ਸਬਜੀ ਮੰਡੀ ਵਿਖੇ ਪਲਾਸਟਿਕ ਬੈਗਸ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਵਾਈ
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ
- ਜਿਲ੍ਹਾ ਮੰਡੀ ਅਫ਼ਸਰ ਨੇ ਫਰੀਦਕੋਟ ਸਬਜੀ ਮੰਡੀ ਵਿਖੇ ਪਲਾਸਟਿਕ ਬੈਗਸ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਵਾਈ
ਫਰੀਦਕੋਟ 19 ਨਵੰਬਰ( )
ਅੱਜ ਜਿਲ੍ਹਾ ਮੈਜਿਸਟਰੇਟ ਸ਼੍ਰੀ ਵਿਨੀਤ ਕੁਮਾਰ ਆਈ.ਏ.ਐਸ ਦੇ ਨਿਰਦੇਸ਼ਾਂ ਤਹਿਤ ਜਿਲ੍ਹਾ ਮੰਡੀ ਬੋਰਡ ਅਫ਼ਸਰ ਪ੍ਰੀਤ ਕੰਵਰ ਸਿੰਘ ਬਰਾੜ ਨੇ ਸਬਜੀ ਮੰਡੀ ਫਰੀਦਕੋਟ ਵਿਖੇ ਖ੍ਰੀਦ ਵੇਚ ਦਾ ਕਾਰੋਬਾਰ ਕਰ ਰਹੇ ਵਿਅਕਤੀਆਂ ਨੂੰ ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਬੈਗਸ ਦੀ ਵਰਤੋਂ ਨਾ ਕਰਨ ਸਬੰਧੀ ਸਹੁੰ ਚੁਕਵਾਈ ਗਈ ।
ਉਨ੍ਹਾਂ ਦੱਸਿਆ ਕਿ ਜਿਥੋਂ ਤੱਕ ਪਲਾਸਟਿਕ ਕੈਰੀ ਬੈਗ ਬਣਾਉਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਸਵਾਲ ਹੈ, ਉਸ ਦਾ ਅਧਿਕਾਰ ਪੀ. ਪੀ. ਸੀ. ਬੀ. ਕੋਲ ਹੈ ਅਤੇ ਜੇਕਰ ਬਣਾਉਣ ਦਾ ਕੰਮ ਬੰਦ ਹੋ ਜਾਵੇ ਤਾਂ ਪਲਾਸਟਿਕ ਕੈਰੀ ਬੈਗ ਵੇਚਣ ਤੋਂ ਲੈ ਕੇ ਇਸਤੇਮਾਲ ਕਰਨ ’ਤੇ ਰੋਕ ਲੱਗ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਵਾਤਾਵਰਨ ਨੂੰ ਪਲਾਸਟਿਕ ਦੀ ਵਰਤੋਂ ਤੋ ਹੋਣ ਵਾਲੇ ਨੁਕਸਾਨ ਸੰਬੰਧੀ ਜਾਣੂ ਕਰਵਾਇਆ ਗਿਆ।
ਇਸ ਤੋਂ ਪਹਿਲਾਂ ਵਿਧਾਨ ਸਭਾ ਕਮੇਟੀ ਵੱਲੋਂ ਸਬਜ਼ੀ ਮੰਡੀ ਹੋ ਰਹੀ ਪਲਾਸਟਿਕ ਕੈਰੀ ਬੈਗ ਦੀ ਵਿਕਰੀ ਰੋਕਣ ਲਈ ਮੰਡੀਆਂ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। । ਇਸ ਕਾਰਵਾਈ ਦੌਰਾਨ ਨਗਰ ਨਿਗਮ ਵੱਲੋਂ ਪੀ. ਪੀ. ਸੀ. ਬੀ. ਅਤੇ ਮਾਰਕੀਟ ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇਗਾ।
ਇਸ ਸਹੁੰ ਚੁੱਕ ਰਸਮ ਦੌਰਾਨ ਸਬਜੀ ਮੰਡੀ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ, ਮੈਂਬਰ ਅਤੇ ਸਮੂਹ ਫੜ੍ਹੀ ਵਿਕਰੇਤਾ ਮਾਰਕਿਟ ਕਮੇਟੀ ਫਰੀਦਕੋਟ ਦੇ ਮੰਡੀ ਸੁਪਰਵਾਈਜ਼ਰ ਸ਼੍ਰੀ ਮਨਤੇਜ਼ ਸਿੰਘ ਸ਼ਾਮਲ ਸਨ।