ਏ ਡੀ ਜੀ ਪੀ ਟ੍ਰੈਫਿਕ ਨੇ ਜਿਲ੍ਹੇ ਦੇ ਤਿੰਨ ਟ੍ਰੈਫਿਕ ਮੁਲਾਜ਼ਮਾਂ ਨੂੰ ਦਿੱਤਾ ਪ੍ਰਸ਼ੰਸਾ ਪੱਤਰ

ਏ ਡੀ ਜੀ ਪੀ ਟ੍ਰੈਫਿਕ ਨੇ ਜਿਲ੍ਹੇ ਦੇ ਤਿੰਨ ਟ੍ਰੈਫਿਕ ਮੁਲਾਜ਼ਮਾਂ ਨੂੰ ਦਿੱਤਾ ਪ੍ਰਸ਼ੰਸਾ ਪੱਤਰ
ਪੁਲਿਸ ਕਮਿਸ਼ਨਰ ਨੇ ਤਿੰਨਾਂ ਕਰਮਚਾਰੀਆਂ ਦੀ ਕੀਤੀ ਹੌਂਸਲਾ ਅਫ਼ਜਾਈ
ਅੰਮ੍ਰਿਤਸਰ 13 ਫਰਵਰੀ 2025—
ਅੰਮ੍ਰਿਤਸਰ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਉਣ ਅਤੇ ਸਕੂਲੀ ਬੱਚਿਆਂ ਨੂੰ ਤੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਵਾਉਣ ਲਈ ਜਿਲ੍ਹੇ ਦੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਏ ਡੀ ਜੀ ਪੀ ਟ੍ਰੈਫਿਕ ਸ੍ਰੀ ਏ ਐਸ ਰਾਏ ਨੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।
ਦੱਸਣਯੋਗ ਹੈ ਕਿ ਹਰ ਸਾਲ ਦੀ ਤਰਾ ਕੌਮੀ ਸੜਕ ਸੁਰੱਖਿਆ ਮਹੀਨਾ 1 ਜਨਵਰੀ ਤੋ ਲੈ ਕੇ 31 ਜਨਵਰੀ ਤੱਕ ਮਨਾਇਆ ਜਾਂਦਾ ਹੈ ਜਿਸ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ, ਐੱਚ ਸੀ ਸਲਵੰਤ ਸਿੰਘ, ਲੇਡੀ ਕਾਂਸਟੇਬਲ ਲਵਪ੍ਰੀਤ ਕੌਰ ਵਲੋਂ ਕੀਤੇ ਗਏ ਵਿਸ਼ੇਸ਼ ਉਪਰਾਲੇ ਜਿਵੇਂ ਕਿ ਲੋਕਾ ਨੂੰ ਜਿਹੜੇ ਲੋਕ ਟ੍ਰੈਫਿਕ ਰੂਲ ਨਹੀਂ ਫੋਲੋ ਕਰਦੇ ਓਹਨਾ ਨੂੰ ਬਦਾਮ ਦੀਆ ਗਿਰੀਆ ਦੇ ਕੇ ਤਾ ਜੋ ਓਹਨਾ ਦੀ ਯਾਦਾਸਤ ਤੇਜ ਰਹੇ ਅਤੇ ਜਿਹੜੇ ਲੋਕ ਟ੍ਰੈਫਿਕ ਰੂਲ ਫੋਲੋ ਕਰਦੇ ਰਹਿਣ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਗਰੂਕ ਕਰਵਾਉਣ ਲਈ ਗੁਲਾਬ ਦੇ ਫੁਲ ਦੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚਹਿਲ ਪਹਿਲ ਵਾਲੇ ਚੌਂਕਾ ਵਿੱਚ ਨੁੱਕੜ ਨਾਟਕਾਂ ਰਾਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਵਾਸਤੇ ਅਤੇ ਚਾਇਨਾ ਡੋਰ ਅਤੇ ਨਸ਼ੇ ਦੇ ਪ੍ਰਭਾਵ ਬਾਰੇ ਜਾਗਰੂਕ ਕੀਤਾ, ਨੋਵਲਟੀ ਚੌਂਕ ਵਿੱਚ ਬਚਿਆ ਨੂੰ ਪੰਛੀਆ ਦਾ ਪਹਿਰਾਵਾ ਪਵਾ ਕੇ ਉਹਨਾਂ ਉੱਪਰ ਚਾਇਨਾ ਡੋਰ ਪਾ ਕੇ ਪੰਛੀਆ ਨੂੰ ਤੜਫਦੇ ਹੋਏ ਦਿਖਾਇਆ ਗਿਆ, ਨਾਵਲਟੀ ਚੌਂਕ ਅਤੇ ਹੋਰ ਚੌਂਕਾ ਵਿੱਚ ਨੁੱਕੜ ਨਾਟਕ ਰਾਹੀ ਕਲਾਕਾਰਾਂ ਨੂੰ ਜਮਦੂਤ ਦਾ ਪਹਿਰਾਵਾ ਪਵਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਸਤੇ ਪ੍ਰੇਰਿਤ ਕੀਤਾ ਗਿਆ ਬਹੁਤ ਸਾਰੀਆ ਸਮਾਜ ਸੇਵੀ ਸੰਸਥਾਵਾ ਅਤੇ ਚੰਗੇ ਸਹਿਰੀ ਨਾਗਰਿਕਾਂ ਨੇ ਇਸ ਨਵੇਕਲੇ ਕੰਮ ਦੀ ਬਹੁਤ ਹੀ ਸਲਾਘਾ ਕੀਤੀ ਹੈ।
ਏ ਡੀ ਜੀ ਪੀ ਟ੍ਰੈਫਿਕ ਏ ਐੱਸ ਰਾਏ ਨੇ ਅੰਮ੍ਰਿਤਸਰ ਸਹਿਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਵਿੱਚ ਤਾਇਨਾਤ ਸਬ ਇੰਸਪੈਕਟਰ ਦਲਜੀਤ ਸਿੰਘ, ਐੱਚ ਸੀ ਸਲਵੰਤ ਸਿੰਘ, ਲੇਡੀ ਕਾਂਸਟੇਬਲ ਲਵਪ੍ਰੀਤ ਕੌਰ, ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਨਿਵਾਜਿਆ ਹੈ ਉਹਨਾਂ ਸਰਟੀਫਿਕੇਟਾਂ ਨੂੰ ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਆਫ ਪੁਲਿਸ ਨੇ ਇਹਨਾਂ ਤਿੰਨਾ ਕਰਮਚਾਰੀਆਂ ਨੂੰ ਦੇ ਕੇ ਹੌਂਸਲਾ ਅਫਜਾਈ ਕੀਤੀ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਚੰਗੀ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹਨਾਂ ਦੇ ਉਦਮ ਸਦਕਾ ਲੋਕਾਂ ਨੂੰ ਨਵੇਕਲੇ ਢੰਗ ਨਾਲ ਜਾਗਰੂਕ ਕਰਨ ਕਰਕੇ 2023 ਦੇ ਮੁਕਾਬਲੇ 2024 ਦੇ ਵਿੱਚ ਟ੍ਰੈਫਿਕ ਦੌਰਾਨ ਹੋਈਆਂ ਮੌਤਾਂ ਦੇ ਗ੍ਰਾਫ਼ ਵਿੱਚ ਭਾਰੀ ਕਮੀ ਆਈ ਹੈ ਜਿਸ ਕਰਕੇ ਇਹਨਾਂ ਦਾ ਬਣਦਾ ਸਨਮਾਨ ਦਿੱਤਾ ਗਿਆ ਹੈ ਅਤੇ ਜੋ ਵੀ ਕਰਮਚਾਰੀ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾਵੇਗਾ ਉਸਦੀ ਵੀ ਹੌਂਸਲਾ ਅਫਜਾਈ ਹੋਵੇਗੀ।