ਸਿਹਤ ਬਲਾਕ ਮਹਿਲ ਕਲਾਂ ਵਿਖੇ ਆਯੂਸ਼ਮਾਨ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ
ਬਰਨਾਲਾ, 25 ਸਤੰਬਰ
ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ - ਨਿਰਦੇਸ਼ ਅਤੇ ਐਸ ਐਮ ਓ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿਖੇ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਈਈ ਸ਼ਿਵਾਨੀ ਨੇ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ 'ਆਪਕੇ ਦੁਆਰ ਆਯੂਸ਼ਮਾਨ' ਅਧੀਨ ਨਵੇਂ ਕਾਰਡ, ਆਯੂਸ਼ਮਾਨ ਚੌਪਾਲ, ਆਯੂਸ਼ਮਾਨ ਸਭਾ, ਰਾਹੀਂ ਆਸ਼ਾ ਅਤੇ ਆਂਗਣਵਾੜੀ ਸੈਂਟਰਾਂ ਰਾਹੀਂ, ਪਿੰਡ ਦੇ ਸਰਪੰਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਕਾਰਡ ਅਤੇ ਆਭਾ ਆਈਡੀਜ਼ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਮੁਹਿੰਮ ਅਧੀਨ ਵੱਧ ਤੋਂ ਵੱਧ ਆਯੂਸ਼ਮਾਨ ਮੁਹਿੰਮ ਨਾਲ ਜੁੜਿਆ ਜਾਵੇ, ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਕਾਰਡ ਅਤੇ ਆਈਡੀਜ਼ ਬਣਾਈਆਂ ਜਾਣ।
ਇਸ ਮੌਕੇ ਸਿਹਤ ਸੁਪਰਵਾਈਜ਼ਰ ਬਲਵਿੰਦਰ ਕੌਰ, ਸੀ ਐਚ ਓ ਪ੍ਰਭਜੋਤ ਕੌਰ, ਮਨਦੀਪ, ਬਲਜਿੰਦਰ ਸਿੰਘ ਅਤੇ ਆਸ਼ਾ ਵਰਕਰ ਰਮਨਦੀਪ ਹਾਜ਼ਰ ਸਨ।