ਸਾਬਕਾ ਸੈਨਿਕਾਂ/ਪਰਿਵਾਰਾਂ ਲਈ 15 ਅਤੇ 16 ਜਨਵਰੀ ਨੂੰ ਕੈਂਪ ਲਗਾਇਆ ਜਾਵੇਗਾ
ਸਾਬਕਾ ਸੈਨਿਕਾਂ/ਪਰਿਵਾਰਾਂ ਲਈ 15 ਅਤੇ 16 ਜਨਵਰੀ ਨੂੰ ਕੈਂਪ ਲਗਾਇਆ ਜਾਵੇਗਾ
ਫ਼ਿਰੋਜ਼ਪੁਰ, 13 ਜਨਵਰੀ :
ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ.) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਫਿਰੋਜ਼ਪੁਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਜਿਸ ਵੀ ਸਾਬਕਾ ਸੈਨਿਕ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ/ਸਾਬਕਾ ਸੈਨਿਕਾਂ ਦੇ ਆਸ਼ਰਿਤ ਜੋ ਫੋਜ (ਰੱਖਿਆ ਸੇਵਾਵਾਂ) ਦੀ ਪੈਨਸ਼ਨ/ਫੈਮਲੀ ਪੈਨਸ਼ਨ ਲੈ ਰਹੇ ਹਨ, ਜਿਹਨਾਂ ਦੀ ਸਾਲਾਨਾ ਹਾਜ਼ਰੀ ਲਗਵਾਉਣ ਵਾਲੀ ਹੋਵੇ ਉਹਨਾਂ ਲਈ ਇਸ ਦਫਤਰ ਵਿਖੇ ਮਿਤੀ 15 ਅਤੇ 16 ਜਨਵਰੀ 2025 ਨੂੰ ਦਫਤਰੀ ਸਮੇਂ ਦੌਰਾਨ ਦੋ ਦਿਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹਨਾਂ ਵੀ ਸੈਨਿਕਾਂ/ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ/ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਨੂੰ ਸਪਰਸ਼ ਪੋਰਟਲ ਹਾਜ਼ਰੀ ਲਗਵਾਉਣੀ ਹੋਵੇ, ਉਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨੇੜੇ ਸਾਰਾਗੜ੍ਹੀ ਗੁਰੂਦੁਆਰਾ ਫਿਰੋਜ਼ਪੁਰ ਕੈਂਟ ਵਿਖੇ ਆਪਣੀ ਪੈਨਸ਼ਨ ਦਾ ਪੀ.ਪੀ.ਓ, ਆਧਾਰ ਕਾਰਡ, ਪੈਨਸ਼ਨ ਦੀ ਪਾਸ ਬੁੱਕ, ਮੋਬਾਇਲ ਫੋਨ (ਜਿਸ ਵਿੱਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ਼ ਆਉਂਦਾ ਹੈ) ਸਮੇਤ ਪਹੁੰਚ ਕੇ ਲਾਭ ਉਠਾ ਸਕਦੇ ਹਨ।