ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਦਾ ਪਹਿਲਾ ਦਿਨ
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਦਾ ਪਹਿਲਾ ਦਿਨ
ਅੰਮ੍ਰਿਤਸਰ 16 ਸਤੰਬਰ 2024:--- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ: 16 ਸਤੰਬਰ 2024 ਤੋ 22 ਸਤੰਬਰ 2024 ਤੱਕ ਕਰਵਾਈਆ ਜਾ ਰਹੀਆ ਹਨ। ਅੱਜ ਮਿਤੀ: 16-09-2024 ਨੂੰ ਗੇਮ ਜੂਡੋ ਦੇ ਜਿਲ੍ਹਾ ਪੱਧਰ ਟੂਰਨਾਂਮੈਜ਼ਟ (ਵੈਨਿਯੂ ਖਾਲਸਾ ਕਾਲਜੀਏਟ ਸੀ:ਸੈ:ਸਕੂਲ ) ਦੇ ਉਦਘਾਟਨ ਸਮਾਰੋਹ ਵਿੱਚ ਸ੍ਰ:ਇੰਦਰਜੀਤ ਸਿੰਘ ਗਗੋਆਣੀ, ਪ੍ਰਿੰਸੀਪਲ ਖਾਲਸਾ ਕਾਲਜ ਸੀ:ਸੈ:ਸਕੂਲ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ ਗਈ। ਮੁੱਖ ਮਹਿਮਾਨ ਵੱਲੋ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ, ਅੰਮ੍ਰਿਤਸਰ, ਸ੍ਰ: ਦਿਲਜੀਤ ਸਿੰਘ ਫੁੱਟਬਾਲ ਕੋਚ, ਸ੍ਰ: ਇੰਦਰੀਵੀਰ ਸਿੰਘ ਸਾਫਟਬਾਲ ਕੋਚ ਅਤੇ ਸ੍ਰ: ਕਰਮਜੀਤ ਸਿੰਘ ਜੂਡੋ ਕੋਚ, ਕੁਲਦੀਪ ਸਿੰਘ ਡੀ.ਪੀ.ਈ.ਸ:ਸ:ਸ:ਸਕੂਲ ਮਾਹਲ, ਮਿਸ ਨੀਨਾ ਸ:ਗੌ;ਸ:ਸਕੂਲ ਅਟਾਰੀ ਅਤੇ ਇੰਟਰਨੈਸ਼ਨਲ ਜੂਡੋ ਖਿਡਾਰੀ ਕਿਰਪਾਲ ਸਿੰਘ ਗੋਲਡੀ, ਇੰਟਰਨੈਸ਼ਨਲਲ ਜੂਡੋ ਖਿਡਾਰੀ ਇੰਸਪੈਕਟਰ ਸ੍ਰ: ਬਲਜਿੰਦਰ ਸਿੰਘ ਅਤੇ ਇੰਟਰਨੈਸ਼ਨਲ ਜੂਡੋ ਖਿਡਾਰੀ ਐਸ.ਐਚ.ਓ ਪਰਮਜੀਤ ਸਿੰਘ ਵਿਰਦੀ ਆਦਿ ਹਾਜਰ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਹੋਇਆ ਸ਼੍ਰੀ ਸੁਖਚੈਨ ਸਿੰਘ ਨੇ ਦਸਿੱਆ ਕਿ ਜਿਲ੍ਹਾ ਪੱਧਰ ਤੇ ਅੰ14,17,21, 21 ਤੋ 30, 31 ਤੋ 40 ਉਮਰ ਵਰਗ ਵਿੱਚ ਕੁੱਲ 15 ਗੇਮਜ ਫੁੱਟਬਾਲ,ਖੋਹ-ਖੋਹ ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਹੈਜ਼ਡਬਾਲ, ਸਾਫਟਬਾਲ,ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ,ਬਾਸਕਿਟਬਾਲ,ਪਾਵਰਲਿਫਟਿੰਗ, ਰੈਸਲਿੰਗ, ਬਾਕਸਿੰਗ, ਵੇਟ ਲਿਫਟਿੰਗ, ਤੈਰਾਕੀ ਜਦਕਿ ਅ 14,17,21, 21 ਤੋ 30, 31 ਤੋ 40, 41 ਤੋ 50, 51 ਤੋ 60, 61 ਤੋ 70 ਅਤੇ 70 ਸਾਲ ਤੋ ਉਪਰ ਉਮਰ ਵਰਗ ਵਿੱਚ ਕੁੱਲ 6 ਗੇਮਜ ਐਥਲੈਟਿਕਸ, ਵਾਲੀਬਾਲ (ਸਮੈਸਿੰਗ ਅਤੇ ਸ਼ੂਟਿੰਗ) ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਚੈਸ ਕਰਵਾਈਆ ਜਾ ਰਹੀਆ ਹਨ ਅਤੇ ਅੰ 14, 17,21 ਅਤੇ 21 ਤੋ ਉਪਰ ਉਮਰ ਵਰਗ ਵਿੱਚ ਗੇਮ ਜੂਡੋ ਕਰਵਾਈ ਜਾ ਰਹੀ ਹੈ।
ਗੇਮ ਜੂਡੋ : ਗੇਮ ਜੂਡੋ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ੍14 ਲੜਕੀਆ ਦੇ 28 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਕਾਵਿਯਾ ਨੇ ਪਹਿਲਾ ਸਥਾਨ, ਹਰਲੀਨ ਨੇ ਦੂਜਾ, ਲਕਸ਼ਮੀ ਅਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 32 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸੀਰਤ ਨੇ ਪਹਿਲਾ ਸਥਾਨ, ਪਾਰੁਲ ਨੇ ਦੂਜਾ, ਅੰਜਲੀ ਅਤੇ ਜੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 36 ਕਿਲੋ ਭਾਰ ਵਰਗ ਵਿੱਚ ਅਨਮੋਲ ਕੌਰ ਨੇ ਪਹਿਲਾ,ਆਰਤੀ ਨੇ ਦੂਜਾ, ਮਨਮੀਤ ਅਤੇ ਪਲਕਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰ14 ਲੜਕਿਆ ਦੇ 30 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਕਮਲਜੋਤ ਸਿੰਘ ਨੇ ਪਹਿਲਾ,ਆਰਯਨ ਨੇ ਦੂਜਾ, ਅਰਮਾਨ ਅਤੇ ਸੁ਼ਸ਼ਾਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਲੋ ਭਾਰ ਵਰਗ ਵਿੱਚ ਸਿ਼ਵਾ ਨੇ ਪਹਿਲਾ ਸਥਾਨ,ਲਵਦੀਪ ਨੇ ਦੂਜਾ ਅਤੇ ਕਵਰਜੀਤ ਅਤੇ ਆਯੂਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 45 ਕਿਲੋ ਭਾਰ ਵਰਗ ਵਿੱਚ ਰੋਨਿਤ ਨੇ ਪਹਿਲਾ ਸਥਾਨ, ਯਦਾਰਥ ਨੇ ਦੂਜਾ ਅਤੇ ਸੁਰਗੁਣ ਅਤੇ ਹਾਰਦਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਹੈਜ਼ਡਬਾਲ:ਗੇਮ ਹੈਜ਼ਡਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ14 ਲੜਕਿਆ ਦੇ ਫਾਈਨਲ ਮੁਕਾਬਲੇ ਵਿੱਚ ਸਕੂਲ ਆਫ ਐਮੀਨੇਜ਼ਸ ਛੇਹਰਟਾ ਦੀ ਟੀਮ ਨੇ ਪਹਿਲਾ ਸਥਾਨ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਨੇ ਦੂਜਾ ਸਥਾਨ ਅਤੇ ਖਾਲਸਾ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰ14 ਲੜਕੀਆ ਦੇ ਮੁਕਾਬਲੇ ਵਿੱਚ ਸ:ਸ:ਸ:ਸ:ਕੋਟ ਖਾਲਸਾ ਨੇ ਪਹਿਲਾ ਸਥਾਨ, ਖਾਲਸਾ ਕਾਲਜ ਗਰਲਜ ਸਕੂਲ ਨੇ ਦੂਜਾ ਸਥਾਨ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਵਾਲੀਬਾਲ : ਗੇਮ ਵਾਲੀਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ14 ਲੜਕੀਆ ਦੇ ਮੁਕਾਬਲੇ ਵਿੱਚ ਗੁਰੂ ਨਾਨਕ ਸੀ:ਸੈ:ਸਕੂਲ ਘਿਉ ਮੰਡੀ ਨੇ ਪਹਿਲਾ ਸਥਾਨ, ਖਾਲਸਾ ਕਾਲਜ ਸੀ:ਸੈ:ਸਕੂਲ ਦੀ ਟੀਮ ਨੇ ਦੂਜਾ ਸਥਾਨ ਅਤੇ ਦਾਤਾ ਬੰਦੀ ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ੍14 ਲੜਕਿਆ ਦੇ ਮੁਕਾਬਲੇ ਵਿੱਚ ਕੋਚਿੰਗ ਸੈਜ਼ਟਰ ਖਾਲਸਾ ਕਾਲਜ ਸੀ:ਸੈ:ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਸਹਿਬਜਾਦਾ ਫਤਿਹ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ ਦੀ ਟੀਮ ਨੇ ਦੂਜਾ ਅਤੇ ਸ:ਸ:ਸ:ਸ: ਜਗਦੇਵ ਕਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਵੇਟਲਿਫਟਿੰਗ : ਗੇਮ ਵੇਟਲਿਫਟਿੰਗ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ14 ਲੜਕੀਆ ਦੇ 40 ਕਿਲੋ ਭਾਰ ਵਰਗ ਮੁਕਾਬਲੇ ਵਿੱਚ ਮੋਹਨਪ੍ਰੀਤ ਕੌਰ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕੀਆ ਦੇ 45 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਲਵਜੋਤ ਕੌਰ ਨੇ ਪਹਿਲਾ ਸਥਾਨ 49 ਕਿਲੋ ਭਾਰ ਵਰਗ ਵਿੱਚ ਨੀਲਮ ਕੌਰ ਨੇ ਪਹਿਲਾ ਸਥਾਨ, 55 ਕਿਲੋ ਭਾਰ ਵਰਗ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ, 59 ਕਿਲੋ ਭਾਰ ਵਰਗ ਵਿੱਚ ਈਸ਼ਾ ਨੇ ਪਹਿਲਾ ਸਥਾਨ, 64 ਕਿਲੋ ਭਾਰ ਵਰਗ ਵਿੱਚ ਰੂਚੀ ਨੇ ਪਹਿਲਾ ਸਥਾਨ, 76 ਕਿਲੋ ਭਾਰ ਵਰਗ ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ, 81 ਕਿਲੋ ਭਾਰ ਵਰਗ ਵਿੱਚ ਬ੍ਰਮਜੋਤ ਕੌਰ ਨੇ ਪਹਿਲਾ ਸਥਾਨ ਕੀਤਾ। ਅੰ21 ਲੜਕੀਆ ਦੇ 45 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਪ੍ਰਿੰਯਕਾ ਨੇ ਪਹਿਲਾ, 49 ਕਿਲੋ ਭਾਰ ਵਰਗ ਵਿੱਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਪ੍ਰਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 55 ਕਿਲੋ ਭਾਰ ਵਰਗ ਵਿੱਚ ਪੂਨਮਪ੍ਰੀਤ ਕੌਰ ਨੇ ਪਹਿਲਾ ਸਥਾਨ, 59 ਕਿਲੋ ਭਾਰ ਵਰਗ ਵਿੱਚ ਭੂਮਿਕਾ ਕੁੰਦਰਾ ਨੇ ਪਹਿਲਾ ਸਥਾਨ, 64 ਕਿਲੋ ਭਾਰ ਵਰਗ ਵਿੱਚ ਵਿਧੀ ਭਾਟੀਆ ਨੇ ਪਹਿਲਾ ਸਥਾਨ ਅਤੇ ਕਾਜਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 87 ਕਿਲੋ ਭਾਰ ਵਰਗ ਵਿੱਚ ਰੋਜ ਮੈਰੀ ਨੇ ਪਹਿਲਾ, ਲ਼ 87 ਕਿਲੋ ਭਾਰ ਵਰਗ ਵਿੱਚ ਮੁਸਕਾਨ ਖੰਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰ 21 ਤੋ 30 ਸਾਲ ਲੜਕੀਆ ਦੇ 45 ਕਿਲੋ ਭਾਰ ਵਰਗ ਵਿੱਚ ਮਨਪ੍ਰੀਤ ਕੌਰ ਪਹਿਲਾ, ਲ਼ 87 ਕਿਲੋ ਭਾਰ ਵਰਗ ਵਿੱਚ ਸਿਮਰਨ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।