ਵਿਸ਼ਵ ਟੀ. ਬੀ. ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ

ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਵਿਸ਼ਵ ਟੀ. ਬੀ. ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ
ਖਰੜ/ਐੱਸ ਏ ਐੱਸ ਨਗਰ, 24 ਮਾਰਚ, 2025:
ਪੀ.ਐਚ.ਸੀ ਬੂਥਗੜ੍ਹ ਦੇ ਐਸ.ਐਮ.ਓ. ਡਾ.ਅਲਕਜੋਤ ਕੌਰ ਦੀ ਅਗਵਾਈ ਹੇਠ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ ਅਤੇ ਰੈਲੀ ਕੱਢੀ ਗਈl ਉਨ੍ਹਾਂ ਦੱਸਿਆ ਕਿ ਦੋ ਹਫਤੇ ਤੋਂ ਲੰਬੀ ਖਾਂਸੀ, ਤੇਜ਼ ਬੁਖਾਰ ਅਤੇ ਭਾਰ ਘਟਣ ਵਰਗੇ ਲੱਛਣ ਹੋਣ ਤਾਂ ਟੀ.ਬੀ ਟੈਸਟ ਜਰੂਰ ਕਰਾਇਆ ਜਾਵੇ। ਟੀ.ਬੀ ਦੀ ਜਾਂਚ ਅਤੇ ਦਵਾਈਆਂ ਰਾਜ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਹੈ। ਇਸੇ ਦੌਰਾਨ ਪਿੰਡ ਜੁਝਾਰ ਨਗਰ ਵਿਖੇ ਡਾ. ਕਿਰਨਦੀਪ ਕੌਰ (ਆਰ.ਐਮ.ਓ )ਅਤੇ ਡਾ. ਅਮ੍ਰਿਤ ਵਿਰਕ ਐਚ.ਓ.ਡੀ ਕਮਿਊਨਿਟੀ ਮੈਡੀਸਨ ਅਤੇ ਐਮ.ਬੀ.ਬੀ.ਐਸ ਵਿਦਿਆਰਥੀਆਂ ਵੱਲੋਂ ਰੈਲੀ ਕੱਢੀ ਗਈ। ਡਾ.ਜੋਤੀ, ਡਾ. ਚਰਨਪ੍ਰੀਤ ਸਿੰਘ (ਪ੍ਰੋਸੈਸਿੰਗ ਅਫਸਰ) ,ਭੁਪਿੰਦਰ ਸਿੰਘ ਐਸ.ਆਈ, ਕੁਲਵਿੰਦਰ ਕੌਰ, ਅੰਮ੍ਰਿਤ, ਰਜਿੰਦਰ ਸਿੰਘ, ਰਘਬੀਰ ਸਿੰਘ ਆਦਿ ਰੈਲੀ ਵਿੱਚ ਸ਼ਾਮਿਲ ਹੋਏ। ਟੀਮ ਨੇ ਗੁਰੂਦੁਆਰਾ ਬਾਬਾ ਜੁਝਾਰ ਸਿੰਘ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਨਰਿੰਦਰ ਸਿੰਘ ਤੇ ਬਾਬਾ ਕਸ਼ਮੀਰ ਸਿੰਘ ਦਾ ਰੈਲੀ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।