ਅਟਾਰੀ ਹਲਕੇ ਵਿੱਚ ਰਮਦਾਸ ਵੱਲੋਂ 95 ਲੱਖ ਰੁਪਏ ਦੇ ਕੰਮਾਂ ਦੀ ਸਕੂਲਾਂ ਵਿੱਚ ਸ਼ੁਰੂਆਤ

ਅਟਾਰੀ ਹਲਕੇ ਵਿੱਚ ਰਮਦਾਸ ਵੱਲੋਂ 95 ਲੱਖ ਰੁਪਏ ਦੇ ਕੰਮਾਂ ਦੀ ਸਕੂਲਾਂ ਵਿੱਚ ਸ਼ੁਰੂਆਤ
ਅੰਮ੍ਰਿਤਸਰ 9 ਅਪ੍ਰੈਲ
ਹਲਕਾ ਅਟਾਰੀ ਦੇ ਵਿਧਾਇਕ ਸਰਦਾਰ ਜਸਵਿੰਦਰ ਸਿੰਘ ਰਮਦਾਸ ਨੇ ਅੱਜ ਆਪਣੇ ਹਲਕੇ ਦੇ ਤਿੰਨ ਪਿੰਡਾਂ ਵਿੱਚ ਸਥਿਤ ਪੰਜ ਸਕੂਲਾਂ ਵਿੱਚ ਕਰਵਾਏ ਗਏ ਕਰੀਬ 95 ਲੱਖ ਰੁਪਏ ਦੇ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ। ਜਿਲਾ ਸਿੱਖਿਆ ਅਧਿਕਾਰੀ ਹਰਭਗਵੰਤ ਸਿੰਘ ਨੇ ਦੱਸਿਆ ਕਿ ਅੱਜ ਸਰਦਾਰ ਰਮਦਾਸ ਵੱਲੋਂ ਗੌਰਮਿੰਟ ਪ੍ਰਾਇਮਰੀ ਸਕੂਲ ਪੰਡੋਰੀ ਵਿੱਚ ਕਲਾਸ ਰੂਮ, ਗੌਰਮਿੰਟ ਪ੍ਰਾਇਮਰੀ ਸਕੂਲ ਮਹਿਮਾ ਵਿੱਚ ਕਲਾਸ ਰੂਮ, ਸਰਕਾਰੀ ਹਾਈ ਸਕੂਲ ਮਹਿਮਾ ਵਿੱਚ ਸਾਇੰਸ ਲੈਬ ਅਤੇ ਲਾਇਬਰੇਰੀ ਸਰਕਾਰੀ ਐਲੀਮੈਂਟਰੀ ਸਕੂਲ ਝੀਤਾ ਕਲਾਂ ਵਿੱਚ ਬਾਉਂਡਰੀਵਾਲ ਅਤੇ ਟਾਇਲਟ ਬਲਾਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਝੀਤਾ ਕਲਾਂ ਵਿੱਚ ਤਿੰਨਾਂ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਕੰਮਾਂ ਉੱਤੇ 95 ਲੱਖ ਰੁਪਏ ਦੀ ਲਾਗਤ ਆਈ ਹੈ।
ਇਸ ਮੌਕੇ ਪਿੰਡਾਂ ਦੇ ਪਤਵੰਤਿਆਂ ਨੂੰ ਸੰਬੋਧਨ ਕਰਦੇ ਰਮਦਾਸ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਥਿਤ ਇਹ ਸਰਕਾਰੀ ਸਕੂਲ ਜਿਨਾਂ ਦੀ ਇਮਾਰਤ ਉੱਤੇ ਕਦੀ ਕਿਸੇ ਸਰਕਾਰ ਨੇ ਧੇਲਾ ਨਹੀਂ ਸੀ ਖਰਚਿਆ ਨੂੰ ਕਰੋੜਾਂ ਰੁਪਏ ਦੀ ਗਰਾਂਟਾਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਪੈਸੇ ਨਾਲ ਸਕੂਲਾਂ ਦੀਆਂ ਕਮੇਟੀਆਂ ਨੇ ਬਹੁਤ ਹੀ ਵਧੀਆ ਕੰਮ ਕਰਵਾਏ ਹਨ ਜਿਸ ਨੂੰ ਵੇਖ ਕੇ ਮਨ ਖੁਸ਼ ਹੁੰਦਾ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਪੜਨ ਲਈ ਵਧੀਆ ਮਾਹੌਲ ਦਿੱਤਾ ਗਿਆ ਹੈ ਤਾਂ ਜੋ ਬੱਚੇ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਣ। ਉਹਨਾਂ ਕਿਹਾ ਕਿ ਅਜੇ ਤਾਂ ਇਸ ਦੀ ਸ਼ੁਰੂਆਤ ਹੈ ਅਗਲੇ ਦੋ ਸਾਲਾਂ ਵਿੱਚ ਹੋਰ ਪੈਸੇ ਬੱਚਿਆਂ ਉੱਤੇ ਖਰਚ ਕੀਤੇ ਜਾਣਗੇ।
ਇਸ ਮੌਕੇ ਡੀ:ਐਸ:ਪੀ ਲਖਵਿੰਦਰ ਸਿੰਘ ਕਲੇਰ, ਬੀ:ਡੀ:ਪੀ:ਓ ਵੇਰਕਾ ਲਖਵਿੰਦਰ ਕੌਰ, ਸਿੱਖਿਆ ਕੋਡੀਨੇਟਰ ਕਰਮਜੀਤ ਸਿੰਘ, ਕੋਡੀਨੇਟਰ ਲਵਪ੍ਰੀਤ ਸਿੰਘ ਵਰਪਾਲ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਰਾ,ਸਰਪੰਚ ਮੇਜਰ ਸਿੰਘ,ਸੁਖ ਸ਼ਾਹ,ਜਰਨੈਲ ਸਿੰਘ ਆਦਿ ਹਾਜਰ ਸਨ।