ਡੇਰਾ ਸਵਾਮੀ ਜਗਤਗਿਰੀ ਚੱਕੀ ਪੁਲ ਪਠਾਨਕੋਟ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਤੇ ਕੀਤਾ ਗਿਆ ਧਾਰਮਿਕ ਸਮਾਗਮ ਆਯੋਜਿਤ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਠਾਨਕੋਟ
ਪ੍ਰੈਸ ਨੋਟ 1
-----ਡੇਰਾ ਸਵਾਮੀ ਜਗਤਗਿਰੀ ਚੱਕੀ ਪੁਲ ਪਠਾਨਕੋਟ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਤੇ ਕੀਤਾ ਗਿਆ ਧਾਰਮਿਕ ਸਮਾਗਮ ਆਯੋਜਿਤ
----ਲਗਾਏ ਗਏ ਖੂਨਦਾਨ ਕੈਂਪ ਅੰਦਰ 250 ਤੋਂ ਜਿਆਦਾ ਲੋਕਾਂ ਨੇ ਕੀਤਾ ਖੂਨਦਾਨ
---ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਸਮਾਰੋਹ ਵਿੱਚ ਪਹੁੰਚ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸਾਹਮਣੇ ਹੋਏ ਨੱਤਮਸਤਕ
ਪਠਾਨਕੋਟ, 12 ਫ਼ਰਵਰੀ: ਅੱਜ ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਪਠਾਨਕੋਟ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ ਪੂਰਵ ਤੇ ਸਤਸੰਗ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੋਕੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੇਵਲ ਕਿ੍ਰਸਨ ਪ੍ਰਧਾਨ ਡੇਂਰਾ ਸਵਾਮੀ ਜਗਤ ਗਿਂਰੀ ਜੀ ਮਹਾਰਾਜ ਪਠਾਨਕੋਟ, ਪ੍ਰੇਮ ਕੁਮਾਰ ਜਰਨਲ ਸਕੱਤਰ, ਸੁੰਭਮ ਕਾਲਾ, ਗਗਨਦੀਪ, ਰਾਕੇਸ ਕੁਮਾਰ , ਰਵੀ ਕਾਂਤ, ਦੇਸ ਰਾਜ ਬੱਗਾ, ਸੀਮਾ ਦੇਵੀ, ਅਨਿਲ ਪਟਵਾਰੀ, ਮੰਗਲ ਸਿੰਘ, ਦਲਬੀਰ ਸਿੰਘ, ਵਰੂਣ ਬੈਂਸ ਉਪਪ੍ਰਧਾਨ, ਉੱਜਵਲ, ਜੀਵਨ, ਬੰਟੂ ਅਤੇ ਹੋਰ ਆਸਰਮ ਦੇ ਆਹੁਦੇਦਾਰ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ 648ਵਾਂ ਪ੍ਰਕਾਸ ਦਿਹਾੜਾ ਆਸਰਮ ਜਗਤਗਿਰੀ ਮਹਾਰਾਜ ਚੱਕੀ ਪੁਲ ਪਠਾਨਕੋਟ ਵਿਖੇ ਮਨਾਇਆ ਗਿਆ, ਜਿਸ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ, ਵੈੱਲਫੇਅਰ ਯੂਵਾ ਸੰਗਠਨ, ਸ੍ਰੀ ਗੁਰੂ ਰਵਿਦਾਸ ਸਭਾ ਦਿਹਾੜੀ ਅਤੇ ਸ੍ਰੀ ਗੁਰੂ ਰਵਿਦਾਸ ਮਹਿਲਾ ਸੰਗਠਨ ਵੱਲੋਂ ਵਿਸੇਸ ਤੋਰ ਤੇ ਸਹਿਯੋਗ ਦਿੱਤਾ ਗਿਆ। ਸਮਾਰੋਹ ਦੋਰਾਨ ਡੇਰਾ ਸਵਾਮੀ ਜਗਤਗਿਰੀ ਜੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 250 ਖੂਨ ਦੇ ਯੂਨਿਟ ਦਾਨ ਕੀਤੇ ਗਏ। ਡਾ. ਮੋਹਣ ਲਾਲ ਅੱਤਰੀ ਹਸਪਤਾਲ ਮਨਵਾਲ ਵੱਲੋਂ ਇਸ ਮੋਕੇ ਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ। ਜਿਸ ਦੋਰਾਨ ਡਾ. ਮੋਹਣ ਲਾਲ ਅੱਤਰੀ ਅਤੇ ਉਨ੍ਹਾਂ ਦੇ ਸਹਿਯੋਗੀ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਖੂਨਦਾਨ ਕੈਂਪ ਵਿੱਚ ਹੋਰ ਦਾਨੀ ਸੱਜਨਾਂ ਤੋਂ ਇਲਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਵੱਲੋਂ ਵੀ ਖੂਨਦਾਨ ਕੀਤਾ ਗਿਆ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਅਪਣੇ ਵੱਲੋਂ ਅਤੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਉਹ ਜਿਲ੍ਹਾ ਨਿਵਾਸੀਆਂ ਅਤੇ ਸਮੂਹ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਨੂੰ ਵਿਸੇਸ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਕੇਵਲ ਬਾਣੀ ਨਾਲ ਜੋੜਨ ਦਾ ਹੀ ਯਤਨ ਨਹੀਂ ਕੀਤੇ ਇਸ ਤੋਂ ਅੱਗੇ ਉਠਣ ਦੇ ਲਈ ਇੱਕ ਚੰਗੇ ਸਮਾਜ ਦੀ ਸਿਰਜਨਾ ਕਰਨ ਦੇ ਲਈ ਵੀ ਪਹਿਲ ਕੀਤੀ। ਉਨ੍ਹਾਂ ਕਿਹਾ ਕਿ ਬਾਣੀ ਪ੍ਰੇਮ ਅਤੇ ਚੰਗੇ ਸਮਾਜ ਦੀ ਸਿਰਜਨਾਂ ਦੇ ਲਈ ਵੀ ਬਹੁਤ ਵੱਡਾ ਸਹਿਯੋਗ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਸਾਡੇ ਸਮਾਜ ਨਿਰਮਾਣ ਅੰਦਰ ਵੀ ਵਿਸੇਸ ਭੂਮਿਕਾ ਨਿਭਾਊਣਗੇ। ਉਨ੍ਹਾਂ ਕਿਹਾ ਕਿ ਮਹਾਰਾਜ ਜੀ ਦਾ ਪ੍ਰਕਾਸ ਦਿਹਾੜਾ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਰੋਸਨੀ ਲੈ ਕੇ ਆਵੈ। ਜਿਕਰਯੋਗ ਹੈ ਕਿ ਇਸ ਮੋਕੇ ਤੇ ਇਸ ਧਾਰਮਿਕ ਸਮਾਰੋਹ ਵਿੱਚ ਸਹਿਯੌਗ ਦੇਣ ਵਾਲੀਆਂ ਸਖਸੀਅਤਾਂ ਨੂੰ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਗੁਰੂ ਜੀ ਦੇ ਅਟੂੱਟ ਲੰਗਰ ਵੀ ਲਗਾਏ ਗਏ ਅਤੇ ਡੇਰਾ ਸਵਾਮੀ ਜਗਤ ਗਿਰੀ ਜੀ ਦੀ ਗੱਦੀ ਤੇ ਬੈਠੇ ਸ੍ਰੀ ਗੁਰੂ ਗੁਰਦੀਪ ਗਿਰੀ ਜੀ ਮਹਾਰਾਜ ਵੱਲੋਂ ਸਤਸੰਗ ਵੀ ਕੀਤਾ ਗਿਆ।