ਬੀਐਸਐਸ ਨੇ ਇੰਟਰ ਬਟਾਲਿਅਨ ਸੈਕਟਰ ਪੱਧਰੀ ਹਾਕੀ ਟੂਰਨਾਮੈਂਟ ਕਰਵਾਇਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਾਜ਼ਿਲਕਾ
ਬੀਐਸਐਸ ਨੇ ਇੰਟਰ ਬਟਾਲਿਅਨ ਸੈਕਟਰ ਪੱਧਰੀ ਹਾਕੀ ਟੂਰਨਾਮੈਂਟ ਕਰਵਾਇਆ
ਫਾਜ਼ਿਲਕਾ, 21 ਮਾਰਚ
19 ਬਟਾਲਿਅਨ ਬੀਐਸਐਫ ਵੱਲੋਂ ਪਿੰਡ ਘੱਲੂ ਦੇ ਦਸ਼ਮੇਸ਼ ਸਪੋਰਟਸ ਕਲੱਬ ਦੇ ਹਾਕੀ ਗਰਾਊਂਡ ਵਿੱਚ ਇੰਟਰ-ਬਟਾਲਿਅਨ ਸੈਕਟਰ ਪੱਧਰੀ ਹਾਕੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨ ਕਮਾਂਡੈਂਟ ਸ਼੍ਰੀ ਗੁੰਜਨ ਕੁਮਾਰ ਸ਼ਾਹ, 2IC (ਪ੍ਰਸ਼ਾਸਨ) ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ 2 ਅਧਿਕਾਰੀ, 4 ਉੱਚ ਅਧਿਕਾਰੀ ਅਤੇ 33 ਜਵਾਨ ਮੌਜੂਦ ਰਹੇ।
ਇਸ ਟੂਰਨਾਮੈਂਟ ਵਿੱਚ 19 ਬਟਾਲਿਅਨ, 55 ਬਟਾਲਿਅਨ ਅਤੇ 160 ਬਟਾਲਿਅਨ ਬੀਐਸਐਫ ਦੀਆਂ 3 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲੇ ਵਿੱਚ 19 ਬਟਾਲਿਅਨ ਬੀਐਸਐਫ ਨੇ 160 ਬਟਾਲਿਅਨ ਬੀਐਸਐਫ ਨੂੰ 2-1 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਹ ਪ੍ਰੋਗ੍ਰਾਮ ਪਿੰਡ ਵਾਸੀਆਂ ਵਿੱਚ ਬਹੁਤ ਉਤਸ਼ਾਹ ਦਾ ਕਾਰਨ ਬਣਿਆ, ਜਿਸ ਵਿੱਚ ਲਗਭਗ 90 ਦੇ ਕਰੀਬ ਪਿੰਡ ਵਾਸੀਆਂ, ਨੌਜਵਾਨਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਟੂਰਨਾਮੈਂਟ ਦੀ ਸਫਲਤਾ ਨੂੰ ਯਕੀਨੀ ਬਣਾਉਣ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਦੇ ਸੰਸਥਾਪਕ ਸ਼੍ਰੀ ਮੋਤਾ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ।
ਸ਼੍ਰੀ ਗੁੰਜਨ ਕੁਮਾਰ ਸ਼ਾਹ, 2IC (ਪ੍ਰਸ਼ਾਸਨ) ਨੇ ਜਿੱਤਣ ਵਾਲੀ ਟੀਮ ਅਤੇ ਰਨਰਅੱਪ ਟੀਮ ਨੂੰ ਇਨਾਮਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਜੋਸ਼ੀਲੇ ਨੌਜਵਾਨਾਂ ਨੂੰ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਖੇਡਾਂ ਰਾਹੀਂ ਇੱਕ ਉਜਲੇ ਭਵਿੱਖ ਵੱਲ ਵਧਣ ਲਈ ਉਤਸ਼ਾਹਤ ਕੀਤਾ।
ਪਿੰਡ ਵਾਸੀਆਂ ਅਤੇ ਦਸ਼ਮੇਸ਼ ਸਪੋਰਟਸ ਕਲੱਬ ਦੇ ਮੈਂਬਰਾਂ ਨੇ 19 ਬਟਾਲਿਅਨ ਬੀਐਸਐਫ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਉਣ ਦੀ ਇੱਛਾ ਜਤਾਈ। ਪ੍ਰੋਗ੍ਰਾਮ ਦੌਰਾਨ ਪਹੁੰਚੇ ਮਹਿਮਾਨਾਂ, ਖਿਡਾਰੀਆਂ ਅਤੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਵਿਸ਼ੇਸ਼ ਖੁਸ਼ੀ ਦਾ ਮਾਹੌਲ ਰਿਹਾ।