ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਦਾ ਦੂਜਾ ਦਿਨ
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਦਾ ਦੂਜਾ ਦਿਨ
ਅੰਮ੍ਰਿਤਸਰ 17 ਸਤੰਬਰ 2024:-----ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਮਿਤੀ: 16-09-2024 ਤੋ 22-09-2024 ਤੱਕ ਕਰਵਾਈਆ ਜਾ ਰਹੀਆ ਹਨ। ਅੱਜ ਮਿਤੀ: 17-09-2024 ਨੂੰ ਗੇਮ ਫੁੱਟਬਾਲ ਦੇ ਜਿਲ੍ਹਾ ਪੱਧਰ ਟੂਰਨਾਂਮੈਜ਼ਟ (ਵੈਨਿਯੂ ਖਾਲਸਾ ਕਾਲਜੀਏਟ ਸੀ:ਸੈ:ਸਕੂਲ ) ਵਿੱਚ ਸ੍ਰ: ਜ਼ਜਸਬੀਰ ਸਿੰਘ ਸੰਧੂ ਐਮ.ਐਲ.ਏ ਹਲਕਾ ਪੱਛਮੀ ਨੇ ਮੁੱਖ ਮਹਿਮਾਨ ਵਜੋ ਸਿ਼ਰਕਤ ਕੀਤੀ ਗਈ। ਮੁੱਖ ਮਹਿਮਾਨ ਵੱਲੋ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਗਈ ਅਤੇ ਖਿਡਾਰੀਆਂ ਨੂੰ ਵੱਧ ਤੋ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਖੇਡਾ ਵਤਨ ਪੰਜਾਬ ਦੀਆ ਰਾਹੀ ਹਰ ਵਰਗ ਦੇ ਲੋਕਾ ਨੂੰ ਖੇਡਾ ਨਾਲ ਜ਼ਜੋੜਿਆ ਜਾ ਰਿਹਾ ਹੈ। ਨਸਿ਼ਆ ਨੂੰ ਠੱਲ ਪਾਉਣ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਹੋਇਆ ਸ਼੍ਰੀ ਸੁਖਚੈਨ ਸਿੰਘ ਨੇ ਦਸਿੱਆ ਕਿ ਜਿਲ੍ਹਾ ਪੱਧਰ ਤੇ ਕੁੱਲ 22 ਗੇਮਜ ਫੁੱਟਬਾਲ,ਖੋਹੑਖੋਹ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਹੈਜ਼ਡਬਾਲ, ਸਾਫਟਬਾਲ,ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ,ਬਾਸਕਿਟਬਾਲ,ਪਾਵਰਲਿਫਟਿੰਗ, ਰੈਸਲਿੰਗ, ਬਾਕਸਿੰਗ, ਵੇਟ ਲਿਫਟਿੰਗ, ਤੈਰਾਕੀ ਐਥਲੈਟਿਕਸ, ਵਾਲੀਬਾਲ (ਸਮੈਸਿੰਗ ਅਤੇ ਸ਼ੂਟਿੰਗ) ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਚੈਸ, ਜੂਡੋ ਕਰਵਾਈਆ ਜਾ ਰਹੀਆ ਹਨ।
ਇਸ ਮੌਕੇ ਤੇ ਸ੍ਰ: ਜਸਪਾਲ ਸਿੰਘ ਪੁਤਲੀਘਰ, ਸ੍ਰ:ਅਮਰੀਕ ਸਿੰਘ ਪੀ.ਏ, ਸ੍ਰ: ਦਿਲਜੀਤ ਸਿੰਘ ਫੁੱਟਬਾਲ ਕੋਚ, ਸ੍ਰ: ਇੰਦਰਵੀਰ ਸਿੰਘ ਸਾਫਟਬਾਲ ਕੋਚ, ਸ੍ਰੀਮਤੀ ਸਵਿਤਾ ਕੁਮਾਰੀ ਐਥਲੈਟਿਕਸ ਕੋਚ, ਮਿਸ ਰਾਜਵਿੰਦਰ ਕੌਰ ਵਾਲੀਬਾਲ ਕੋਚ ਅਤੇ ਸ੍ਰ: ਕਰਮਜੀਤ ਸਿੰਘ ਜੂਡੋ ਕੋਚ, ਸ੍ਰ: ਜਸਵ਼ੰਤ ਸਿੰਘ ਹੈਜ਼ਡਬਾਲ ਕੋਚ ਆਦਿ ਹਾਜਰ ਸਨ।ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।
ਗੇਮ ਹੈਜ਼ਡਬਾਲ: ਗੇਮ ਹੈਜ਼ਡਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ17 ਲੜਕੀਆ ਦੇ ਮੁਕਾਬਲੇ ਵਿੱਚ ਖਾਲਸਾ ਕਾਲਜ ਵੂਮੈਨ ਨੇ ਪਹਿਲਾ ਸਥਾਨ,ਸ:ਸੀ:ਸੈ:ਸਕੂਲ ਕੋਟ ਖਾਲਸਾ ਨੇ ਦੂਜਾ ਸਥਾਨ ਅਤੇ ਖਾਲਸਾ ਸੀ:ਸੈ:ਸਕੂਲ ਲੜਕੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕਿਆ ਦੇ ਮੁਕਾਬਲੇ ਵਿੱਚ ਖਾਲਸਾ ਸੀ:ਸੈ:ਸਕੂਲ ਦੀ ਟੀਮ ਨੇ ਪਹਿਲਾ ਸਥਾਨ, ਸਕੂਲ ਆਫ ਐਮੀਨੇਜ਼ਸ ਛੇਹਰਟਾ ਨੇ ਦੂਜਾ ਅਤੇ ਸ:ਸੀ:ਸ:ਸਕੂਲ ਇੱਬਨ ਕਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਖੋਹ-ਖੋਹ : ਗੇਮ ਹੈਜ਼ਡਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ17 ਲੜਕੀਆ ਦੇ ਮੁਕਾਬਲੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕੱਲਬ (ਰਈਆ) ਨੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਮਾਨਾਵਾਲਾ (ਬਲਾਕ ਵੇਰਕਾ) ਨੇ ਦੂਜਾ ਸਥਾਨ ਅਤੇ ਬਲਾਕ ਹਰਸ਼ਾ ਛੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਸਾਫਟਬਾਲ : ਗੇਮ ਸਾਫਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰੑ14 ਲੜਕੀਆਂ ਦੇ ਮੁਕਾਬਲੇ ਵਿੱਚ ਗੌ:ਸੀ:ਸੈ:ਸਕੂਲ ਢਪਈ ਨੇ ਪਹਿਲਾ ਸਥਾਨ, ਗੌ: ਗ:ਸੀ:ਸੈ:ਸਕੂਲ ਵੇਰਕਾ ਨੇ ਦੂਜਾ ਸਥਾਨ ਅਤੇ ਗੌ:ਸੀ:ਸੈ:ਸਕੂਲ ਮੁਰਾਦਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆ ਦੇ ਅੰੑ14 ਮੁਕਾਬਲੇ ਵਿੱਚ ਗੌ:ਸੀ:ਸੈ:ਸਕੂਲ ਕਰਮਪੁਰਾ ਨੇ ਪਹਿਲਾ ਸਥਾਨ, ਖਾਲਸਾ ਸੀ:ਸੈ:ਸਕੂਲ ਨੇ ਦੂਜਾ ਸਥਾਨ ਅਤੇ ਗੌ:ਸੀ:ਸੈ:ਸਕੂਲ ਮੁਰਾਦਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਬਾਸਕਿਟਬਾਲ: ਗੇਮ ਬਾਸਕਿਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਸਕੂਲ ਆਫ ਐਮੀਨੇਜ਼ਸ ਮਾਲ ਰੋਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ17 ਲੜਕੀਆ ਦੇ ਮੁਕਾਬਲੇ ਵਿੱਚ ਸਕੂਲ ਆਫ ਐਮੀਨੇਜ਼ਸ ਮਾਲ ਰੋਡ ਨੇ ਪਹਿਲਾ ਸਥਾਨ, ਪੁਲਿਸ ਡੀ.ਏ.ਵੀ.ਪਬਲਿਕ ਸਕੂਲ ਪੁਲਿਸ ਲਾਈਨ ਨੇ ਦੂਜਾ ਸਥਾਨ ਅਤੇ ਸਪਰਿੰਗ ਡੇਲ ਸੀ:ਸੈ:ਸਕੂਲ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਬਾਸਕਿਬਾਲ ਲੜਕਿਆ ਦਾ ਜਿਲ੍ਹਾ ਪੱਧਰ ਟੂਰਨਾਂਮੈਜ਼ਟ ਡੀ.ਏ.ਵੀ .ਕੰਪਲੈਕਸ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ17 ਲੜਕਿਆ ਦੇ ਮੁਕਾਬਲੇ ਵਿੱਚ ਸਪਰਿੰਗ ਡੇਲ ਸੀ:ਸੈ:ਸਕੂਲ ਨੇ ਪਹਿਲਾ ਸਥਾਨ, ਸੀਨੀਅਰ ਸਟੱਡੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।