ਖੇਤੀਬਾੜੀ ਵਿਭਾਗ ਵਲੋਂ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਫਰਮਾਂ/ਡੀਲਰਾਂ ਦੀ ਚੈਕਿੰਗ


ਖੇਤੀਬਾੜੀ ਵਿਭਾਗ ਵਲੋਂ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਫਰਮਾਂ/ਡੀਲਰਾਂ ਦੀ ਚੈਕਿੰਗ
ਬਰਨਾਲਾ, 29 ਜਨਵਰੀ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਆਲਟੀ ਕੰਟਰੋਲ ਮੁਹਿੰਮ ਤਹਿਤ ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਦੀ ਦੇਖ-ਰੇਖ ਅਧੀਨ ਗਠਿਤ ਕੀਤੀਆਂ ਬਲਾਕ ਪੱਧਰੀ ਟੀਮਾਂ ਦੁਆਰਾ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੇ ਫਰਮਾਂ/ਡੀਲਰਾਂ ਦੀ ਚੈਕਿੰਗ ਦੌਰਾਨ ਖਾਦਾਂ ਦਾ ਸਟਾਕ, ਬਿੱਲ ਚੈੱਕ ਕੀਤੇ ਗਏ ਅਤੇ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲਏ ਗਏ।
ਡੀਲਰਾਂ ਨੂੰ ਹਦਾਇਤ ਕੀਤੀ ਕਿ ਡੀ.ਏ.ਪੀ ਅਤੇ ਯੂਰੀਆ ਖਾਦ ਦੇ ਨਾਲ ਕਿਸੇ ਵੀ ਇੰਨਪੁਟਸ ਦੀ ਟੈਗਿੰਗ ਨਾ ਕੀਤੀ ਜਾਵੇ। ਜੇਕਰ ਕਿਸੇ ਵੀ ਡੀਲਰ ਵੱਲੋਂ ਟੈਗਿੰਗ ਕੀਤੀ ਤਾਂ ਉਸ ਖਿਲਾਫ ਐਫ.ਸੀ.ਓ 1985 ਅਧੀਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਡੀਲਰਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਖਾਦਾਂ ਦੇ ਸਟਾਕ ਅਤੇ ਰੇਟ ਨੂੰ ਦਰਸਾਉਦਾ ਸਟਾਕ ਬੋਰਡ ਲਗਾਉਣਾ ਯਕੀਨੀ ਬਣਾਇਆ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਖਾਦ ਨਾਲ ਕੋਈ ਵੀ ਵਸਤੂ ਟੈਗ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਕੀਤੀ ਜਾਵੇ ਤਾਂ ਜੋ ਐਕਟ ਅਨੁਸਾਰ ਬਣਦੀ ਕਰਵਾਈ ਕੀਤੀ ਜਾ ਸਕੇ।