ਵੱਖ ਵੱਖ ਥਾਵਾਂ 'ਤੇ ਸੁਸ਼ਾਸਨ ਹਫਤੇ ਤਹਿਤ ਗਤੀਵਿਧੀਆਂ ਕਰਵਾਈਆਂ ਗਈਆਂ
--ਸੰਘੇੜਾ ਕਾਲਜ ਦੇ ਐੱਨ ਐੱਸ ਐੱਸ ਵਿਭਾਗ ਵੱਲੋਂ ਸੁਸ਼ਾਸਨ ਹਫ਼ਤਾ ਮਨਾਇਆ ਗਿਆ
ਬਰਨਾਲਾ, 24 ਦਸੰਬਰ
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ 'ਚ ਸੁਸ਼ਾਸਨ ਹਫਤੇ ਤਹਿਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਅਤੇ ਬਾਲ ਵਿਕਾਸ ਦਫਤਰ ਸਹਿਣਾ ਵੱਲੋਂ ਪਿੰਡ ਤਾਜੋਕੇ ਵਿਖੇ ਸਰਪੰਚਾਂ ਅਤੇ ਪੰਚਾਂ ਨੂੰ ਪੰਜਾਬ ਸਰਕਾਰ ਦੀ ਵੱਖ ਵੱਖ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਆ।
ਇਸੇ ਤਰ੍ਹਾਂ ਪਿੰਡ ਉਗੋਕੇ, ਰੂੜੇਕੇ ਕਲਾਂ ਅਤੇ ਹੋਰ ਖੇਤਰਾਂ 'ਚ ਲੋਕਾਂ ਨੂੰ ਸਕੀਮਾਂ ਬਾਰੇ ਦੱਸਿਆ ਗਿਆ।
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ ਐਸ ਐਸ ਪ੍ਰੋਗਰਾਮ ਅਫਸਰ ਮਿੱਠੂ ਪਾਠਕ, ਮਨਦੀਪ ਕੌਰ, ਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਐੱਨ ਐੱਸ ਐੱਸ ਵਿਭਾਗ ਵੱਲੋਂ ਸੁਸ਼ਾਸਨ ਹਫਤਾ ਮਨਾਇਆ ਗਿਆ। ਜਿਸ ਵਿੱਚ ਐੱਨ ਐੱਸ ਐੱਸ ਵਿਭਾਗ ਦੇ ਸਮੂਹ ਵਲੰਟੀਅਰਜ਼ ਨੇ ਸ਼ਮੂਲੀਅਤ ਕੀਤੀ ਵਿਸ਼ੇਸ਼ ਤੌਰ 'ਤੇ ਲੈਕਚਰ ਦੇਣ ਲਈ ਪਹੁੰਚੇ ਡਾ ਭੁਪਿੰਦਰ ਸਿੰਘ ਬੇਦੀ ਉੱਘੇ ਅਲੋਚਕ ਵੱਲੋਂ ਵਿਦਿਆਰਥੀਆਂ ਨੂੰ ਇਸ ਹਫਤੇ ਦੀ ਮਹੱਤਤਾ ਦੱਸਦੇ ਹੋਏ ਬਰੀਕੀਆਂ ਤੋਂ ਜਾਣੂ ਕਰਵਾਇਆ ਗਿਆ । ਐੱਨ ਐੱਸ ਐੱਸ ਵਿਭਾਗ ਵੱਲੋਂ ਪੂਰਾ ਹਫ਼ਤਾ ਪ੍ਰੋਗਰਾਮ ਕਰਵੇ ਗਏ।
ਅੱਜ ਇਸ ਪ੍ਰੋਗਰਾਮ ਦੇ ਆਖ਼ਰੀ ਦਿਨ ਐੱਨ ਐੱਸ ਐੱਸ ਦੇ ਸਮੂਹ ਵਲੰਟੀਅਰਜ਼ ਨੇ ਵੀ ਆਪਣੇ ਵਿਚਾਰ ਰੱਖੇ।