ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ 9 ਮਹੀਨਿਆਂ ਦੌਰਾਨ 143 ਐਨਡੀਪੀਐਸ ਕੇਸ ਦਰਜ, 247 ਮੁਲਜ਼ਮ ਗ੍ਰਿਫ਼ਤਾਰ, 163 ਚਲਾਨ ਅਦਾਲਤ ਵਿੱਚ ਪੇਸ਼
* ਡੀ ਸੀ ਅਤੇ ਐੱਸ ਐੱਸ ਪੀ ਵਲੋਂ ਐਨਕਾਰਡ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ
*ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾ ਰਿਹਾ ਜਾਗਰੂਕ
* ਲੋਕ ਨਸ਼ਿਆਂ ਬਾਰੇ ਜਾਣਕਾਰੀ ਦੇਣ ਲਈ ਐਂਟੀ ਡਰੱਗ ਹੈਲਪਲਾਈਨ ਵਟਸਐਪ ਨੰਬਰ 7508080280 'ਤੇ ਕਰ ਸਕਦੇ ਹਨ ਕਾਲ
ਬਰਨਾਲਾ, 25 ਸਤੰਬਰ
ਜ਼ਿਲ੍ਹਾ ਬਰਨਾਲਾ ਵਿੱਚ ਪਿਛਲੇ 9 ਮਹੀਨਿਆਂ ਦੌਰਾਨ ਐਨਡੀਪੀਐਸ ਅਧੀਨ 143 ਕੇਸ ਦਰਜ ਕੀਤੇ ਗਏ ਹਨ, 247 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ ਤੇ 163 ਚਲਾਨ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ 215 ਪੁਰਸ਼ ਅਤੇ 32 ਔਰਤਾਂ ਸ਼ਾਮਲ ਹਨ। ਐਨਡੀਪੀਐਸ ਐਕਟ ਦੇ ਚੈਪਟਰ 68 ਤਹਿਤ ਮੁਲਜ਼ਮਾਂ ਦੀ 2.20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।
ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ
ਐਨਕਾਰਡ (ਨੈਸ਼ਨਲ ਨਾਰਕੋਟਿਕਸ ਕੋਆਰਡੀਨੇਸ਼ਨ ਪੋਰਟਲ) ਦੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਦੇ ਨਾਲ ਐੱਸਐੱਸਪੀ ਬਰਨਾਲਾ ਸੰਦੀਪ ਮਲਿਕ ਵੀ ਮੌਜੂਦ ਸਨ।
ਐਸ.ਐਸ.ਪੀ ਸ੍ਰੀ ਸੰਦੀਪ ਮਲਿਕ ਨੇ ਅੱਗੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਕੈਪਸੂਲ, ਭੁੱਕੀ, ਹੈਰੋਇਨ, ਅਫੀਮ ਆਦਿ ਜ਼ਬਤ ਕਰਕੇ 20000 ਰੁਪਏ ਅਤੇ 11 ਵਾਹਨ ਬਰਾਮਦ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਸਖ਼ਤ ਅਤੇ ਬਹੁ-ਪੱਖੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ।ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਸੈਂਸੀ ਬਸਤੀ ਬਰਨਾਲਾ, ਕਿਲਾ ਪੱਤੀ ਹੰਡਿਆਇਆ, ਬਾਜ਼ੀਗਰ ਬਸਤੀ ਤਪਾ, ਨਾਨਕਸਰ ਰੋਡ ਜੋਗੀ ਬਸਤੀ ਭਦੌੜ, ਸੈਂਸੀ ਵੇਹੜਾ ਪੰਡੋਰੀ ਅਤੇ ਸੈਂਸੀ ਵੇਹੜਾ ਵਜੀਦਕੇ ਖੁਰਦ ਸਮੇਤ ਸੱਤ ਹੌਟਸਪੌਟਸ ਦੀ ਪਛਾਣ ਕੀਤੀ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਬਾਕਾਇਦਾ ਚੈਕਿੰਗ ਕੀਤੀ ਜਾਂਦੀ ਹੈ ਤੇ ਸਖ਼ਤ ਚੌਕਸੀ ਰੱਖੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 14 ਓਟ ਕੇਂਦਰ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਇੱਕ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਅਤੇ ਪੰਜ ਨਿੱਜੀ ਨਸ਼ਾ ਛੁਡਾਊ ਕੇਂਦਰ ਹਨ। ਇਸ ਵੇਲੇ 26752 ਲੋਕ ਨਸ਼ਾ ਛੁਡਾਉਣ ਲਈ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਨਸ਼ਾ ਵਿਰੋਧੀ ਹੈਲਪਲਾਈਨ ਵਟਸਐਪ ਨੰਬਰ 7508080280 ਸ਼ੁਰੂ ਕੀਤਾ ਹੈ, ਜਿਸ 'ਤੇ ਲੋਕ ਕਾਲ ਕਰਕੇ ਜਾਣਕਾਰੀ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਜਾਗਰੂਕਤਾ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਸੈਮੀਨਾਰ, ਜਨਤਕ ਮੀਟਿੰਗਾਂ, ਖੇਡ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿੱਚ ਸਿੱਖਿਆ ਵਿਭਾਗ ਵੱਲੋਂ 128 ਸਕੂਲਾਂ ਵਿੱਚ ਸੈਮੀਨਾਰ ਕਰਵਾਏ ਗਏ ਹਨ ਜਿਨ੍ਹਾਂ ਵਿੱਚ 1580 ਵਿਦਿਆਰਥੀ ਸ਼ਾਮਲ ਹੋਏ। ਇਸ ਤੋਂ ਇਲਾਵਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਮੈਰਾਥਨ, ਵਾਕਾਥਨ, ਸਾਈਕਲ ਰੈਲੀ, ਬਾਸਕਟਬਾਲ ਮੈਚ, ਕਬੱਡੀ ਟੂਰਨਾਮੈਂਟ, ਬੈਡਮਿੰਟਨ ਟੂਰਨਾਮੈਂਟ ਤੇ ਵਾਲੀਬਾਲ ਟੂਰਨਾਮੈਂਟ ਕਰਵਾਏ ਗਏ।
ਐਸਐਸਪੀ ਸ੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੌਕਸੀ ਲਈ ਪਿੰਡ ਵਾਸੀਆਂ ਦੀ ਮਦਦ ਲਈ ਪਿੰਡ ਪੱਧਰ ’ਤੇ 187 ਗ੍ਰਾਮ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
ਇਸ ਮੌਕੇ ਏਡੀਸੀ (ਵਿਕਾਸ) ਸਤਵੰਤ ਸਿੰਘ, ਏਡੀਸੀ ਲਤੀਫ਼ ਅਹਿਮਦ, ਐਸਡੀਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ, ਐਸਡੀਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ, ਐਸਡੀਐਮ ਤਪਾ ਰਿਸ਼ਭ, ਐਸਪੀ (ਐਚ) ਹੰਸ ਰਾਜ, ਐਸਪੀ ਗੁਰਜੋਤ ਸਿੰਘ, ਡੀਐਸਪੀ ਪਰਮਜੀਤ ਸਿੰਘ ਡੋਡ, ਡੀਐਸਪੀ ਸਤਵੀਰ ਸਿੰਘ, ਡਾ. ਕਮਲਜੀਤ ਸਿੰਘ, ਬਲਜੀਤ ਸਿੰਘ,ਐਸ.ਐਚ.ਓਜ਼ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।