ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੀ ਝੋਲੀ ਪਏ ਪੁਰਸਕਾਰ

ਜ਼ਿਲ੍ਹਾ ਬਰਨਾਲਾ ਦੇ ਸਕੂਲਾਂ ਦੀ ਝੋਲੀ ਪਏ ਪੁਰਸਕਾਰ
*ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਇੰਚਾਰਜਾਂ ਨੂੰ ਮੁਬਾਰਕਬਾਦ
ਬਰਨਾਲਾ, 8 ਮਾਰਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ਸੈਸ਼ਨ 2023-24 ਅਤੇ 2024- 25 ਲਈ ਵੱਖ-ਵੱਖ ਕੈਟੇਗਰੀਆਂ ਵਿੱਚ ਚੁਣੇ ਗਏ ਬਿਹਤਰ ਸਕੂਲਾਂ ਨੂੰ ਚੰਡੀਗੜ੍ਹ ਵਿਚ ਕਰਵਾਏ ਇੱਕ ਸਮਾਗਮ ਦੌਰਾਨ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਬੈਸਟ ਸਕੂਲ ਅਵਾਰਡ ਨਾਲ ਨਿਵਾਜਿਆ ਗਿਆ।
ਜਾਣਕਾਰੀ ਅਨੁਸਾਰ ਸੈਸ਼ਨ 2023-24 ਦੌਰਾਨ ਜਿਲਾ ਬਰਨਾਲਾ ਦੇ ਸੈਕੈਂਡਰੀ ਸਕੂਲਾਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਕੁੜੀਆਂ ਪ੍ਰਿੰਸੀਪਲ ਵਸੁੰਧਰਾ ਕਪਿਲਾ, ਸਰਕਾਰੀ ਹਾਈ ਸਕੂਲ ਨਾਈਵਾਲਾ ਦੇ ਹੈਡਮਾਸਰ ਸ੍ਰੀ ਰਾਜੇਸ਼ ਗੋਇਲ ਅਤੇ ਮਿਡਲ ਸਕੂਲ ਕੈਟਾਗਰੀ ਵਿੱਚੋਂ ਸਰਕਾਰੀ ਮਿਡਲ ਸਕੂਲ ਗੁਮਟੀ ਦੇ ਸਕੂਲ ਇਨਚਾਰਜ ਰਘਬੀਰ ਚੰਦ ਅਤੇ ਪ੍ਰਾਈਮਰੀ ਸਕੂਲ ਕੈਟੇਗਰੀ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੇਖਵਾਂ ਦੇ ਸਕੂਲ ਇਨਚਾਰਜ ਬਲਜੀਤ ਸਿੰਘ ਨੇ ਕ੍ਰਮਵਾਰ 10 ਲੱਖ , 7.5 ਲੱਖ ਅਤੇ 5 ਲੱਖ ਦੀ ਰਾਸ਼ੀ ਦਾ ਨਗਦ ਇਨਾਮ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਹੀ ਸੈਸ਼ਨ 2024-25 ਦੌਰਾਨ ਜ਼ਿਲ੍ਹਾ ਬਰਨਾਲਾ ਦੇ ਸਕੈਂਡਰੀ ਸਕੂਲਾਂ ਵਿੱਚੋਂ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਸ਼ਹਿਣਾ ਕੰਨਿਆ ਦੇ ਸਕੂਲ ਇਨਚਾਰਜ ਲੈਕਚਰਾਰ ਪਰਮਿੰਦਰ ਸਿੰਘ, ਹਾਈ ਸਕੂਲ ਕੈਟਾਗਰੀ ਵਿੱਚੋਂ ਸਰਕਾਰੀ ਹਾਈ ਸਕੂਲ ਵਜੀਦਕੇ ਖੁਰਦ ਦੇ ਹੈਡਮਾਸਟਰ ਸ੍ਰੀ ਜਸਵਿੰਦਰ ਸਿੰਘ ਅਤੇ ਮਿਡਲ ਸਕੂਲ ਕੈਟਾਗਰੀ ਵਿੱਚੋਂ ਸਰਕਾਰੀ ਮਿਡਲ ਸਕੂਲ ਮਹਿਤਾ ਦੇ ਇੰਚਾਰਜ ਮੈਡਮ ਰਾਜਵੀਰ ਕੌਰ ਨੇ ਕ੍ਰਮਵਾਰ 10 ਲੱਖ 7.5 ਲੱਖ ਅਤੇ 5 ਲੱਖ ਦੀ ਇਨਾਮੀ ਰਾਸ਼ੀ ਜਿੱਤੀ।
ਸਮਾਗਮ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨੰਦਿਤਾ ਮਿੱਤਰਾ , ਵਿਸ਼ੇਸ਼ ਸਕੱਤਰ ਸਿੱਖਿਆ ਵਿਭਾਗ ਰਾਜੇਸ਼ ਧੀਮਾਨ ਅਤੇ ਡੀਪੀਆਈ ਸਕੈਂਡਰੀ ਪਰਮਜੀਤ ਸਿੰਘ ਵੱਲੋਂ ਸਕੂਲ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ਼੍ਰੀਮਤੀ ਮਲਕਾ ਰਾਣੀ ਸੈਕੰਡਰੀ ਸਿੱਖਿਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਰਜਿੰਦਰ ਪਾਲ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ਼੍ਰੀਮਤੀ ਇੰਦੂ ਸਿਮਕ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨੀਰਜਾ ਨੇ ਅਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਮੁਖੀਆਂ ਨੂੰ ਮੁਬਾਰਕਬਾਦ ਦਿੱਤੀ।