ਵਿਸ਼ਵ ਟੀ.ਬੀ. ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਵਿਸ਼ਵ ਟੀ.ਬੀ. ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ
ਅੰਮ੍ਰਿਤਸਰ 24 ਮਾਰਚ 2025---
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਅਮ੍ਰਿਤਸਰ ਡਾ ਕਿਰਨਦੀਪ ਕੌਰ ਵੱਲੋਂ ਟੀਬੀ ਹਸਪਤਾਲ ਅੰਮ੍ਰਿਤਸਰ ਵਿਖੇ ਵਿਸ਼ਵ ਟੀ.ਬੀ. ਦਿਵਸ ਮੌਕੇ ਜਿਲ੍ਹਾ ਪੱਧਰੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਟਿਉਬਰ-ਕਯਲੋੁਸਿਸ(ਟੀ.ਬੀ.) ਮਾਈਕ੍ਰੋ-ਬੈਕਟੀਰੀਆ ਤੋਂ ਹੋਣ ਵਾਲੀ ਭਿਆਨਕ ਬੀਮਾਰੀ ਹੈ ਜੋ ਕਿ ਸ਼ਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ, ਪਰ ਜਿਆਦਾ ਤੌਰ ਤੇ ਇਹ ਫੇਫੜਿਆਂ ਵਿੱਚ ਪਾਈ ਜਾਂਦੀ ਹੈ। ਓਹਨਾ ਕਿਹਾ ਕਿ ਇਸ ਬੀਮਾਰੀ ਦੇ ਮੁੱਖ ਲੱਛਣ 3 ਹਫਤਿਆਂ ਤੋਂ ਵੱਧ ਪੁਰਾਣੀ ਖਾਂਸੀ, ਸਵੇਰੇ-ਸ਼ਾਮ ਬੁਖਾਰ ਹੋ ਜਾਣਾਂ, ਭੱਖ ਘੱਟ ਲੱਗਣਾਂ, ਖੰਘ ਨਾਲ ਬਲਗਮ ਅਤੇ ਖੂਨ ਆਉਣਾਂ ਆਦਿ ਹੈ। ਇਸ ਲਈ ਜੇਕਰ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਆਪਣਾਂ ਮੁਫਤ ਟੈਸਟ ਅਤੇ ਇਲਾਜ ਕਰਵਾਉਣਾਂ ਚਾਹੀਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਸਾਵਧਾਨੀਆਂ ਜਿਵੇਂ ਖਾਂਸੀ ਜਾਂ ਛਿਕ ਕਰਨ ਸਮੇਂ ਮੂੰਹ ਤੇ ਰੁਮਾਲ ਰੱਖਣਾਂ, ਖੁੱਲੇ ਵਿਚ ਨਾਂ ਖੁੱਕਣਾਂ, ਪੌਸ਼ਟਿਕ ਭੋਜਨ ਖਾਣਾਂ, ਬੀੜੀ-ਸਿਗਟਰ ਦਾ ਪ੍ਰਹੇਜ ਕਰਨਾਂ, ਦਵਾਈ ਦਾ ਕੋਰਸ ਪੂਰਾ ਕਰਨਾਂ, ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਣਾਂ ਅਤੇ ਕਸਰਤ ਕਰਨਾਂ ਆਦਿ ਨਾਲ ਅਸੀਂ ਆਪਣੇ ਆਪ ਨੂੰ ਅਤੇ ਸਮਾਜ ਨੂੰ ਇਸ ਬੀਮਾਰੀ ਤੋਂ ਸੁੱਰਖਿਅਤ ਰੱਖ ਸਕਦੇ ਹਾਂ।
ਇਸ ਮੌਕੇ ਤੇ ਜਿਲਾ੍ ਟੀ.ਬੀ. ਅਫਸਰ ਡਾ ਵਿਜੇ ਗੋਤਵਾਲ ਨੇ ਕਿਹਾ ਟੀ.ਬੀ. ਕਿ 100 ਦਿਨਾਂ ਟੀਬੀ ਕੰਪੇਨ ਵਿੱਚ ਜਿਲਾ੍ ਅੰਮ੍ਰਿਤਸਰ ਨੇ ਵਧੀਆ ਕਾਰਗੁਜ਼ਾਰੀ ਪੇਸ਼ ਕੀਤੀ ਹੈ ਅਤੇ ਆਪਣੇ ਸਾਰੇ ਟਾਰਗੇਟ ਸਮੇ ਪੂਰੇ ਕੀਤੇ ਹਨ।
ਇਸ ਅਵਸਰ ਤੇ ਆਜਾਦ ਭਗਤ ਸਿੰਘ ਫਾਂਓਡੇਸ਼ਨ ਵਲੋਂ ਇਕ ਨੱਕੜ ਨਾਟਕ ਰਾਹੀ ਟੀ.ਬੀ. ਬੀਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਐਚ.ਓ.ਡੀ. ਡਾ ਗੁਨੀਤ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਦਵਿੰਦਰ ਸਿੰਘ, ਦੀਪਕ ਸ਼ਰਮਾਂ, ਅੰਜੂ ਬਾਲਾ, ਬਲਜੀਤ ਸਿੰਘ, ਦੀਪਕ ਕੁਮਾਰ, ਕਪਿਲ ਗੁਲਾਟੀ, ਰਜੇਸ਼ ਕੁਮਾਰ, ਜਸਪਾਲ ਸਿੰਘ, ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜਰ ਸਨ।