ਜਵਾਹਰ ਨਵੋਦਿਆ ਵਿਦਿਆਲਿਆ ਦੇ ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ 10 ਫਰਵਰੀ ਨੂੰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਰਨਾਲਾ
--ਜਵਾਹਰ ਨਵੋਦਿਆ ਵਿਦਿਆਲਿਆ ਦੇ ਨੌਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ 10 ਫਰਵਰੀ ਨੂੰ
ਬਰਨਾਲਾ, 30 ਜਨਵਰੀ
ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ, ਬਰਨਾਲਾ ਵਿਖੇ 9ਵੀਂ ਜਮਾਤ (ਸੈਸ਼ਨ 2024-25) ਵਿੱਚ ਦਾਖ਼ਲੇ ਲਈ ਪ੍ਰੀਖਿਆ ਲੇਟਰਲ ਐਂਟਰੀ ਸਿਲੈਕਸ਼ਨ ਟੈਸਟ 10 ਫਰਵਰੀ 2024 ਨੂੰ ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ, ਬਰਨਾਲਾ ਵਿੱਚ ਹੋਣ ਜਾ ਰਹੀ ਹੈ। ਜਿਹੜੇ ਉਮੀਦਵਾਰ ਇਸ ਵਿੱਚ ਹਾਜ਼ਰ ਹੋਣ ਲਈ ਰਜਿਸਟਰ ਹੋਏ ਹਨ ਉਹ ਆਪਣੇ ਦਾਖਲਾ ਕਾਰਡ ਇਸ ਲਿੰਕ https://cbseitms.nic.in/2023/nvsix/AdminCard/AdminCard ਰਾਹੀਂ ਡਾਊਨਲੋਡ ਕਰ ਸਕਦੇ ਹਨ ਜਾਂ ਉਹ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ, ਬਰਨਾਲਾ ਦਫ਼ਤਰ ਤੋਂ ਆਪਣੇ ਐਡਮਿਟ ਕਾਰਡ ਪ੍ਰਾਪਤ ਕਰ ਸਕਦੇ ਹਨ।
ਇਸ ਸਬੰਧੀ ਵਧੇਰੀ ਜਾਨਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਰਜਿਸਟਰਡ ਉਮੀਦਵਾਰ ਸਵੇਰੇ 10:00 ਵਜੇ 10.02.2024 ਦਿਨ ਸ਼ਨੀਵਾਰ ਨੂੰ ਪ੍ਰੀਖਿਆ ਕੇਂਦਰ ਵਿੱਚ ਰਿਪੋਰਟ ਕਰਨਗੇ ਅਤੇ ਪ੍ਰੀਖਿਆ ਸਵੇਰੇ 11:15 ਵਜੇ ਤੋਂ ਦੁਪਹਿਰ 1:45 ਵਜੇ ਤੱਕ ਹੋਵੇਗੀ। ਜੇਕਰ ਉਮੀਦਵਾਰ ਐਡਮਿਟ ਕਾਰਡ ਵਿੱਚ ਕੋਈ ਗਲਤੀ ਠੀਕ ਕਰਨਾ ਚਾਹੁੰਦਾ ਹੈ, ਤਾਂ ਉਹ 10 ਫਰਵਰੀ 2024 ਤੋਂ ਪਹਿਲਾਂ ਸਹੀ ਦਸਤਾਵੇਜ਼ਾਂ ਸਮੇਤ ਪੀ.ਐੱਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਨੂੰ ਰਿਪੋਰਟ ਕਰੇ ਵਧੇਰੇ ਜਾਣਕਾਰੀ ਲਈ ਹੈਲਪ ਡੈਸਕ ਨੰਬਰ: 9915163795 'ਤੇ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਸੰਪਰਕ ਕਰੋ।