ਸੈਸ਼ਨ 2024-25 ਲਈ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਦੀ ਚੋਣ ਪ੍ਰੀਖਿਆ 20 ਜਨਵਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ
ਸੈਸ਼ਨ 2024-25 ਲਈ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਦੀ ਚੋਣ ਪ੍ਰੀਖਿਆ 20 ਜਨਵਰੀ
ਬਰਨਾਲਾ, 08 ਜਨਵਰੀ
ਸੈਸ਼ਨ 2024-25 ਲਈ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲੇ ਲਈ ਰਜਿਸਟਰਡ ਵਿਦਿਆਰਥੀਆਂ ਦੀ ਚੋਣ ਪ੍ਰੀਖਿਆ 20 ਜਨਵਰੀ 2024 ਨੂੰ ਹੋਵੇਗੀ। ਇਸ ਪ੍ਰੀਖਿਆ ਲਈ ਐਡਮਿਟ ਕਾਰਡ ਕ੍ਰਮਵਾਰ ਯੂਜ਼ਰਨੇਮ ਅਤੇ ਪਾਸਵਰਡ ਵਜੋਂ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਐਨ.ਵੀ.ਐਸ. ਦੀ ਅਧਿਕਾਰਿਤ ਵੈੱਬਸਾਈਟ https://cbseitms.rcil.gov.in/nvs/AdminCard/AdminCard?AspxAutoDetectCookieSupport=1 'ਤੇ ਉਪਲਬਧ ਲਿੰਕ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪੀ.ਐੱਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਨੇ ਦੱਸਿਆ ਕਿ ਐਡਮਿਟ ਕਾਰਡ ਡੀ.ਈ.ਓ. ਦਫ਼ਤਰ (ਪ੍ਰਾਇਮਰੀ) ਬਰਨਾਲਾ ਜਾਂ ਜਵਾਹਰ ਨਵੋਦਿਆ ਵਿਦਿਆਲਿਆ ਢਿਲਵਾਂ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਐਡਮਿਟ ਕਾਰਡ 'ਤੇ ਦਰਸਾਈ ਗਈ ਨਿੱਜੀ ਜਾਣਕਾਰੀ ਜਾਂ ਹੋਰ ਵੇਰਵਿਆਂ ਵਿੱਚ ਅੰਤਰ ਹੋਣ ਦੀ ਸੂਰਤ ਵਿੱਚ ਅਰਜ਼ੀ ਅਤੇ ਲੋੜੀਂਦੇ ਦਸਤਾਵੇਜਾਂ ਨਾਲ ਪ੍ਰੀਖਿਆ ਦੀ ਮਿਤੀ ਤੋਂ ਪਹਿਲਾ ਪੀ.ਐਮ. ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ 99151-63795 'ਤੇ ਸੰਪਰਕ ਕੀਤਾ ਜਾ ਸਕਦਾ ਹੈ।