ਯੂ ਵਿਨ ਪੋਰਟਲ ਉੱਤੇ ਨਿਜੀ ਹਸਪਤਾਲ ਜੱਚਾ ਬੱਚਾ ਦੀ ਜਾਣਕਾਰੀ ਤੁਰੰਤ ਅਪਲੋਡ ਕਰਨ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਯੂ ਵਿਨ ਪੋਰਟਲ ਉੱਤੇ ਨਿਜੀ ਹਸਪਤਾਲ ਜੱਚਾ ਬੱਚਾ ਦੀ ਜਾਣਕਾਰੀ ਤੁਰੰਤ ਅਪਲੋਡ ਕਰਨ: ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ
ਤਰਨ ਤਾਰਨ, 13 ਸਤੰਬਰ: ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰਪਾਲ ਕੌਰ ਜੀ ਦੀ ਅਗਵਾਈ ਹੇਠ ਸ਼ੁਕਰਵਾਰ ਨੂੰ ਜ਼ਿਲੇ ਦੇ ਨਿਜੀ ਹਸਪਤਾਲਾਂ ਵਿੱਚ ਹੋਣ ਵਾਲੇ ਜਣੇਪਾ ਕੇਸਾਂ ਸਬੰਧੀ ਜੱਚਾ ਬੱਚਾ ਰਿਕਾਰਡ ਨੂੰ ਯੁ- ਵਿਨ ਉੱਤੇ ਅਪਲੋਡ ਕਰਨ ਬਾਰੇ ਇੱਕ ਅਹਿਮ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਹੋਈ। ਇਸ ਮੀਟਿੰਗ ਦੇ ਵਿੱਚ ਨਿਜੀ ਹਸਪਤਾਲਾਂ ਦੇ ਨੁਮਾਇੰਦਿਆਂ ਵੱਲੋਂ ਹਿੱਸਾ ਲਿਆ ਗਿਆ।
ਮੀਟਿੰਗ ਦੌਰਾਨ ਨੁਮਾਦਿਆਂ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਨੇ ਜੱਚਾ ਬੱਚਾ ਰਿਕਾਰਡ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਨਿੱਜੀ ਹਸਪਤਾਲ 24 ਘੰਟਿਆਂ ਦੇ ਵਿੱਚ ਰਿਕਾਰਡ ਨੂੰ ਯੂ-ਵਿਨ ਪੋਰਟਲ ਉੱਤੇ ਅਪਲੋਡ ਕਰਨ। ਉਹਨਾਂ ਕਿਹਾ ਕਿ ਜੱਚਾ ਬੱਚਾ ਰਿਕਾਰਡ ਸੰਬੰਧੀ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੀਆਂ ਹਦਾਇਤਾਂ ਦਾ ਨਿਜ਼ੀ ਹਸਪਤਾਲ ਸਹੀ ਢੰਗ ਨਾਲ ਪਾਲਣ ਕਰਨ ਤਾਂ ਜੋ ਮਾਂ ਅਤੇ ਬੱਚੇ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਜ਼ਿਲਾ ਟਿਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਨਿਜੀ ਹਸਪਤਾਲਾਂ ਵੱਲੋਂ ਯੂਵੀਨ ਪੋਰਟਲ ਉੱਤੇ ਡਿਲੀਵਰੀ ਮੋਡਿਊਲ ਸਬੰਧੀ ਜਾਣਕਾਰੀ ਨੂੰ ਅਪਲੋਡ ਕਰਨਾ ਬਹੁਤ ਹੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਹਸਪਤਾਲ ਜਨੇਪਾ ਕੇਸਾਂ ਅਤੇ ਬੱਚਿਆਂ ਦੇ ਟੀਕਾਕਰਨ ਸਬੰਧੀ ਜਾਣਕਾਰੀ ਨੂੰ ਬਿਨਾਂ ਸਮਾਂ ਗਵਾਏ ਯੂ ਵਿਨ ਪੋਰਟਲ ਉੱਤੇ ਅਪਲੋਡ ਕਰਨਾ ਯਕੀਨੀ ਬਣਾਉਣ।
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਨਿਜੀ ਹਸਪਤਾਲ ਇਸ ਜਾਣਕਾਰੀ ਨੂੰ ਸਮੇਂ ਸਿਰ ਅਪਲੋਡ ਨਹੀਂ ਕਰਦਾ ਤਾਂ ਉਸ ਵਿਰੁੱਧ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵੀਸੀਸੀਐਮ ਗਗਨਦੀਪ ਕੌਰ, ਐਲਐਚਵੀ ਰੀਟਾ, ਸੰਦੀਪ ਸਿੰਘ ਆਦਿ ਮੌਜੂਦ ਰਹੇ।