ਨਗਰ ਕੌਂਸਲ ਦੀਆਂ ਜ਼ਮੀਨਾਂ `ਤੇ ਨਜਾਇਜ਼ ਕਬਜੇ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਕਾਰਵਾਈ
ਨਗਰ ਕੌਂਸਲ ਦੀਆਂ ਜ਼ਮੀਨਾਂ `ਤੇ ਨਜਾਇਜ਼ ਕਬਜੇ ਕਰਨ ਵਾਲਿਆਂ ਦੇ
ਖਿਲਾਫ ਹੋਵੇਗੀ ਕਾਰਵਾਈ
ਫ਼ਤਹਿਗੜ੍ਹ ਸਾਹਿਬ, 24 ਫਰਵਰੀ:
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵੱਲੋਂ ਆਮ ਲੋਕਾਂ ਦੀ ਸਹੂਲਤ ਅਤੇ ਸ਼ਹਿਰ ਵਿੱਚ ਨਿਰਵਿਘਨ ਆਵਾਜਾਈ ਤੇ ਆਰਜ਼ੀ ਕਬਜਿਆਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ਸਿਰ ਬਜਾਰ ਦੀ ਚੈਕਿੰਗ ਕੀਤੀ ਜਾਦੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਹ ਜਾਣਕਾਰੀ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫਸਰ ਸ਼੍ਰੀ ਸੰਗੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਹਿੰਦ ਦੇ ਬਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਆਰਜ਼ੀ ਕਬਜਿਆਂ ਸਬੰਧੀ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਪਾਸੋਂ ਨਗਰ ਕੌਂਸਲ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਨੂੰ ਮੁੱਖ ਰਖਦੇ ਹੋਏ ਨਗਰ ਕੌਂਸਲ ਦੇ ਕਰਮਚਾਰੀ 21 ਫਰਵਰੀਨੂੰ ਮੇਨ ਬਜਾਰ ਵਿੱਚੋਂ ਟੈਪਰੇਰੀ ਇੰਨਕਰੋਚਮੈਟ ਦੂਰ ਕਰਵਾਉਣ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਸਰਹਿੰਦ ਬਜ਼ਾਰ ਵਿੱਚ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਟੈਪਰੇਰੀ ਇਨਕਰੋਚਮੈਂਟ ਕਰਨ ਵਾਲੇ ਦੁਕਾਨਦਾਰ ਨਾਲ ਟੈਪਰੇਰੀ ਇੰਨਕਰੋਚਮੈਟ ਦੂਰ ਕਰਨ ਸਮੇਂ ਤਕਰਾਰ ਹੋ ਗਈ ਸੀ। ਜਿਸ ਦਾ ਮੌਕੇ `ਤੇ ਹੀ ਅਧਿਕਾਰੀਆਂ ਅਤੇ ਸ਼ਹਿਰ ਦੇ ਪੱਤਵਤੇ ਸੱਜਣਾ ਵੱਲੋਂ ਨਿਪਟਾਰਾ ਕਰਵਾ ਦਿੱਤਾ ਗਿਆ ਸੀ ਤੇ ਦੋਵੇ ਧਿਰਾਂ ਵੱਲੋਂ ਇਸ ਸਬੰਧੀ ਸਮਝੌਤਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਦੀ ਸਾਫ਼ ਸਫ਼ਾਈ ਰੋਜਾਨਾ ਦੀ ਤਰ੍ਹਾਂ ਹੀ ਕੀਤੀ ਜਾ ਰਹੀ ਹੈ ਅਤੇ ਸਹਿਰ ਨੂੰ ਸਾਫ਼ ਸੁੰਧਰਾ ਰੱਖਿਆ ਜਾ ਰਿਹਾ ਹੈ।
ਕਾਰਜ ਸਾਧਕ ਅਫਸਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ, ਸਰਹਿੰਦ-ਫਤਿਹਗੜ੍ਹ ਸਾਹਿਬ ਨੂੰ ਇਸ ਪਵਿੱਤਰ ਅਤੇ ਧਾਰਮਿਕ ਸਹਿਰ ਨੂੰ ਸੁੰਦਰ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਅਤੇ ਆਪਣੀ ਦੁਕਾਨ ਜਾਂ ਸੰਸਥਾ ਦਾ ਕੋਈ ਸਮਾਨ ਸੜਕ/ਗਲੀ ਵਿੱਚ ਨਾ ਰੱਖਣ ਤਾਂ ਜੇ ਸਹਿਰ ਵਿੱਚ ਬਾਹਰੋ ਖਰੀਦਾਰੀ ਕਰਨ ਆਉਣ ਵਾਲੇ ਲੋਕਾਂ ਅਤੇ ਸਹਿਰ ਨਿਵਾਸੀਆਂ ਨੂੰ ਆਵਾਜਾਈ ਵਿੱਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਸਰਕਾਰੀ ਜਮੀਨਾਂ ਤੇ ਨਜਾਇਜ ਕਬਜੇ/ਉਸਾਰੀਆਂ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਨਜਾਇਜ ਕਬਜਾਕਾਰਾਂ ਅਤੇ ਉਸਾਰੀਆਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ ਸਾਫ਼ ਸੁੱਥਰਾਂ ਰੱਖਣ ਲਈ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ।