ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਚੀਨੀ ਡੋਰ ਵਿਰੁੱਧ ਜਾਗਰੂਕਤਾ ਪ੍ਰੋਗਰਾਮ
ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਚੀਨੀ ਡੋਰ ਵਿਰੁੱਧ ਜਾਗਰੂਕਤਾ ਪ੍ਰੋਗਰਾਮ
ਬਰਨਾਲਾ, 18 ਦਸੰਬਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿੱਚ ਚੀਨੀ ਡੋਰ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ।
ਇੰਜਨੀਅਰ ਵਿੱਕੀ ਬਾਂਸਲ ਅਤੇ ਜੂਨੀਅਰ ਵਾਤਾਵਰਣ ਇੰਜਨੀਅਰ ਗੁਰਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਚੀਨੀ ਡੋਰ 'ਤੇ ਸਰਕਾਰ ਵਲੋਂ ਮਨਾਹੀ ਹੈ ਕਿਉੰਕਿ ਇਸ ਡੋਰ ਨਾਲ ਜਿੱਥੇ ਪਸ਼ੂ ਪੰਛੀਆਂ ਦਾ ਜਾਨੀ ਨੁਕਸਾਨ ਹੁੰਦਾ ਹੈ ਓਥੇ ਇਹ ਮਨੁੱਖੀ ਜਾਨਾਂ ਵੀ ਲੈ ਲੈਂਦੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਵਾਹਨਾਂ 'ਤੇ ਜਾਂਦੇ ਰਾਹਗੀਰਾਂ ਦੇ ਗਲੇ ਆਦਿ ਵਿਚ ਡੋਰ ਫਸਣ ਕਰਨ ਡੂੰਘੇ ਜਖਮ ਤੱਕ ਹੋ ਜਾਂਦੇ ਹਨ।
ਇਸ ਪ੍ਰੋਗਰਾਮ ਦੌਰਾਨ ਉਹਨਾਂ ਕਿਹਾ ਕਿ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਸਮੇਂ ਸਮੇਂ 'ਤੇ ਚੈਕਿੰਗ ਅਭਿਆਨ ਚਲਾ ਕੇ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਅਰੰਭੀ ਜਾਵੇਗੀ।
ਇਸ ਦੌਰਾਨ ਐਨ.ਜੀ.ੳ ਨੇਚਰ ਲਵਰ ਦੇ ਪ੍ਰਧਾਨ ਸ਼ਕੁਲ ਕੌਸ਼ਲ, ਉਪ ਪ੍ਰਧਾਨ ਰਾਜੇਸ਼ ਭੂਟਾਨੀ, ਸੁਮਿਤ ਬਾਂਸਲ ਨੇ ਸਹਿਯੋਗ ਦੇਣ ਦਾ ਭਰੋਸਾ ਦਿਤਾ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਨੇ ਵਾਤਾਵਰਣ ਇੰਜਨੀਅਰਾਂ ਦਾ ਧੰਨਵਾਦ ਕੀਤਾ।