ਬਾਲ ਭਿੱਖਿਆ ਨੂੰ ਰੋਕਣ ਦੇ ਉਦੇਸ਼ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਉਤੇ ਰੇਡ ਕੀਤੀ
ਰੂਪਨਗਰ, 19 ਦਸੰਬਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਵੱਲੋਂ ਬਾਲ ਭਿੱਖਿਆ ਨੂੰ ਰੋਕਣ ਦੇ ਉਦੇਸ਼ ਨਾਲ ਸਮੇਂ ਸਮੇਂ ਉੱਤੇ ਅਚਨਚੇਤ ਚੈਕਿੰਗ ਕੀਤੀਆ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਤਹਿਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਉਤੇ ਰੇਡ ਕੀਤੀ ਗਈ।
ਇਸ ਰੇਡ ਦੌਰਾਨ 5 ਬੱਚੇ ਰੈਸਕਿਊ ਕੀਤੇ ਗਏ ਇਹਨਾਂ 5 ਬੱਚਿਆ ਵਿੱਚੋ 2 ਬੱਚੇ ਸਕੂਲ ਜਾਂਦੇ ਸਨ ਅਤੇ ਬਾਕੀ 3 ਬੱਚਿਆ ਦਾ ਦਾਖਲਾ ਵੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਪੱਕਾ ਬਾਗ ਨੇੜੇ ਸਬਜ਼ੀ ਮੰਡੀ ਰੂਪਨਗਰ ਵਿੱਚ ਕਰਵਾ ਦਿੱਤਾ ਗਿਆ ਹੈ।
ਸ਼੍ਰੀਮਤੀ ਰਜਿੰਦਰ ਕੋਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਲ ਭਿੱਖਿਆ ਕਰਦੇ ਬੱਚਿਆ ਨੂੰ ਚੰਦ ਪੈਸੇ ਦੇ ਦੇ ਬਾਲ ਭਿੱਖਿਆ ਨੂੰ ਬੜਾਵਾ ਨਾ ਦੇਣ ਕਿਉਂਕਿ ਜਦੋਂ ਅਸੀ ਇਹਨਾਂ ਨੂੰ ਕੁਝ ਪੈਸੇ ਦਿੰਦੇ ਹਾਂ ਤਾਂ ਇਸ ਚੀਜ਼ ਨਾਲ ਬੱਚਿਆ ਵਿੱਚ ਹੋਰ ਉਤਸ਼ਾਹ ਵੱਧਦਾ ਹੈ।
ਉਹਨਾਂ ਆਮ ਜਨਤਾ ਅਤੇ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਇਹਨਾਂ ਬੱਚਿਆ ਦੇ ਹੱਥਾ ਵਿੱਚ ਕਿਤਾਬਾਂ ਦੇਣ ਤਾਂ ਜ਼ੋ ਉਹ ਪੜ੍ਹ ਲਿਖ ਕੇ ਆਪਣੀ ਚੰਗੀ ਜਿੰਦਗੀ ਬਸਰ ਕਰ ਸਕਣ।