ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਆਪਣਾ ਦਾਅਵਾ/ਇਤਰਾਜ 24 ਜਨਵਰੀ ਤੱਕ ਕੀਤਾ ਜਾ ਸਕਦਾ ਹੈ ਪੇਸ਼
ਅੰਮ੍ਰਿਤਸਰ 3 ਜਨਵਰੀ 2025—
ਮਾਨਯੋਗ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਸਮੂਹ 10 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ 87-ਬਾਬਾ ਬਕਾਲਾ, 95-ਵੇਰਕਾ, 96-ਅੰਮ੍ਰਿਤਸਰ ਸ਼ਹਿਰ (ਪੂਰਬੀ), 97-ਅੰਮ੍ਰਿਤਸਰ ਸ਼ਹਿਰ (ਕੇਂਦਰੀ), 98-ਅੰਮ੍ਰਿਤਸਰ ਸ਼ਹਿਰ (ਪੱਛਮੀ), 99-ਚੋਗਾਵਾਂ, 100-ਅਜਨਾਲਾ, 101-ਗੁਰੂ ਕਾ ਬਾਗ, 102-ਜੰਡਿਆਲਾ ਅਤੇ 103-ਮੱਤੇਵਾਲ ਵਿਚ ਗੁਰਦੁਆਰਾ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ ਨਿਰਧਾਰਤ ਸਥਾਨਾਂ ਦਫਤਰ ਡਿਪਟੀ ਕਮਿਸ਼ਨਰ, ਸਬੰਧਤ ਰਿਵਾਈਜ਼ਿੰਗ ਅਥਾਰਟੀਜ਼/ ਰਿਟਰਨਿੰਗ ਅਫਸਰਾਂ ਦੇ ਦਫਤਰਾਂ, ਸਮੂਹ ਤਹਿਸੀਲ ਦਫਤਰਾਂ, ਪਟਵਾਰ ਸਰਕਲਾਂ ਵਿਚਲੇ ਪਟਵਾਰੀਆਂ ਦੇ ਦਫਤਰਾਂ ਅਤੇ ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆ ਵਿਚ ਮਿਤੀ 03.01.2025 ਨੂੰ ਕਰਵਾ ਦਿੱਤੀ ਗਈ ਹੈ ਅਤੇ ਇਹਨਾਂ ਸਥਾਨਾਂ ਤੇ ਵੋਟਰ ਸੂਚੀਆਂ ਦੇਖਣ ਲਈ ਉਪਲਬਧ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਜੋਤੀ ਬਾਲਾ ਨੇ ਦੱਸਿਆ ਕਿ ਸਮੂਹ ਚੋਣ ਹਲਕਿਆਂ ਦੀਆਂ ਰਿਵਾਈਜ਼ਿੰਗ ਅਥਾਰਟੀਜ਼ 87-ਬਾਬਾ ਬਕਾਲਾ (ਉਪ ਮੰਡਲ ਮੈਜਿਸਟਰੇਟ. ਬਾਬਾ ਬਕਾਲਾ ਸਾਹਿਬ),95-ਵੇਰਕਾ (ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-2), 96-ਅੰਮ੍ਰਿਤਸਰ ਸ਼ਹਿਰ (ਪੂਰਬੀ) (ਰਿਜਨਲ ਟਰਾਂਸਪੋਰਟ ਅਫ਼ਸਰ, ਅੰਮ੍ਰਿਤਸਰ), 97-ਅੰਮ੍ਰਿਤਸਰ ਸ਼ਹਿਰ (ਕੇਂਦਰੀ) (ਵਧੀਕ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ), 98-ਅੰਮ੍ਰਿਤਸਰ ਸ਼ਹਿਰ (ਪੱਛਮੀ) (ਵਧੀਕ ਮੁੱਖ ਪ੍ਰਸ਼ਾਸ਼ਕ, ਅੰਮ੍ਰਿਤਸਰ ਵਿਕਾਸ ਅਥਾਰਿਟੀ, ਅੰਮ੍ਰਿਤਸਰ), 99-ਚੋਗਾਵਾਂ (ਉਪ ਮੰਡਲ ਮੈਜਿਸਟਰੇਟ ਲੋਪੋਕੇ), 100-ਅਜਨਾਲਾ (ਉਪ ਮੰਡਲ ਮੈਜਿਸਟਰੇਟ, ਅਜਨਾਲਾ), 101-ਗੁਰੂ ਕਾ ਬਾਗ (ਉਪ ਮੰਡਲ ਮੈਜਿਸਟਰੇਟ ਮਜੀਠਾ), 102-ਜੰਡਿਆਲਾ (ਉਪ ਮੰਡਲ ਮੈਜਿਸਟਰੇਟ, ਅੰਮ੍ਰਿਤਸਰ-1) ਅਤੇ 103-ਮੱਤੇਵਾਲ (ਸਹਾਇਕ ਕਮਿਸ਼ਨਰ (ਜ), ਅੰਮ੍ਰਿਤਸਰ) ਵੱਲੋਂ ਡਰਾਫਟ ਵੋਟਰ ਸੂਚੀ ਉਪਰ ਦਾਅਵੇ/ਇਤਰਾਜ਼ ਮਿਤੀ 3.1.2025 ਤੋਂ 24.1.2025 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜ਼ਾ ਦਾ ਨਿਪਟਾਰਾ ਮਿਤੀ 05.02.2025 ਤੱਕ ਕੀਤਾ ਜਾਵੇਗਾ । ਪ੍ਰਵਾਨ ਹੋਵੇ ਦਾਅਵੇ/ਇਤਰਾਜ਼ਾਂ ਦੇ ਮਸੌਦੇ/ਸਪਲੀਮੈਂਟ ਤਿਆਰ ਕਰਕੇ ਪ੍ਰਿੰਟਿੰਗ ਮਿਤੀ 24.02.2025 ਤੱਕ ਕਰਵਾਈ ਜਾਵੇਗੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 25.02.2025 ਨੂੰ ਕਰਵਾਈ ਜਾਵੇਗੀ।
ਡਰਾਫਟ ਵੋਟਰ ਸੂਚੀ ਵਿਚ ਕੋਈ ਕਲੈਰੀਕਲ ਜਾਂ ਛਪਾਈ ਸਬੰਧੀ ਨੁਕਸ ਹੋਵੇ, ਤਾਂ ਸਬੰਧਤ ਰਿਵਾਈਜ਼ਿੰਗ ਅਥਾਰਟੀਜ਼ ਦੇ ਧਿਆਨ ਵਿਚ ਲਿਆਦੀ ਜਾਵੇ, ਤਾਂ ਜੋ ਅੰਤਿਮ ਪ੍ਰਕਾਸ਼ਨਾਂ ਤੋਂ ਪਹਿਲਾਂ ਇਸ ਵਿਚ ਲੋੜੀਂਦੀ ਸੋਧ ਕੀਤੀ ਜਾ ਸਕੇ। ਡਰਾਫਟ ਵੋਟਰ ਸੂਚੀ ਸਬੰਧੀ ਬਿਨੈਕਾਰ/ਇਤਰਾਜ਼ਕਰਤਾ ਆਪਣੇ ਦਾਅਵੇ/ਇਤਰਾਜ਼ ਲਿਖਤੀ ਰੂਪ ਵਿਚ ਤਸਦੀਕੀ ਤੌਰ ਤੇ ਆਪਣੇ ਰਿਵਾਈਜ਼ਿੰਗ ਅਥਾਰਟੀਜ਼ ਨੂੰ ਨਿੱਜੀ ਤੌਰ ਤੇ, ਲਿਖਤੀ, ਡਾਕ ਰਾਹੀਂ ਜਾਂ ਕਿਸੇ ਅਜਿਹੇ ਏਜੰਟ, ਜੋ ਕਿ ਲਿਖਤੀ ਤੌਰ ਤੇ ਪ੍ਰਵਾਣਿਤ ਹੋਵੇ, ਰਾਹੀਂ ਮਿਥੀ ਹੋਈ ਮਿਤੀ ਤੱਕ ਭੇਜੇ ਜਾ ਸਕਦੇ ਹਨ। ਕੇਵਲ ਉਹ ਵਿਅਕਤੀ, ਜਿਸ ਦੀ ਉਮਰ 21 ਸਾਲ ਜਾਂ ਇਸ ਤੋਂ ਉਪਰ ਹੋਵੇ ਅਤੇ ਜਿਸ ਦਾ ਨਾਮ ਉਸ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਪਹਿਲਾਂ ਹੀ ਦਰਜ਼ ਹੋਵੇ, ਹੀ ਇਤਰਾਜ਼ ਪੇਸ਼ ਕਰ ਸਕਦਾ ਹੈ ।
ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਿੰਨਾਂ ਦੀਆਂ ਹਾਲੇ ਤੱਕ ਵੋਟਾਂ ਨਹੀਂ ਬਣੀਆਂ, ਉਹ ਉਹ ਮਿਤੀ 24.1.2025 ਤੱਕ ਫਾਰਮ ਭਰ ਕੇ ਆਪਣੀਆਂ ਵੋਟਾਂ ਜਰੂਰ ਬਣਵਾ ਲੈਣ । ਵੋਟਾਂ ਸਬੰਧੀ ਕਿਸੇ ਕਿਸਮ ਦੀ ਜਾਣਕਾਰੀ ਲਈ ਵੋਟਰ ਹੈਲਪ ਲਾਈਨ ਨੰਬਰ 1950 ਉਪਰ ਸੰਪਰਕ ਕੀਤਾ ਜਾ ਸਕਦਾ ਹੈ ।