68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਵੱਖ ਵੱਖ ਸਕੂਲਾਂ ਵਿੱਚ ਜਾਰੀ
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ
68ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਵੱਖ ਵੱਖ ਸਕੂਲਾਂ ਵਿੱਚ ਜਾਰੀ
#ਖੇਡਾਂ ਦੇ ਚੌਥੇ ਦਿਨ ਅਮਰਜੀਤ ਖਟਕੜ ਅਤੇ ਦਵਿੰਦਰ ਕੌਰ ਨੇ ਖਿਡਾਰੀਆਂ ਨਾਲ ਕੀਤੀ ਜਾਣ ਪਹਿਚਾਣ
ਨਵਾਂਸ਼ਹਿਰ /ਪੋਜੇਵਾਲ ਸਰਾਂ 31 ਅਗਸਤ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ)ਸੁਰੇਸ ਕੁਮਾਰ ਦੀ ਅਗਵਾਈ ਵਿਚ 68ਵੀਂਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਮੁਕਾਬਲੇ ਜਿਲੇ ਦੇ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਹਨ ।ਇਹਨਾਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਦਾ ਚੌਥੇ ਦਿਨ ਖਿਡਾਰੀਆ ਨੂੰ ਆਸ਼ੀਰਵਾਦ ਅਮਰਜੀਤ ਖਟਕੜ ਜਨਰਲ ਸਕੱਤਰ ਟੂਰਨਾਮੈਂਟ ਕਮੇਟੀ ,ਦਵਿੰਦਰ ਕੌਰ ਜਿਲਾ ਖੇਡਕੋਆਰਡੀਨੇਟਰ ,ਪ੍ਰਿੰ. ਰਜਨੀਸ ਕੁਮਾਰ ਅਤੇ ਦਲਜੀਤ ਸਿੰਘ ਬੋਲਾ ਵਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ।ਖੇਡਾਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। । ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਖੇਡਾਂ ਨਾਲ ਸਾਡੇ ਛੋਟੇ ਛੋਟੇ ਬੱਚੇ ਖੇਡਾਂ ਨਾਲ ਜੁੜਨਗੇ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਰਾਜ ਦਾ ਨਾਂ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਸਰਕਾਰ ਸੂਬੇ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅੱਗੇ ਵਧਣ ਲਈ ਹਰ ਸੰਭਵ ਯਤਨ ਜਰੇਗੀ।ਇਹਨਾਂ ਜਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲ਼ਿਆ ਬਾਰੇ ਜਾਣਕਾਰੀ ਦਿੰਦੇ ਹੋਏ ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ਸਕੂਲ ਨੇ ਦੱਸਿਆ ਕਿ ਅੱਜ ਤੱਕ ਜਿਹਨਾਂ ਖੇਡਾਂ ਦੇ ਮੁਕਾਬਲੇ ਮੁਕੰਮਲ ਹੋਏ ਉਹਨਾਂ ਵਿੱਚੋਂ ਖੋ ਖੋ ਲੜਕੀਆ 14 ਸਾਲ ਵਿੱਚ ਜੋਨ ਸੜੋਆ ਨੇ ਪਹਿਲਾ,ਜੋਨ ਨਵਾਂਸਹਿਰ ਨੇ ਦੂਸਰਾ,17 ਸਾਲ ਵਿੱਚ ਮੁਕੰਦਪੁਰ ਜੋਨ ਨੇ ਪਹਿਲਾ, ਸੜੋਆ ਜੋਨ ਨੇ ਦੂਸਰਾ,19 ਸਾਲ ਵਿੱਚ ਸੜੋਆ ਜੋਨ ਨੇ ਪਹਿਲਾਂ,ਬਲਾਚੌਰ ਜੋਨ ਨੇ ਦੂਸਰਾ,ਸਤਰੰਜ ਲੜਕੇ 14 ਸਾਲ ਵਿੱਚ ਸੜੋਆ ਜੋਨ ਪਹਿਲੇ,ਬੰਗਾ ਜੋਨ ਦੂਸਰੇ,17 ਸਾਲ ਵਿੱਚ ਕਾਠਗੜ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,19 ਸਾਲ ਵਿੱਚ ਕਾਠਗੜ ਜੋਨ ਪਹਿਲੇ,ਔੜ ਜੋਨ ਦੂਸਰੇ,ਸਤਰੰਜ ਲੜਕੀਆ 14 ਸਾਲ ਵਿੱਚ ਰਾਹੋਂ ਜੋਨ ਪਹਿਲੇ,ਮੁਕੰਦਪੁਰ ਜੋਨ ਦੂਸਰੇ, 17 ਸਾਲ ਵਿੱਚ ਸੜੋਆ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,19 ਸਾਲ ਵਿੱਚ ਰਾਹੋਂ ਜੋਨ ਪਹਿਲੇ ਨਵਾਂਸਹਿਰ ਜੋਨ ਦੂਸਰੇ,ਟੇਬਲ ਟੈਨਿਸ ਲੜਕੇ 14 ਸਾਲ ਵਿੱਚ ਸੜੋਆ ਜੋਨ ਪਹਿਲੇ,ਨਵਾਂਸਹਿਰ ਜੋਨ ਦੂਸਰੇ,17 ਸਾਲ ਵਿੱਚ ਜਾਡਲਾ ਜੋਨ ਪਹਿਲੇ,ਰਾਹੋਂ ਜੋਨ ਦੂਸਰੇ, 19 ਸਾਲ ਵਿੱਚ ਬੰਗਾ ਜੋਨ ਪਹਿਲੇ,ਮੁਕੰਦਪੁਰ ਜੋਨ ਦੂਸ਼ਰੇ,ਟੇਬਲ ਟੈਨਿਸ ਲੜਕੀਆਂ 14 ਸਾਲ ਵਿੱਚ ਰਾਹੋਂ ਜੋਨ ਪਹਿਲੇ,ਜਾਡਲਾ ਜੋਨ ਦੂਸਰੇ,17 ਸਾਲ ਵਿੱਚ ਸੜੋਆ ਜੋਨ ਪਹਿਲੇ,ਰਾਹੋਂ ਜੋਨ ਦੂਸਰੇ, 19 ਸਾਲ ਵਿੱਚ ਰਾਹੋਂ ਜੋਨ ਪਹਿਲੇ,ਔੜ ਜੋਨ ਦੂਸਰੇ ,ਵਾਲੀਵਾਲ ਲੜਕੀਆ 14 ਸਾਲ ਵਿੱਚ ਜਾਡਲਾ ਜੋਨ ਪਹਿਲੇ,ਔੜ ਜੋਨ ਦੂਸਰੇ,17 ਸਾਲ ਵਿੱਚ ਔੜ ਕਾਠਗੜ ਜੋਨ ਦੂਸ਼ਰੇ,19 ਸਾਲ ਵਿੱਚ ਜਾਡਲਾ ਜੋਨ ਪਹਿਲੇ,ਰਾਹੋਂ ਜੋਨ ਦੂਸਰੇ ਸਥਾਨ ਤੇ ਰਿਹਾ। ।ਇਸ ਮੌਕੇ ਪ੍ਰਿੰਸੀਪਲ ਰਜਨੀਸ ਕੁਮਾਰ ,ਮੁੱਖ ਅਧਿਆਪਕ ਲਖਵੀਰ ਸਿੰਘ, ਦਲਜੀਤ ਸਿੰਘ ਬੋਲਾ ਮੀਤ ਪ੍ਰਧਾਨ ਕਮ ਮੁੱਖ ਅਧਿਆਪਕ ਜੇ.ਐਸ.ਐਫ .ਐਚ ਖਲਾਸਾ ਸਕੂਲ ,ਅਮਰਪੀ੍ਰਤ ਸਿੰਘ ਜੌਹਲ ਬੀ.ਐਨ.ਓ,ਗੁਰਪ੍ਰੀਤ ਬਲਾਕ ਨੋਡਲ ਅਫਸਰ ਸੜੋਆ,ਦਲਜੀਤ ਸਿੰਘ ਬੋਲਾ ਮੁੱਖ ਅਧਿਆਪਕ ਜੇ.ਐਸ.ਐਫ .ਐਚ ਖਲਾਸਾ ਸਕੂਲ,ਦਵਿੰਦਰ ਕੌਰ ਜਿਲਾ ਖੇਡ ਕੋਆਰਡੀਨੇਟਰ ,ਨਵਦੀਪ ਸਿੰਘ ,ਅਮਨ ਕੁਮਾਰ,ਅਮਰਜੀਤ ਸਿੰਘ,ਗੁਰਪ੍ਰੀਤ ਸਿੰਘ ਭੱਦੀ, ਅਸੋਕ ਕੁਮਾਰ ਥੋਪੀਆ,ਸਰਬਜੀਤ ਕੌਰ,ਪ੍ਰੇਮ ਸਿੰਘ, ਸੰਜੀਵ ਕੁਮਾਰ, ਕੁਲਵਿੰਦਰ ਕੌਰ,ਅਮਨਦੀਪ ਕੌਰ,,ਸਰਬਜੀਤ ਕੌਰ, ਨਰਿੰਦਰ ਸਿੰਘ ਭਾਰਟਾ,ਰਜਿੰਦਰ ਸਿੰਘ,ਕੇਵਲ ਸਿੰਘ, ਨਰੰਜਣਜੋਤ ਸਿੰਘ,ਸੁਨੀਤਾ ਦੇਵੀ,ਹਰਜੀਤ ਸਿੰਘ,ਪ੍ਰਦੀਪ ਕੁਮਾਰ,ਸਿਮਰਨਜੀਤ ਕੌਰ,ਕਰਮਜੀਤ ਕੌਰ,ਪੁਸ਼ਪਿੰਦਰ ਕੌਰ,ਅਮਨਦੀਪ ਕੌਰ,ਜਸਵਿੰਦਰ ਸਿੰਘ, ਅਮਨਦੀਪ,ਜਸਬੀਰ ਕੌਰ ਆਦਿ ਸਮੇਤ ਸਮੂਹ ਡੀ.ਪੀ.ਈ ਅਤੇ ਪੀ.ਟੀ.ਆਈ ਹਾਜ਼ਰ ਸਨ।
ਫੋਟੋ ਫਾਈਲ਼ ਨੰ 1,2
68ਵੀਆਂ ਜਿਲ੍ਹਾ ਪੱਧਰੀ ਸਕੂਲੀ ਖੇਡਾਂ ਦੇ ਚੌਥੇ ਦਿਨ ਦੇ ਜਿਲ੍ਹਾ ਪੱਧਰੀ ਸਕੂਲ਼ ਖੇਡਾਂ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦਾ ਦ੍ਰਿਸ।