ਐਚ.ਐਮ.ਪੀ ਵਾਇਰਸ ਤੋਂ ਘਬਰਾਉਣਾ ਨਹੀਂ, ਜਾਗਰੂਕਤਾ ਅਤੇ ਬਚਾਅ ਜ਼ਰੂਰੀ - ਸਿਵਲ ਸਰਜਨ
ਐਚ.ਐਮ.ਪੀ ਵਾਇਰਸ ਆਮ ਜੁਕਾਮ ਫਲੂ ਵਰਗਾ ਵਾਇਰਸ
ਬਰਨਾਲਾ, 9 ਜਨਵਰੀ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੀਡੀਓ ਕਾਨਫਰੰਸ ਸੰਦੇਸ਼ ਰਾਂਹੀ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਸੰਧੂ ਨੇ ਜ਼ਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਨਵੇਂ ਉਭਰੇ ਹਿਊਮਨ ਮੈਟਾਨਿਉਮੋ ਵਾਇਰਸ (ਐਚ.ਐਮ.ਪੀ.ਵੀ) ਤੋਂ ਘਬਰਾਉਣਾ ਨਹੀਂ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਐਚ.ਐਮ.ਪੀ ਵਾਇਰਸ ਕੋਰੋਨਾ ਵਰਗਾ ਵਾਇਰਸ ਨਹੀਂ ਹੈ। ਇਹ ਇੱਕ ਆਮ ਜੁਕਾਮ ਫਲੂ ਵਰਗਾ ਵਾਇਰਸ ਹੈ। ਇਸ ਵਾਇਰਸ ਦਾ ਕੋਈ ਵੀ ਕੇਸ ਜ਼ਿਲ੍ਹਾ ਬਰਨਾਲਾ ਜਾਂ ਪੰਜਾਬ 'ਚ ਨਹੀਂ ਆਇਆ। ਫਿਰ ਵੀ ਬਚਾਅ ਲਈ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ, ਬਜੁਰਗਾਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਨੂੰ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਸਵੇਰੇ-ਸਾਮ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਜੇਕਰ ਬਾਹਰ ਜਾਣਾ ਵੀ ਹੋਵੇ ਤਾਂ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕਣਾ ਚਾਹੀਦਾ ਹੈ।
ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਇਸ ਤੋਂ ਬਚਾਅ ਲਈ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਜ਼ਿਲ੍ਹਾ ਬਰਨਾਲਾ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਜੇਕਰ ਕੋਈ ਵੀ ਸ਼ੱਕੀ ਮਰੀਜ਼ ਜਿਸ ਨੂੰ ਖਾਂਸੀ, ਜੁਕਾਮ, ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਸਮੇਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਪ੍ਰਵੇਸ ਕੁਮਾਰ, ਡਾ. ਗੁਰਮਿੰਦਰ ਕੌਰ ਔਜਲਾ ਜ਼ਿਲ੍ਹਾ ਮੈਡੀਕਲ ਕਮਿਸਨਰ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ, ਡਾਕਟਰ ਅਤੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ