ਫਗਵਾੜਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ
ਦਫਤਰ, ਜਿਲ੍ਹਾ ਲੋਕ ਸੰਪਰਕ ਅਫਸਰ, ਕਪੂਰਥਲਾ
ਫਗਵਾੜਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ
ਅਥਲੈਟਿਕਸ, ਕਬੱਡੀ, ਖੋ-ਖੋ, ਫੁੱਟਬਾਲ, ਵਾਲੀਬਾਲ ਸਮੈਸ਼ਿੰਗ ਤੇ ਵਾਲੀਬਾਲ ਸ਼ੂਟਿੰਗ ਦੇ ਹੋਣਗੇ ਮੁਕਾਬਲੇ
ਫਗਵਾੜਾ, 9 ਸਤੰਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਫਗਵਾੜਾ ਦੇ ਸਕੂਲ ਆਫ ਐਮੀਨੈਂਸ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਈ, ਜਿਸ ਉਪਰੰਤ ਖਿਡਾਰੀਆਂ ਵਲੋਂ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।
ਵਾਲੀਬਾਲ ਅੰਡਰ-21 ਦੇ ਖੇਡ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠੋਲੀ ਨੇ ਪਹਿਲਾ ਅਤੇ ਕਮਲਾ ਨਹਿਯੂ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਵਾਲੀਬਾਲ ਅੰਡਰ-17 ਵਿਚ ਸਕੂਲ ਆਫ ਐਮੀਨੈਂਸ ਦੀ ਟੀਮ ਨੇ ਪਹਿਲਾ ਅਤੇ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਕਬੱਡੀ ਨੈਸ਼ਨਲ ਸਟਾਈਲ ਵਿਚ ਅੰਡਰ-14 ਅਤੇ ਅੰਡਰ-17 ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਨੇ ਹਾਸਲ ਕੀਤਾ ਅਤੇ ਦੂਜੇ ਸਥਾਨ ’ਤੇ ਸਰਕਾਰੀ ਮਿਡਲ ਸਕੂਲ ਦੀ ਟੀਮ ਰਹੀ। ਇਸੇ ਤਰ੍ਹਾਂ ਕਬੱਡੀ ਅੰਡਰ-21 ਵਿਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਦੂਜਾ ਸਥਾਨ ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਨੇ ਹਾਸਲ ਕੀਤਾ।
ਅਥਲੈਟਿਕਸ ਦੇ ਖੇਡ ਮੁਕਾਬਲਿਆਂ ਵਿਚ 600 ਮੀਟਰ ਵਿਚ ਅੰਡਰ-14 ਰਾਮਗੜ੍ਹੀਆ ਸਕੂਲ ਦੇ ਅੰਕਿਤ ਨੇ ਪਹਿਲਾ, ਐਸ.ਡੀ.ਮਾਡਲ ਸਕੂਲ ਦੇ ਅਰਸ਼ ਨੇ ਦੂਜਾ ਅਤੇ ਜਤਿਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਲੌਂਗ ਜੰਪ ਵਿਚ ਸਰਕਾਰੀ ਹਾਈ ਸਕੂਲ ਦੇ ਕਾਰਤਿਕ ਨੇ ਪਹਿਲਾ ਅਤੇ ਬਿਟੂ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਤੋਂ ਇਲਾਵਾ ਅੰਡਰ 17 ਉਮਰ ਵਰਗ ਦੇ 400 ਮੀਟਰ ਵਿਚ ਆਕਾਸ਼ ਕੁਮਾਰ ਨੇ ਪਹਿਲਾ, ਹਾਰਦਿਕ ਸਿੰਘ ਨੇ ਦੂਜਾ ਅਤੇ ਗੋਬਿੰਦ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਤਹਿਤ 300 ਮੀਟਰ ’ਚ ਏਕਲਵਿਆ ਕੁਮਾਰ ਨੇ ਪਹਿਲਾ ਅਤੇ ਅੰਸ਼ੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਖੋਹ-ਖੋਹ ਦੇ ਅੰਡਰ-17 ਖੇਡ ਮੁਕਾਬਲਿਆਂ ਵਿਚ ਸੈਂਟ ਸੋਲਜਰ ਸਕੂਲ ਨੇ ਪਹਿਲਾ ਅਤੇ ਸ੍ਰੀ ਮਹਾਂਵੀਰ ਜੈਨ ਪਬਲਿਕ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਪੂਰਥਲਾ ਤੋਂ ਹੋਈ ਅਤੇ ਹੁਣ ਫਗਵਾੜਾ, ਸੁਲਤਾਨਪੁਰ ਲੋਧੀ, ਨਡਾਲਾ ਤੇ ਢਿਲਵਾਂ ਵਿਖੇ ਕਲਸਟਰ ਅਨੁਸਾਰ ਖੇਡ ਮੁਕਾਬਲੇ ਕਰਵਾਏ ਜਾਣਗੇ, ਜੋ ਕਿ 12 ਸਤੰਬਰ ਤੱਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣਗੇ ਜੋ ਕਿ 17 ਤੋਂ 22 ਸਤੰਬਰ ਤੱਕ ਹੋਣਗੇ।
ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਬਾਸਕਿਟਬਾਲ, ਸ਼ਤਰੰਜ, ਹਾਕੀ, ਕਿਕ ਬਾਕਸਿੰਗ, ਬੈਡਮਿੰਟਲ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਤੇ ਕੁਸ਼ਤੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ ।
ਕੈਪਸ਼ਨ-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਫਗਵਾੜਾ ਦੇ ਸਕੂਲ ਆਫ ਐਮੀਨੈਂਸ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਦ੍ਰਿਸ਼।