ਪੰਜਾਬ ਸਰਕਾਰ ਨੇ 3 ਸਾਲਾਂ ਵਿਚ ਸਿੱਖਿਆ ਦੇ ਖੇਤਰ ਵਿਚ ਲਿਆਂਦੀ ਅਥਾਹ ਕ੍ਰਾਂਤੀ—ਜਗਦੀਪ ਕੰਬੋਜ਼ ਗੋਲਡੀ


ਪੰਜਾਬ ਸਿੱਖਿਆ ਕ੍ਰਾਂਤੀ
ਪੰਜਾਬ ਸਰਕਾਰ ਨੇ 3 ਸਾਲਾਂ ਵਿਚ ਸਿੱਖਿਆ ਦੇ ਖੇਤਰ ਵਿਚ ਲਿਆਂਦੀ ਅਥਾਹ ਕ੍ਰਾਂਤੀ—ਜਗਦੀਪ ਕੰਬੋਜ਼ ਗੋਲਡੀ
ਵਿਧਾਇਕ ਜਲਾਲਾਬਾਦ ਨੇ ਹਲਕੇ ਦੇ 3 ਸਕੂਲਾਂ ਵਿਚ 52 ਲੱਖ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਕਿਹਾ, ਸਰਕਾਰੀ ਸਕੂਲਾਂ ਵਿਚ ਹੁਣ ਜ਼ੋ ਆਧੁਨਿਕ ਸਹੂਲਤਾਂ ਹਨ ਉਹ ਪ੍ਰਾਇਵੇਟ ਸਕੂਲਾਂ ਵਿਚ ਨਹੀਂ
ਜਲਾਲਾਬਾਦ, 11 ਅਪ੍ਰੈਲ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵੇਖੇ ਗਏ ਉਜੱਵਲ ਸਿੱਖਿਆ ਮਾਡਲ ਦੀ ਪੂਰਤੀ ਹੁੰਦੀ ਨਜਰ ਆ ਰਹੀ ਹੈ। ਪਿਛਲੇ 3 ਸਾਲਾਂ ਵਿਚ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿਚ ਅਥਾਹ ਕ੍ਰਾਂਤੀ ਲਿਆ ਕੇ ਸਰਕਾਰੀ ਸਕੂਲਾਂ ਦੀ ਦਿੱਖ ਬਦਲ ਕੇ ਰੱਖ ਦਿੱਤੀ ਹੈ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲ ਆਧੁਨਿਕ ਸਹੂਲਤਾਂ ਨਾਲ ਲੈਸ ਹੋ ਗਏ ਹਨ ਜਿਸ ਕਰਕੇ ਮਾਪਿਆਂ ਦਾ ਬੱਚਿਆਂ ਦਾ ਦਾਖਲਾ ਪ੍ਰਾਇਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਕਰਵਾਉਣ ਨੂੰ ਦਿਲਚਸਪੀ ਵਧੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਹਲਕੇ ਦੇ ਤਿੰਨ ਸਕੂਲਾਂ ਵਿਖੇ 52 ਲੱਖ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਜਲਾਲਾਬਾਦ ਸ੍ਰੀ ਗੋਲਡੀ ਨੇ ਮਾਪਿਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ 3 ਸਾਲਾਂ ਵਿਚ ਸਿੱਖਿਆ ਦੇ ਖੇਤਰ ਨੂੰ ਤਵਜੋਂ ਦਿੰਦਿਆਂ ਜ਼ੋ ਬਦਲਾਅ ਕੀਤਾ ਹੈ ਤੇ ਸਰਕਾਰੀ ਸਕੂਲਾਂ ਵਿਚ ਹੁਣ ਜ਼ੋ ਆਧੁਨਿਕ ਸਹੂਲਤਾਂ ਹਨ ਉਹ ਪ੍ਰਾਇਵੇਟ ਸਕੂਲਾਂ ਵਿਚ ਵੀ ਨਜਰ ਨਹੀਂ ਆਉਂਦੀਆਂ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਆਧੁਨਿਕ ਸਾਇੰਸ ਲੈਬ, ਏ.ਸੀ. ਕਲਾਸ ਰੂਮ, ਵਧੀਆ ਟੇਬਲ/ਕੁਰਸੀਆਂ, ਖੇਡਾਂ ਦਾ ਸਮਾਨ, ਪੜ੍ਹਨ ਲਈ ਪੈਨਲ ਸਕਰੀਨ, ਕੰਪਿਉਟਰ ਲੈਬ ਆਦਿ ਅਨੇਕਾ ਸਹੂਲਤਾਂ ਜ਼ੋ ਕਿ ਇਕ ਵਿਦਿਆਰਥੀ ਦੇ ਪੜ੍ਹਨ ਲਈ ਸਾਰਥਕ ਮਾਹੌਲ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਸ਼ੁਰੂ ਵਿਚ ਹੀ ਕਿਤਾਬਾਂ ਤੇ ਵਰਦੀਆਂ ਸਕੂਲਾਂ ਵਿਚ ਪੁੱਜਦੀਆਂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜ਼ੋ ਵਿਦਿਆਰਥੀਆਂ ਨੁੰ ਪੜ੍ਹਾਈ ਦਾ ਨੂਕਸਾਨ ਨਾ ਹੋਵੇ।
ਵੱਖ—ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜ੍ਹੀਆ ਵਿਖੇ ਕੁੱਲ 25 ਲੱਖ 69 ਹਜਾਰ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ ਜਿਸ ਵਿਚ 2 ਕਲਾਸ ਰੂਮ 17 ਲੱਖ 6 ਹਜਾਰ, ਨਵੀਂ ਤੇ ਰਿਪੇਅਰਯੋਗ ਚਾਰਦੀਵਾਰੀ 2 ਲੱਖ 60 ਹਜਾਰ, 2 ਲੱਖ 53 ਹਜ਼ਾਰ ਨਾਲ ਨਵੇਂ ਤੇ ਰਿਪੇਅਰਯੋਗ ਪਖਾਣਿਆਂ ਦੀ ਉਸਾਰੀ ਅਤੇ 3 ਲੱਖ 50 ਹਜਾਰ ਨਾਲ ਹੋਰ ਮੇਜਰ ਰਿਪੇਅਰਿੰਗ ਦਾ ਕੰਮ ਮੁਕੰਮਲ ਕੀਤਾ ਗਿਆ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਕਾਲੂ ਵਾਲਾ ਵਿਖੇ 1 ਕਲਾਸ ਰੂਮ 7 ਲੱਖ 51 ਹਜਾਰ, ਨਵੀਂ ਤੇ ਰਿਪੇਅਰਯੋਗ ਚਾਰਦੀਵਾਰੀ 2 ਲੱਖ 50 ਹਜਾਰ ਅਤੇ 50 ਹਜਾਰ ਦੀ ਹੋਰ ਰਿਪੇਅਰਿੰਗ ਗ੍ਰਾਂਟ ਅਤੇ 3 ਲੱਖ ਤੋਂ ਵਧੇਰੇ ਦੀ ਗ੍ਰਾਂਟ ਨਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਮਾਰਫਤ ਵੱਖ—ਵੱਖ ਵਿਕਾਸ ਕਾਰਜ ਕੀਤੇ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਲਧੂ ਵਾਲਾ ਹਿਠਾੜ ਵਿਖੇ 1 ਕਲਾਸ ਰੂਮ 7 ਲੱਖ 51 ਹਜਾਰ, 4 ਲੱਖ 36 ਹਜਾਰ ਨਾਲ ਸਕੂਲ ਦੀ ਚਾਰਦੀਵਾਰੀ ਅਤੇ 1 ਲੱਖ ਦੀ ਲਾਗਤ ਨਾਲ ਹੋਰ ਰਿਪੇਅਰਿੰਗ ਦਾ ਕਾਰਜ ਨੇਪਰੇ ਚਾੜਿਆ ਗਿਆ ਹੈ।
ਇਸ ਮੌਕੇ ਸਿੱਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ, ਸਕੂਲ ਮੁੱਖੀ, ਪਤਵੰਤੇ ਸਜਨ ਅਤੇ ਹੋਰ ਅਧਿਕਾਰੀ ਤੇ ਮੋਹਤਵਾਰ, ਸਕੂਲ ਅਧਿਆਪਕ ਮੌਜੂਦ ਸਨ।