ਜਿ਼ਲ੍ਹਾ ਫਾਜ਼ਿਲਕਾ ਵਿਚ ਈ—ਸ਼ਰਮ ਅਧੀਨ ਅਣਸੰਗਠਿਤ ਵਰਕਰਾਂ ਦੀ ਰਜਿਸਟਰੇਸ਼ਨ ਕੈਂਪ 15 ਅਪ੍ਰੈਲ ਤੋਂ 17 ਅਪ੍ਰੇਲ 2025 ਤੱਕ
ਜਿ਼ਲ੍ਹਾ ਫਾਜ਼ਿਲਕਾ ਵਿਚ ਈ—ਸ਼ਰਮ ਅਧੀਨ ਅਣਸੰਗਠਿਤ ਵਰਕਰਾਂ ਦੀ ਰਜਿਸਟਰੇਸ਼ਨ ਕੈਂਪ 15 ਅਪ੍ਰੈਲ ਤੋਂ 17 ਅਪ੍ਰੇਲ 2025 ਤੱਕ
ਫਾਜ਼ਿਲਕਾ, 15 ਅਪ੍ਰੈਲ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ—ਨਿਰਦੇਸ਼ਾ *ਤੇ ਜਿ਼ਲ੍ਹਾ ਫਾਜ਼ਿਲਕਾ ਵਿਚ ਈ—ਸ਼ਰਮ ਅਧੀਨ ਅਣਸੰਗਠਿਤ ਵਰਕਰਾਂ ਦੀ ਰਜਿਸਟਰੇਸ਼ਨ ਸਬੰਧੀ ਮਿਤੀ 15 ਅਪ੍ਰੈਲ ਤੋਂ 17 ਅਪ੍ਰੇਲ 2025 ਤੱਕ ਸੀ.ਐਮ. ਵਿੰਡੋ (ਲੇਬਰ ਵਿਭਾਗ) ਵਿਖੇ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਸ. ਅਮਨਦੀਪ ਸਿੰਘ ਮਾਵੀ ਨੇ ਦਿੱਤੀ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੇਠਲੀ ਮੰਜਲ ਸੈਂਟਰ ਬਲਾਕ ਵਿਖੇ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਅਸੰਗਠਿਤ ਵਰਕਰਾਂ ਜਿਵੇਂ ਕਿ ਪਲੇਟਫਾਰਮ ਵਰਕਰ ਅਤੇ ਹੋਰ ਈ—ਸ਼ਰਮ ਅਧੀਨ ਰਜਿਸਟਰਡ ਹੋ ਸਕਦੇ ਹਨ ਜਿਸ ਵਿਚ ਕਿਰਤੀਆਂ ਦੀ ਐਕਸੀਡੈਂਟਲ ਮੌਤ/ ਪੂਰਨ ਜਾਂ ਅੰਸ਼ਕ ਅਪੰਗਤਾ ਤਹਿਤ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦਾ ਲਾਭ ਮਿਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਕਿਰਤੀ ਦਾ ਆਧਾਰ ਕਾਰਡ, ਰਜਿਸਟਰਡ ਮੋਬਾਈਲ ਨੰਬਰ ਅਤੇ ਨਾਮਨੀ ਦੀ ਬੈਂਕ ਕਾਪੀ ਦੀ ਡਿਟੇਲ ਲੈ ਕੇ ਆਉਣੀ ਯਕੀਨੀ ਬਣਾਇਆ ਜਾਵੇ। ਵਧੇਰੇ ਜਾਣਕਾਰੀ ਲਈ ਕਿਰਤ ਦਫਤਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ. 502 ਚੌਥੀ ਮੰਜਲ ਸੈਟਰਲ ਬਲਾਕ ਫਾਜਿਲਕਾ ਵਿਖੇ ਤਾਲਮੇਲ/ਪਹੁੰਚ ਕੀਤੀ ਜਾ ਸਕਦੀ ਹੈ।