ਸਵੱਛਤਾ ਹੀ ਸੇਵਾ 2024 ਮੁਹਿੰਮ ਦੀ ਸੁਰੂਆਤ/ਲਾਚ ਜਿਲ੍ਹਾ ਅੰਮ੍ਰਿਤਸਰ ਵਿੱਚ ਕੀਤੀ ਗਈ।
ਦਫਤਰ ਜ਼ਿਲ੍ਹਾ ਲੋਕ ਸੰਪਕਰ ਅਫਸਰ, ਅੰਮ੍ਰਿਤਸਰ
ਸਵੱਛਤਾ ਹੀ ਸੇਵਾ 2024 ਮੁਹਿੰਮ ਦੀ ਸੁਰੂਆਤ/ਲਾਚ ਜਿਲ੍ਹਾ ਅੰਮ੍ਰਿਤਸਰ ਵਿੱਚ ਕੀਤੀ ਗਈ।
ਅੰਮ੍ਰਿਤਸਰ 17 ਸਤੰਬਰ 2024:--ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ ਹੇਠ ਸਵੱਛ ਭਾਰਤ ਮਿਸ਼ਨ ਅਧੀਨ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ), ਅੰਮ੍ਰਿਤਸਰ ਸ੍ਰੀਮਤੀ ਪਰਮਜੀਤ ਕੌਰ ਵੱਲੋ ਸਵੱਛਤਾ ਹੀ ਸੇਵਾ 2024 ਮੁਹਿੰਮ ਦੀ ਸ਼ੁਰੂਆਤ/ਲਾਚ ਕੀਤੀ ਗਈ। ਮੁਹਿੰਮ ਦੀ ਸੁਰੂਆਤ ਕਰਦੇ ਮੌਕੇ ਉਹਨਾ ਦੱਸਿਆ ਕਿ ਭਾਰਤ ਸਰਕਾਰ ਵੱਲੋ ਸਵੱਛਤਾ ਹੀ ਸੇਵਾ 2024 ਮੁਹਿੰਮ ਅਧੀਨ 17 ਸਤੰਬਰ ਤੋ 1 ਅਕਤੂਬਰ 2024 ਤੱਕ ਵੱਖ-ਵੱਖ ਪਿੰਡਾਂ ਵਿੱਚ ਸਵੱਛਤਾ ਸਬੰਧੀ ਗਤੀਵਿਧੀਆਂ ਕੀਤੀਆ ਜਾਣਗੀਆਂ । ਜਿਸ ਵਿੱਚ ਪਿੰਡਾਂ ਵਿੱਚ ਸਵੱਛਤਾ ਰੈਲੀਆਂ, ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆ ਅਤੇ ਸਵੱਛਤਾ ਸਬੰਧੀ ਕੰਪੀਟੀਸਨ, ਇੱਕ ਰੁੱਖ ਮਾਂ ਦੇ ਨਾਮ ਮੁਹਿੰਮ, ਠੋਸ ਅਤੇ ਤਰਲ ਰਹਿੰਦ-ਖੂੰਹਦ ਪ੍ਰਬੰਧਨ ਸਾਈਟਾਂ ਦੀ ਸਫਾਈ, ਵਾਟਰ ਟ੍ਰੀਟਮੈਟਂ ਪਲਾਂਟ, ਵਾਟਰ ਵਰਕਸਾਂ ਉੱਪਰ ਪੌਦੇ ਲਗਾਉਣ ਦੀ ਮੁਹਿੰਮ, ਸੈਰ ਸਪਾਟ ਸਥਾਨਾਂ, ਧਾਰਮਿਕ ਸਥਾਨਾ ਦੀ ਸਫਾਈ, ਪਿੰਡਾਂ ਦੇ ਛੱਪੜਾਂ ਦੇ ਆਲੇ-ਦੁਆਲੇ ਦੀ ਸਫਾਈ, ਗੰਦਗੀ ਵਾਲੇ ਸਥਾਨ ਦੀ ਪਹਿਚਾਣ ਕਰਕੇ ਉਹਨਾ ਦੀ ਸਫਾਈ ਕਰਨ ਅਤੇ 2 ਅਕਤੂਬਰ 2024 ਨੂੰ ਸਵੱਛ ਭਾਰਤ ਦਿਵਸ 2024 ਅਤੇ ਮੁਹਿੰਮ ਦੀ ਸਫਲਤਾ ਦਾ ਜਸ਼ਨ ਅਤੇ ਸਮਾਪਤੀ ਕੀਤੀ ਜਾਵੇਗੀ। ਉਹਨਾ ਵੱਲੋ ਵੱਖ-ਵੱਖ ਵਿਭਾਗ ਦੇ ਆਏ ਅਧਿਕਾਰੀਆਂ ਨੂੰ ਸਵੱਛਤਾ ਸੰਹੁ ਚੁਕਾਈ ਅਤੇ ਕਿਹਾ ਕਿ ਮਹਾਤਮਾ ਗਾਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਉਸ ਵਿੱਚ ਸਿਰਫ਼ ਰਾਜਨੀਤਿਕ ਆਜ਼ਾਦੀ ਹੀ ਨਹੀ, ਬਲਕਿ ਇੱਕ ਸਾਫ-ਸੁਥਰੇ ਅਤੇ ਵਿਕਸਿਤ ਦੇਸ਼ ਦੀ ਕਲਪਨਾ ਸੀ। ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀ ਸਹੁੰ ਖਾਈਏ ਕਿ ਹਰ ਹਫਤੇ 2 ਘੰਟੇ ਸਵੈ ਇੱਛਾ ਨਾਲ ਸਾਫ ਸਫਾਈ ਕਰਾਗੇ, ਨਾ ਆਪ ਗੰਦ ਪਾਵਾਗੇ ਅਤੇ ਨਾ ਹੀ ਕਿਸੇ ਹੋਰ ਨੂੰ ਪਾਉਣ ਦੇਵਾਂਗੇ। ਉਹਨਾ ਵੱਲੋ ਆਏ ਹੋਏ ਸਾਰੇ ਵਿਭਾਗਾਂ ਨੂੰ ਸਵੱਛਤਾ ਹੀ ਸੇਵਾ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਕਿਹਾ।
ਇਸ ਮੌਕੇ ਤੇ ਸ੍ਰੀ ਹਰਿਦਰ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਅੰਮ੍ਰਿਤਸਰ, ਸ੍ਰੀ ਸੁਲਖਣ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸ੍ਰੀ ਗੁਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਡਾ. ਨਵਦੀਪ ਕੌਰ ਸਿਹਤ ਵਿਭਾਗ, ਸ੍ਰੀਮਤੀ ਦੀਪਿਕਾ ਸਰਮਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸ੍ਰੀ ਬਲਰਾਜ ਸਿੰਘ ਸਿੱਖਿਆ ਵਿਭਾਗ, ਸ੍ਰੀ ਗੁਰਬਰਿੰਦਰ ਸਿੰਘ ਜਿਲ੍ਹਾ ਸਮਾਜਿਕ ਨਿਆ ਅਤੇ ਅਧਿਕਾਰਤਾ ਅਫਸਰ, ਸ੍ਰੀ ਦਵਿੰਦਰ ਸਿੰਘ ਜਿਲ੍ਹਾ ਸਮਾਜਿਕ ਅਤੇ ਸਰੁੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ, ਆਈ.ਈ.ਸੀ, ਸੀ.ਡੀ.ਐਸ ਅਤੇ ਬਲਾਕ ਰਿਸੋਰਸ ਕੋਆਰਡੀਨੇਟਰ ਹਾਜਰ ਸਨ।