ਸਿਹਤ ਵਿਭਾਗ ਨੇ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ
* ਅਸੀਂ ਆਪਣੀਆਂ ਤੇ ਬੱਚਿਆਂ ਦੀਆਂ ਅੱਖਾਂ ਨੂੰ ਪਿਆਰ ਕਰੀਏ: ਸਿਵਲ ਸਰਜਨ
ਬਰਨਾਲਾ, 10 ਅਕਤੂਬਰ
ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੀਆਂ ਸੰਸਥਾਵਾਂ 'ਚ 25ਵਾਂ “ਵਿਸ਼ਵ ਦ੍ਰਿਸ਼ਟੀ ਦਿਵਸ” ਮਨਾਇਆ ਗਿਆ।
ਸਿਵਲ ਸਰਜਨ ਬਰਨਾਲਾ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਸਾਨੂੰ ਬੱਚਿਆਂ ਦੀਆਂ ਅੱਖਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਅੱਖਾਂ ਸਬੰਧੀ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਡਾ. ਗੁਰਬਿੰਦਰ ਕੌਰ ਨੋਡਲ ਅਫਸਰ ਜ਼ਿਲ੍ਹਾ ਟੀਕਾਕਰਨ ਅਫਸਰ, ਡਾ. ਅਮੋਲਦੀਪ ਕੌਰ ਅਤੇ ਡਾ. ਦੀਪਤੀ ਬਾਂਸਲ ਅੱਖਾਂ ਦੇ ਮਾਹਿਰ ਡਾਕਟਰ ਵੱਲੋਂ ਦੱਸਿਆ ਕਿ ਨੌਜਵਾਨ ਅਤੇ ਬੱਚੇ ਜੇਕਰ ਜ਼ਿਆਦਾ ਸਮਾਂ ਮੋਬਾਇਲ, ਟੈਬ, ਕੰਪਿਊਟਰ,ਟੈਲੀਵਿਜ਼ਨ ਅਤੇ ਲੈਪਟਾਪ ਸਕਰੀਨਾਂ 'ਤੇ ਬਿਤਾਉਂਦੇ ਹਨ ਤਾਂ ਅੱਖਾਂ 'ਤੇ ਦਬਾਅ/ਅਸਰ ਇੱਕ ਵੱਡੀ ਸਮੱਸਿਆ ਬਣ ਜਾਂਦਾ ਹੈਤਾਂ ਅੱਖਾਂ ਨੂੰ ਸੁਰੱਖਿਅਤ ਰੱਖਣ ਲਈ 20 ਮਿੰਟ ਬਾਅਦ 20 ਸਕਿੰਟ ਦਾ ਬਰੇਕ ਜ਼ਰੂਰੀ ਹੁੰਦਾ ਹੈ। ਜੇਕਰ ਨਜ਼ਰ ਕਮਜੋਰ ਹੋਵੇ ਜਾਂ 40 ਸਾਲ ਦੀ ਉਮਰ ਤੋਂ ਬਾਅਦ ਅੱਖਾਂ ਦੇ ਮਾਹਿਰ ਡਾਕਟਰ ਨੂੰ ਸਮੇਂ-ਸਮੇਂ 'ਤੇ ਚੈੱਕਅੱਪ ਕਰਾਉਣਾ ਚਾਹੀਦਾ ਹੈ।
ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਛੋਟੇ ਬੱਚਿਆਂ ਨੂੰ ਨੇੜੇ ਦੇ ਸਿਹਤ ਕੇਂਦਰ 'ਚੋਂ ਵਿਟਾਮਿਨ ਏ ਛੇ-ਛੇ ਮਹੀਨੇ ਦੇ ਵਕਫੇ ਨਾਲ ਪਿਲਾਉਣਾ ਚਾਹੀਦਾ ਹੈ ਅਤੇ ਜਨਮ ਤੋਂ 2 ਸਾਲ ਤੱਕ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਤਾਜ਼ੇ ਫਲ ਅਤੇ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਹਰ ਰੋਜ਼ ਆਪਣੀਆਂ ਅੱਖਾਂ ਨੂੰ ਤਾਜ਼ੇ ਪਾਣੀ ਨਾਲ ਧੋਣਾ ਚਾਹੀਦਾ ਹੈ।