ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਟਿਉਟ ਵੱਲੋਂ ਵਰਕਸਾਪ ਲਗਾ ਕੇ ਕੀਤਾ ਜਾਗਰੂਕ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਠਾਨਕੋਟ
ਪ੍ਰੈਸ ਨੋਟ 1
-----ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਟਿਉਟ ਵੱਲੋਂ ਵਰਕਸਾਪ ਲਗਾ ਕੇ ਕੀਤਾ ਜਾਗਰੂਕ
----ਸਕੂਲਾਂ ਵਿੱਚ ਵਰਕਸਾਪ ਲਗਾ ਕੇ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਨੂੰ ਕੀਤਾ ਜਾਵੈ ਜਾਗਰੂਕ-ਡਿਪਟੀ ਕਮਿਸਨਰ
ਪਠਾਨਕੋਟ, 14 ਫਰਵਰੀ : ਅੱਜ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਟਿਉਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਇੱਕ ਜਾਗਰੁਕਤਾ ਵਰਕਸਾਪ ਲਗਾਈ ਗਈ। ਇਸ ਮੋਕੇ ਤੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਹੋਏ। ਇਸ ਤੋਂ ਇਲਾਵਾ ਸਰਵਸ੍ਰੀ ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਪਠਾਨਕੋਟ, ਤੇਜਵਿੰਦਰ ਸਿੰਘ ਜਿਲ੍ਹਾ ਰੁਜਗਾਰ ਅਫਸਰ, ਅਵਤਾਰ ਸਿੰਘ , ਪਰਵਿੰਦਰ ਸੈਣੀ ਜਿਲ੍ਹਾ ਗਾਈਡੈਂਸ ਕੌਂਸਲਰ, ਪ੍ਰਦੀਪ ਬੈਂਸ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਬਹੁਤ ਹੀ ਵਧੀਆ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੋਪਰੇਟਰੀ ਇੰਸਟੀਟਿਉਟ ਵੱਲੋਂ ਜਿਲ੍ਹਾ ਪਠਾਨਕੋਟ ਵਿੱਚ ਜਾਗਰੁਕਤਾ ਵਰਕਸਾਪ ਲਗਾ ਕੇ ਇੱਕ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ ਪ੍ਰੈਪੋਰੇਟਰੀ ਸੰਸਥਾ ਪੰਜਾਬ ਸਰਕਾਰ ਦੀ ਸੰਸਥਾ ਹੈ। ਇਸ ਦਾ ਕਿਸੇ ਹੋਰ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ 15ਵਾਂ ਏਐਫਪੀਆਈ ਕੋਰਸ 2025 ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਆਰਮਡ ਵਿੱਚ ਦਾਖਲੇ ਲਈ ਬੱਚਿਆਂ ਨੂੰ ਤਿਆਰੀ ਕਰਵਾਈ ਜਾਂਦੀ ਹੈ।
ਉਨ੍ਹਾਂ ਇਸ ਮੋਕੇ ਤੇ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ 10 ਤੋਂ ਬਾਹਰਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਸਕੂਲਾਂ ਅੰਦਰ ਕਲਾਸਾਂ ਲਗਾ ਕੇ ਵਿਸੇਸ ਤੋਰ ਤੇ ਤਿਆਰੀ ਕਰਵਾਈ ਜਾਵੈ ਤਾਂ ਜੋ ਜਿਆਦਾ ਤੋਂ ਜਿਆਦਾ ਵਿਦਿਆਰਥੀਆਂ ਇਸ ਤੋਂ ਲਾਭ ਪ੍ਰਾਪਤ ਕਰ ਸਕਣ।