ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 22 ਨਵੰਬਰ ਨੂੰ ਲੱਗੇਗਾ ਪਲੇਸਮੈਂਟ ਕੈਂਪ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 22 ਨਵੰਬਰ ਨੂੰ ਲੱਗੇਗਾ ਪਲੇਸਮੈਂਟ ਕੈਂਪ
ਫਰੀਦਕੋਟ 20 ਨਵੰਬਰ () ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਨਿਰਦੇਸ਼ਾਂ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਦੇਣ ਦੇ ਮਕਸਦ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਸੰਧੂ ਪੈਲੇਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ, ਫ਼ਰੀਦਕੋਟ ਵਿਖੇ ਮਿਤੀ 22 ਨਵੰਬਰ ਨੂੰ ਸਮਾਂ ਸਵੇਰੇ 10:00 ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫ਼ਰੀਦਕੋਟ ਸ੍ਰੀ ਗੁਰਤੇਜ ਸਿੰਘ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਪਲੇਟਮੈਂਟ ਕੈਂਪ ਵਿੱਚ ਜ਼ਿਕਿਤਜ਼ਾ ਹੈਲਥਕੇਅਰ ਲਿਮਟਿਡ (108 ਐਂਬੂਲੈਂਸ ਪੰਜਾਬ,) ਐਸ.ਬੀ.ਆਈ ਲਾਈਫ ਫਰੀਦਕੋਟ ਐਲ.ਆਈ.ਸੀ ਫਰੀਦਕੋਟ ਵਿੱਚ ਵੱਖ ਵੱਖ ਅਸਾਮੀਆਂ ਤੇ ਕੰਮ ਕਰਨ ਲਈ ਲੜਕੇ ਲੜਕੀਆਂ ਦੀ ਜਰੂਰਤ ਹੈ । ਚਾਹਵਾਨ ਬੇਰੁਜ਼ਗਾਰ ਪ੍ਰਾਰਥੀ ਇਸ ਡਰਾਈਵ ਹਿੱਸਾ ਲੈ ਕੇ ਰੋਜਗਾਰ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਡਰਾਈਵ ਵਿੱਚ ਭਾਗ ਲੈਣ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਅਤੇ ਵੱਧ ਤੋਂ ਵੱਧ ਗ੍ਰੇਜੁਏਸ਼ਨ ਹੋਵੇ। ਇਸ ਤੋਂ ਇਲਾਵਾ ਮੈਡੀਕਲ ਲਾਈਨ ਦੇ ਪ੍ਰਾਰਥੀ ਵੀ ਇਸ ਵਿੱਚ ਭਾਗ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹਨਾਂ ਅਸਾਮੀਆਂ ਲਈ ਸਿਰਫ ਚਾਹਵਾਨ ਪ੍ਰਾਰਥੀ ਇਸ https://forms.gle/YEy8MHMh24uE1Dng7 ਤੇ ਆਪਣਾ ਫਾਰਮ ਮਿਤੀ 22-11-2024 ਤੋਂ ਪਹਿਲਾ ਭਰਨ ਤੇ ਸਮਾਂ ਸਵੇਰੇ 10:00 ਤੋਂ 01:00 ਵਜੇ ਤੱਕ ਇੰਟਰਵਿਊ ਲਈ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਫਰੀਦਕੋਟ, ਨੇੜੇ ਢਿੰਗਰਾ ਪੈਲੇਸ (ਪੁਰਾਣਾ ਸੰਧੂ ਪੈਲੇਸ), ਤਲਵੰਡੀ ਬਾਇਪਾਸ, ਰੈੱਡ ਕਰਾਸ ਬਿਲਡਿੰਗ , ਬ੍ਰਿਧ ਆਸ਼ਰਮ ਦੀ ਪਹਿਲੀ ਮੰਜਿਲ ਵਿਖੇ ਆਪਣੇ ਅਸਲ ਦਸਤਾਵੇਜ ਅਤੇ ਫੋਟੋ ਕਾਪੀ, ਰਿਜਿਊਮ ਅਤੇ ਆਧਾਰ ਕਾਰਡ ਲੈ ਕੇ ਪਹੁੰਚਣ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਿਲ੍ਹਾ ਫ਼ਰੀਦਕੋਟ ਦੇ ਬੇਰੁਜਗਾਰ ਪ੍ਰਾਰਥੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫ਼ਤਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਰੋਡ, ਨੇੜੇ ਸੰਧੂ ਪੈਲੇਸ, ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ, ਫ਼ਰੀਦਕੋਟ ਵਿਖੇ ਆ ਕੇ ਆਪਣਾ ਨਾਮ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਪੋਰਟਲ www.pgrkam.com , ਵਟਸਐਪ ਗਰੁੱਪ, ਸ਼ੋਸਲ ਮੀਡੀਆ ( ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟੇਲੀਗ੍ਰਾਮ ਆਦਿ)ਆਪਣੇ ਆਪ ਰਜਿਸਟਰਡ ਕਰਨ ਤਾਂ ਜੋਂ ਉਨ੍ਹਾਂ ਨੂੰ ਰੋਜ਼ਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193, ਤੇ ਸੰਪਰਕ ਕੀਤਾ ਜਾ ਸਕਦਾ ਹੈ।