ਬਲਾਕ ਬੰਗਾ ਅਤੇ ਬਲਾਕ ਅੋੜ ਦੇ ਕੁੱਲ 49 ਦਿਵਿਆਂਗਜ਼ਨਾ ਨੂੰ ਸਹਾਇਕ ਉਪਕਰਣ ਵੰਡੇ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼ਹੀਦ ਭਗਤ ਸਿੰਘ ਨਗਰ
ਬਲਾਕ ਬੰਗਾ ਅਤੇ ਬਲਾਕ ਅੋੜ ਦੇ ਕੁੱਲ 49 ਦਿਵਿਆਂਗਜ਼ਨਾ ਨੂੰ ਸਹਾਇਕ ਉਪਕਰਣ ਵੰਡੇ
ਨਵਾਂਸ਼ਹਿਰ, 30 ਅਗਸਤ 2024:-
ਦਿਵਿਆਂਗਜ਼ਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵਲੋਂ ਉਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ ਜਿਸਦੇ ਤਹਿਤ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ, ਮਿਤੀ 27/08/2024 ਤੋਂ ਲੈ ਕੇ ਮਿਤੀ 31/08/2024 ਤੱਕ ਬਲਾਕਵਾਈਜ਼ ਬਲਾਚੌਰ, ਸੜੋਆ, ਬੰਗਾ, ਔੜ, ਬਲਾਕ ਨਵਾਂਸ਼ਹਿਰ ਵਿਚ ਮੁਫ਼ਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ, ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸਦੀ ਲੜੀ ਵਿਚ ਅੱਜ ਤੀਸਰਾ ਕੈਂਪ ਬਲਾਕ ਬੰਗਾ ਵਿਖੇ ਅਤੇ ਚੋਥਾ ਕੈਂਪ ਬਲਾਕ ਅੋੜ ਦੇ ਧਰਮਗੀਰ ਮੰਦਿਰ ਵਿਖੇ ਲਗਾਇਆ ਗਿਆ।
ਇਨ੍ਹਾਂ ਸਮਾਰੋਹਾਂ ਵਿਚ ਸ੍ਰੀ ਕੁਲਜੀਤ ਸਿੰਘ ਸਰਹਾਲ, ਹਲਕਾ ਇੰਚਾਰਜ ਬੰਗਾ ਅਤੇ ਸ੍ਰੀ ਬਲਵੀਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਬਤੋਰ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜ਼ਿਲਾ ਪ੍ਰਸ਼ਾਸਨ, ਸਹੀਦ ਭਗਤ ਸਿੰਘ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਦੋਰਾਨ, ਜਿਨ੍ਹਾਂ ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ ਉਨ੍ਹਾਂ ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ ਬਲਾਕ ਬੰਗਾ ਅਤੇ ਬਲਾਕ ਅੋੜ ਦੇ ਕੁੱਲ 49 ਦਿਵਿਆਂਗਜ਼ਨਾ ਨੂੰ ਸਹਾਇਕ ਉਪਕਰਣ ਵਜੋਂ 08 ਮੋਟਰਾਈਜ਼ਡ ਟਰਾਈਸਾਈਕਲ, 09 ਟਰਾਈਸਾਈਕਲ, 13 ਵ੍ਹੀਲਚੇਅਰ, 10 ਬੈਸਾਖੀਆਂ, 09 ਦਿਵਿਆਂਗਜਨਾਂ ਨੂੰ ਨਕਲੀ ਅੰਗ, ਕੈਲੀਪਰ 08 ਦਿਵਿਆਂਗਜ਼ਨ ਨੂੰ, ਬੀ.ਟੀ.ਈ. 12 ਦਿਵਿਆਂਗਜ਼ਨਾਂ ਨੂੰ, 01 ਛਡੀ ਅਤੇ ਰੋਲੈਟਰ 02 ਦਿਵਿਆਂਗਜ਼ਨਾਂ ਨੂੰ ਦਿੱਤੇ ਗਏ। ਇਸ ਤਰਾਂ ਨਾਲ ਬਲਾਕ ਬੰਗਾ ਅਤੇ ਅੋੜ ਵਿਖੇ ਲਗਭਗ ਰਕਮ 7,38,000/-ਰੁ: ਦੀ ਕੀਮਤ ਦਾ ਸਮਾਨ ਦਿਵਿਆਂਗਜ਼ਨਾਂ ਨੂੰ ਵੰਡਿਆ ਗਿਆ ਹੈ।
ਇਸ ਬਲਾਕ ਪੱਧਰੀ ਸਮਾਰੋਹ ਵਿਚ, ਸ੍ਰੀ ਬਲਵੀਰ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਬੰਗਾ ਅਤੇ ਸ੍ਰੀ ਕੁਲਜੀਤ ਸਿੰਘ ਸਰਹਾਲ, ਹਲਕਾ ਇੰਚਾਰਜ਼ ਆਮ ਆਦਮੀ ਪਾਰਟੀ, ਤੋਂ ਬਤੋਰ ਮੁੱਖ ਮਹਿਮਾਨ, ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਵਿਭਾਗ (ਅਲਿਮਕੋ) ਦੇ ਅਧਿਕਾਰੀ ਸ਼੍ਰੀ ਅਸ਼ੋਕ ਸਾਹੂ, Officer, P & O Alimco, ਸ਼੍ਰੀ ਅਨਿਲ Audiologist, Alimco ਜ਼ਿਲ੍ਹਾ ਪ੍ਰਸਾਸਨ ਸ਼ਹੀਦ ਭਗਤ ਸਿੰਘ ਦੇ ਅਧਿਕਾਰੀਆਂ ਦੇ ਰੂਪ ਵਿਚ ਸ੍ਰੀ ਮਤੀ ਰਾਜਕਿਰਨ ਕੋਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ.ਭ.ਸ.ਨਗਰ, ਸ੍ਰੀਮਤੀ ਦਵਿੰਦਰਕੋਰ ਸੀ.ਡੀ.ਪੀ.ਓ. ਬੰਗਾ ਅਤੇ ਸ੍ਰੀ ਪੂਰਨ ਪੰਕਜ਼ ਸ਼ਰਮਾ ਸੀ.ਡੀ.ਪੀ.ਓ. ਬਲਾਕ ਅੋੜ, ਸਮੂਹ ਸੁਪਵਾਇਜ਼ਰਜ਼ ਬਲਾਕ ਬੰਗਾ ਅਤੇ ਅੋੜ, ਇਸ ਸਮਾਰਹ ਵਿਚ ਮੋਜੂਦ ਰਹੇ।