ਐੱਸ.ਡੀ.ਐਮ.ਚੇਤਨ ਬੰਗੜ ਵੱਲੋਂ ਦਫਤਰ ਜੁਆਇੰਟ ਸਬ-ਰਜਿਸਟਰਾਰ, ਮੰਡੀ ਗੋਬਿੰਦਗੜ੍ਹ ਦੀ ਅਚਨਚੇਤ ਚੈਕਿੰਗ
*ਐੱਸ.ਡੀ.ਐਮ.ਚੇਤਨ ਬੰਗੜ ਵੱਲੋਂ ਦਫਤਰ ਜੁਆਇੰਟ ਸਬ-ਰਜਿਸਟਰਾਰ, ਮੰਡੀ ਗੋਬਿੰਦਗੜ੍ਹ ਦੀ ਅਚਨਚੇਤ ਚੈਕਿੰਗ*
ਮੰਡੀ ਗੋਬਿੰਦਗੜ੍ਹ, 26 ਫਰਵਰੀ
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਐਸ.ਡੀ.ਐਮ., ਅਮਲੋਹ ਸ਼੍ਰੀ ਚੇਤਨ ਬੰਗੜ ਵੱਲੋਂ
ਦਫਤਰ ਜੁਆਇੰਟ ਸਬ-ਰਜਿਸਟਰਾਰ, ਮੰਡੀ ਗੋਬਿੰਦਗੜ੍ਹ ਵਿੱਚ ਹੋ ਰਹੀਆਂ ਰਜਿਸਟਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮੌਕੇ 'ਤੇ ਹੋ ਰਹੀਆਂ ਰਜਿਸਟਰੀਆਂ ਸਬੰਧੀ ਹਾਜ਼ਰ ਧਿਰਾਂ ਨੂੰ (ਵੇਚਦਾਰ ਤੇ ਖਰੀਦਦਾਰ) ਕਿਸੇ ਵੀ ਪਰੇਸ਼ਾਨੀ ਸਬੰਧੀ ਪੁੱਛਿਆ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ ਹੈ।
ਜੁਆਇੰਟ ਸਬ-ਰਜਿਸਟਰਾਰ, ਮੰਡੀ ਗੋਬਿੰਦਗੜ੍ਹ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਹੋਏ ਸਾਰੇ ਵਸੀਕੇ ਡਿਲੀਵਰ ਹੋ ਚੁੱਕੇ ਹਨ। ਇਸ ਤੋਂ ਇਲਾਵਾ ਰਜਿਸਟਰੀਆਂ ਕਰਵਾਉਣ ਆਏ ਆਮ ਲੋਕਾਂ ਨੂੰ ਵੀ ਦਫਤਰ ਵਿੱਚ ਪਹੁੰਚਣ 'ਤੇ ਦਿੱਕਤਾਂ ਸਬੰਧੀ ਪੁੱਛਿਆ ਗਿਆ ਅਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਪ੍ਰਤੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ।
ਐਸ.ਡੀ.ਐਮ. ਨੇ ਦੱਸਿਆ ਕਿ ਰਜਿਸਟਰੀਆਂ ਕਰਨ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸੇ ਕਿਸਮ ਦਾ ਕੋਈ ਵੀ ਕੰਮ ਬਕਾਇਆ ਨਹੀਂ ਹੈ। ਉਹਨਾਂ ਕਿਹਾ ਕਿ ਤਹਿਸੀਲ ਦਫਤਰਾਂ ਵਿਖੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ।
ਐਸ.ਡੀ.ਐਮ. ਨੇ ਕਿਹਾ ਕਿ ਦਫਤਰਾਂ ਵਿਖੇ ਲੋਕਾਂ ਨੂੰ ਲੋੜੀਂਦੀ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜੇਕਰ ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਦਫਤਰੀ ਸਮੇਂ ਦੌਰਾਨ ਉਹਨਾਂ ਨਾਲ ਰਾਬਤਾ ਕਰ ਕੇ ਆਪਣੀਆਂ ਮੁਸ਼ਕਿਲਾਂ ਦੱਸ ਸਕਦੇ ਹਨ। ਲੋਕਾਂ ਦੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।