ਡਿਪਟੀ ਕਮਿਸ਼ਨਰ ਨੇ ਛੋਟੀ ਜਿਹੀ ਬੱਚੀ ਨੂੰ ਬਿਠਾਇਆ ਆਪਣੇ ਕੁਰਸੀ ਤੇ

ਡਿਪਟੀ ਕਮਿਸ਼ਨਰ ਨੇ ਛੋਟੀ ਜਿਹੀ ਬੱਚੀ ਨੂੰ ਬਿਠਾਇਆ ਆਪਣੇ ਕੁਰਸੀ ਤੇ
ਅੰਮ੍ਰਿਤਸਰ, 25 ਮਾਰਚ 2025 ( )—
ਸਿੱਖਿਆ ਵਿਭਾਗ ਪੰਜਾਬ ਵਲੋਂ ਜਿਲ੍ਹਾ ਅੰਮ੍ਰਿਤਸਰ ਵਲੋਂ ਦਾਖਲਾ ਮੁਹਿੰਮ ਤਹਿਤ ਕੀਤੀ ਸ਼ੁਰੂਆਤ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਪੁਤਲੀਘਰ ਦੀ ਪਹਿਲੀ ਜ਼ਮਾਤ ਦੀ ਵਿਦਿਆਰਥਣ ਆਨਿਆ ਗੌਤਮ ਨੂੰ ਦਾਖਲਾ ਮੁਹਿੰਮ ਤਹਿਤ ਦਿੱਤੀ ਗਈ ਸਪੀਚ ਤੋਂ ਪ੍ਰਭਾਵਿਤ ਹੋ ਕੇ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਆਪਣੇ ਦਫ਼ਤਰ ਵਿੱਖੇ ਬੱਚੀ ਨੂੰ ਸਨਮਾਨਿਤ ਕੀਤਾ ਅਤੇ ਉਸ ਨੂੰ ਆਪਣੀ ਕੁਰਸੀ ਤੇ ਬਿਠਾਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਛੋਈ ਜਿਹੀ ਬੱਚੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਵਾਕਿਆ ਹੀ ਮਾਣ ਵਾਲੀ ਗੱਲ ਹੈ। ਡਿਪਟੀ ਕਮਿਸ਼ਨਰ ਵਲੋਂ ਬੱਚੀ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ ਅਤੇ ਉਸਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ: ਕੰਵਲਜੀਤ ਸਿੰਘ ਬੀ.ਈ.ਈ.ਓ. ਸ: ਦਿਲਬਾਗ ਸਿੰਘ , ਹੈਡ ਟੀਚਰ ਮਿਸ: ਮਿਨੀ ਸ਼ਰਮਾ ਅਤੇ ਹੈਡ ਟੀਚਰ ਰਣਜੀਤ ਸਿੰਘ ਵੀ ਹਾਜ਼ਰ ਸਨ। ਹਾਜ਼ਰ ਮਹਿਮਾਨਾਂ ਵਲੋਂ ਡਿਪਟੀ ਕਮਿਸ਼ਨਰ ਦਾ ਇਸ ਬੱਚੀ ਨੂੰ ਸਨਮਾਨਿਤ ਕਰਨ ਤੇ ਧੰਨਵਾਦ ਵੀ ਕੀਤਾ ਗਿਆ।