ਮਾਨਯੋਗ ਰਾਸ਼ਟਰਪਤੀ ਅਤੇ ਵੀ.ਵੀ.ਆਈ.ਪੀ. ਦੀ ਆਮਦ ਦੇ ਮੱਦੇਨਜ਼ਰ ਡਰੋਨ ਉਡਾਉਣ ’ਤੇ ਰੋਕ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ
ਮਾਨਯੋਗ ਰਾਸ਼ਟਰਪਤੀ ਅਤੇ ਵੀ.ਵੀ.ਆਈ.ਪੀ. ਦੀ ਆਮਦ ਦੇ ਮੱਦੇਨਜ਼ਰ ਡਰੋਨ ਉਡਾਉਣ ’ਤੇ ਰੋਕ
ਬਠਿੰਡਾ, 8 ਮਾਰਚ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮ ਸਿੰਘ ਨੇ ਮਾਨਯੋਗ ਰਾਸ਼ਟਰਪਤੀ, ਭਾਰਤ ਸਰਕਾਰ ਜੀ ਅਤੇ ਵੀ.ਵੀ.ਆਈ.ਪੀ. ਦੀ ਬਠਿੰਡਾ ਵਿਖੇ ਆਮਦ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਏਅਰ ਫੋਰਸ ਸਟੇਸ਼ਨ, ਭੀਸੀਆਣਾ, ਕੇਂਦਰੀ ਯੂਨੀਵਰਸਿਟੀ ਘੁੱਦਾ, ਏਮਜ਼ ਹਸਪਤਾਲ ਅਤੇ ਵੀ.ਵੀ.ਆਈ.ਪੀ. ਰੂਟ ਦੇ ਨਾਲ ਲਗਦੇ 10 ਕਿਲੋਮੀਟਰ ਦੇ ਏਰੀਏ ਨੂੰ ਨੋ ਡਰੋਨ ਜ਼ੋਨ ਏਰੀਆ ਘੋਸ਼ਿਤ ਕੀਤਾ ਹੈ। ਉਨ੍ਹਾਂ ਇਹ ਹੁਕਮ ਅਧੀਨ ਧਾਰਾ 163 ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੇ ਮੱਦੇਨਜ਼ਰ ਜਾਰੀ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਅਣ-ਸੁਖਾਵੀਂ ਘਟਨਾ ਦੇ ਵਾਪਰਨ ਨੂੰ ਰੋਕਣ ਲਈ ਜ਼ਿਲ੍ਹੇ ਦੀ ਹਦੂਦ ਅੰਦਰ ਨੋ ਡਰੋਨ ਜੋਨ ਏਰੀਆ ਘੋਸ਼ਿਤ ਕਰਨਾ ਅਤਿ ਜ਼ਰੂਰੀ ਹੈ। ਇਸ ਲਈ ਡਰੋਨ ਉਡਾਉਣ ਉੱਤੇ ਪੂਰਨ ਤੌਰ ’ਤੇ ਪਾਬੰਦੀ ਹੈ।
ਇਹ ਹੁਕਮ 8 ਮਾਰਚ 2025 ਤੋਂ 12 ਮਾਰਚ 2025 ਤੱਕ ਲਾਗੂ ਰਹੇਗਾ।