ਜਿਲ੍ਹਾ ਪ੍ਰਸ਼ਾਸਨ ਨੇ ਵੱਖ ਵੱਖ ਆਈਲੈਟਸ ਸੈਂਟਰ /ਟ੍ਰੈਵਲ /ਟਿਕਟਿੰਗ ਏਜੰਸੀ ਚਲਾਉਣ ਵਾਲਿਆਂ ਦੇ ਲਾਇਸੰਸ ਕੀਤੇ ਰੱਦ
ਜਿਲ੍ਹਾ ਪ੍ਰਸ਼ਾਸਨ ਨੇ ਵੱਖ ਵੱਖ ਆਈਲੈਟਸ ਸੈਂਟਰ /ਟ੍ਰੈਵਲ /ਟਿਕਟਿੰਗ ਏਜੰਸੀ ਚਲਾਉਣ ਵਾਲਿਆਂ ਦੇ ਲਾਇਸੰਸ ਕੀਤੇ ਰੱਦ
ਅੰਮ੍ਰਿਤਸਰ 9 ਜਨਵਰੀ 2025—
ਵਧੀਕ ਜਿਲ੍ਹਾ ਮੈਜਿਸਟਰੇਟ ਅੰਮ੍ਰਿਤਸਰ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਹਿਊਮਨ ਸਮਗਲਿੰਗ ਐਕਟ 2012 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਵੱਖ-ਵੱਖ ਲਾਇਸੰਸੀ ਹੋਲਡਰਾਂ ਦੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ/ ਟ੍ਰੈਵਲ /ਟਿਕਟਿੰਗ ਏਜੰਸੀ ਅਤੇ ਕੰਸਲਟੈਂਸੀ ਚਲਾਉਣ ਵਾਲਿਆਂ ਦੇ ਲਾਇਸੰਸ ਰੱਦ ਕੀਤੇ ਹਨ।
ਵਧੀਕ ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਇਨ੍ਹਾਂ ਏਜੰਸੀਆਂ ਵਲੋਂ ਇਸ ਦਫ਼ਤਰ ਨੂੰ ਲਾਇਸੰਸ ਰੀਨਿਊ ਕਰਵਾਉਣ ਸਬੰਧੀ ਕੋਈ ਪ੍ਰਤੀ ਬੇਨਤੀ ਨਹੀਂ ਕੀਤੀ ਗਈ ਅਤੇ ਕੁਝ ਏਜੰਸੀਆਂ ਵਲੋਂ ਆਪਣਾ ਲਾਇਸੰਸ ਰੀਨਿਊ ਕਰਵਾਉਣ ਦੀਆਂ ਇੱਛੁਕ ਨਹੀਂ ਹਨ ਬਾਰੇ ਪ੍ਰਤੀ ਬੇਨਤੀ ਦਿੱਤੀ ਹੈ, ਜਿਸ ਦੇ ਆਧਾਰ ਤੇ ਇਨਾਂ ਦਾ ਲਾਇਸੰਸ ਰੱਦ ਕੀਤੇ ਗਏ ਹਨ।
ਵਧੀਕ ਜਿਲ੍ਹਾ ਮੈਜਿਸਟਰੇਟ ਸ੍ਰੀਮਤੀ ਜੋਤੀ ਬਾਲਾ ਨੇ ਪੰਜਾਬ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ ਰੈਗੁਲੇਸ਼ਨ ਐਕਟ 2012 ਦੀ ਧਾਰਾ 6(1) (ਈ) ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਧਰੁਵ ਸੇਖਰੀ ਇਮੀਗਰੇਸ਼ਨ ਕੰਸਲਟੈਂਟ, 69 ਕਨੇਡੀ ਐਵੀਨਿਊ ਅੰਮ੍ਰਿਤਸਰ; ਬੀ.ਐਸ.ਇੰਸਟੀਚਿਊਟ, ਪਿੰਡ ਜੇਠੂਵਾਲ, ਤਹਿਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ; ਸੁਭਾ ਟ੍ਰੈਵਲਜ ਪ੍ਰਾ: ਲਿਮ: ਕੱਟੜਾ ਬੱਗੀਆਂ ਅੰਮ੍ਰਿਤਸਰ; ਫਰਸਟ ਸਟੈਪ ਵੀਜਾ ਸਰਵਿਸਸ , ਸਰਕਾਰੀਆ ਫਾਰਮ ਰਾਮਤੀਰਥ ਰੋਡ , ਅੰਮ੍ਰਿਤਸਰ; ਮੈਕਸ ਐਜੁਕੇਸ਼ਨ ਸਰਵਿਸ ਅਤੇ ਟੈਸਟ ਸੈਂਟਰ, ਐਸਸੀਓ 32 ਦੂਜੀ ਮੰਜਿਲ, ਪਾਲ ਪਾਲਾਜਾ ਰਣਜੀਤ ਐਵੀਨਿਊ ਅੰਮ੍ਰਿਤਸਰ; ਸ੍ਰੀ ਗਨੇਸ਼ ਸਰਵਿਸ, ਐਸਸੀਐਫ 28-29 ਕਬੀਰ ਪਾਰਕ, ਸਾਹਮਣੇ ਯੂਨੀਵਰਸਿਟੀ, ਅੰਮ੍ਰਿਤਸਰ; ਮੈਸਰਜ: ਟਰੂ ਵੀਜਾ ਵਰਲਡ, ਦੁਕਾਨ ਨੰਬਰ 5 ਮੇਨ ਮਾਰਕੀਟ ਨਿਊ ਅੰਮ੍ਰਿਤਸਰ; ਮੈਸਰਜ: ਗੁਰੂ ਟ੍ਰੈਵਲਜ਼ , ਵਾਲਮੀਕਿ ਚੌਂਕ ਜੰਡਿਆਲਾ ਗੁਰੂ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ; ਬ੍ਰਿਜਿੰਗ ਓਵਰਸੀਸ, ਨਜ਼ਦੀਕ ਡੀ.ਏ.ਵੀ. ਕਾਲਜ ਲਾਇਬ੍ਰੇਰੀ ਇੰਨਸਾਈਡ ਹਾਥੀ ਗੇਟ ਅੰਮ੍ਰਿਤਸਰ ਅਤੇ ਸਤਨਾਮ ਇਮੀਗਰੇਸ਼ਨ ਕੰਸਲਟੈਂਟ, ਐਸਸੀਐਫ 23 ਟਾਪ ਫਲੌਰ , ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਬੀਰ ਪਾਰਕ ਅੰਮ੍ਰਿਤਸਰ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਹਨ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਐਕਟ /ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਉਕਤ ਲਾਇਸੰਸੀ ਜਾਂ ਉਸਦੀ ਫਰਮ ਵਿਰੁੱਧ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਕਤ ਲਾਇਸੰਸ ਹੋਲਡਰ/ਫਰਮ ਦੀ ਮਾਲਕ /ਪ੍ਰੋਪਰਾਈਟਰ ਹਰ ਪੱਖੋਂ ਜਿੰਮੇਵਾਰੀ ਹੋਵੇਗੀ ਅਤੇ ਇਸਦੀ ਭਰਪਾਈ ਵੀ ਉਕਤ ਲਇਸੰਸੀ ਵਲੋਂ ਕੀਤੀ ਜਾਵੇਗੀ।