ਵਾਤਾਵਰਣ ਹਰਿਆ-ਭਰਿਆ ਰੱਖਣਾ ਸਮੇਂ ਦੀ ਲੋੜ : ਏ.ਡੀ.ਸੀ. ਵਿਕਾਸ
ਦਫ਼ਤਰ ਜ਼ਿਲਾ ਲੋਕ ਸੰਪਰਕ ਅਫਸਰ, ਫਰੀਦਕੋਟ
ਇੱਕ ਰੁੱਖ ਮਾਂ ਦੇ ਨਾਮ ਮੁਹਿੰਮ ਦੀ ਸ਼ੁਰੂਆਤ
ਵਾਤਾਵਰਣ ਹਰਿਆ-ਭਰਿਆ ਰੱਖਣਾ ਸਮੇਂ ਦੀ ਲੋੜ : ਏ.ਡੀ.ਸੀ. ਵਿਕਾਸ
ਫਰੀਦਕੋਟ 5 ਸਤੰਬਰ ()
ਭਾਰਤ ਸਰਕਾਰ ਦੀ ਜਲ ਸ਼ਕਤੀ ਮਨਿਸਟਰੀ ਵੱਲੋਂ ਪਿੰਡਾਂ ਵਿੱਚ ਰੁੱਖ ਲਗਾਏ ਜਾਣ ਸਬੰਧੀ ਇੱਕ ਰੁੱਖ ਮਾਂ ਦੇ ਨਾਮ' ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਫਰੀਦਕੋਟ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਰਭਿੰਦਰ ਸਿੰਘ ਗਰੇਵਾਲ ਜਿਲਾ ਪ੍ਰੀਸ਼ਦ ਕੰਪਲੈਕਸ ਵਿਖੇ ਜਾਮਨ ਅਤੇ ਅਮਰੂਦ ਦੇ ਬੂਟੇ ਲਗਾ ਕੇ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣੇ ਅਤਿ ਜਰੂਰੀ ਹਨ। ਉਨ੍ਹਾਂ ਕਿਹਾ ਕਿ ਬੂਟਿਆਂ ਨੂੰ ਲਗਾਏ ਜਾਣ ਦੇ ਨਾਲ ਨਾਲ ਸਾਂਭ ਸੰਭਾਲ ਵੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਵਿਅਕਤੀ ਨੂੰ ਇਕ ਰੁੱਖ ਮਾਂ ਦੇ ਨਾਮ ਜਰੂਰ ਲਗਾਉਣਾ ਚਾਹੀਦਾ ਹੈ।
ਇਸੇ ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਵੱਲੋਂ ਮੰਡਲ ਦਫਤਰ ਵਿੱਚ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਘੱਟੋ ਘੱਟ 20-20 ਬੂਟੇ ਲਗਾਏ ਜਾਣਗੇ। ਇਹ ਬੂਟੇ ਪਿੰਡਾਂ ਵਿੱਚ ਬਣੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟਾਂ ਤਰਲ ਵੇਸਟ ਮੈਨੇਜਮੈਂਟਾਂ, ਵਾਟਰ ਵਰਕਸਾਂ ਆਦਿ ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੰਡਲ ਦਫਤਰ, ਉਪ ਮੰਡਲ ਦਫਤਰ, ਸੈਕਸ਼ਨਾਂ ਦਫਤਰਾਂ ਆਦਿ ਵਿੱਚ ਵੀ ਲਗਾਏ ਜਾਣਗੇ।
ਜਿਲ੍ਹਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਜੇ. ਈ. ਨੇ ਦੱਸਿਆ ਕਿ ਚੰਬੇਲੀ, ਪੰਜਗਰਾਈ ਕਲਾਂ, ਸਿਬੀਆਂ, ਦਲ ਸਿੰਘ ਵਾਲਾ ਆਦਿ ਪਿੰਡਾਂ ਵਿੱਚ ਵੀ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਮੁਹਿੰਮ 30 ਸਤੰਬਰ ਤੱਕ ਚਲਾਈ ਜਾਵੇਗੀ।
ਇਸ ਮੌਕੇ ਇੰਜੀਨੀਅਰ ਸੰਦੀਪ ਸਿੰਘ, ਸੁਭਾਸ਼ ਚੰਦਰ ਅਤੇ ਕੁਲਜੀਤ ਕੌਰ ਹਾਜ਼ਰ ਸਨ।