ਸੋਸਾਇਟੀ ਫਾਰ ਪ੍ਰੋਵੈਨਸਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਮੀਟਿੰਗ ਹੋਈ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ।
ਸੋਸਾਇਟੀ ਫਾਰ ਪ੍ਰੋਵੈਨਸਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਮੀਟਿੰਗ ਹੋਈ
ਅਵਾਰਾ ਪਸ਼ੂਆਂ ਅਤੇ ਹੋਰ ਪਸ਼ੂਆਂ ਉੱਤੇ ਅੱਤਿਆਚਾਰ ਦੀ ਜਾਣਕਾਰੀ ਦੇਣ ਲਈ ਜਲਦ ਜਾਰੀ ਕੀਤਾ ਜਾਵੇ ਹੈਲਪਲਾਈਨ ਨੰਬਰ-ਤੁਸ਼ਿਤਾ ਗੁਲਾਟੀ
ਫਰੀਦਕੋਟ 27 ਮਾਰਚ ( ) ਜਿਲ੍ਹੇ ਵਿੱਚ ਵੱਧ ਰਹੇ ਅਵਾਰਾ ਪਸ਼ੂਆਂ, ਢੋਆ-ਢੁਆਈ ਲਈ ਵਰਤੇ ਜਾਂਦੇ ਘੋੜੇ,ਖੱਚਰਾਂ,ਖੋਤਿਆਂ ਤੇ ਹੋ ਰਹੇ ਕਿਸੇ ਵੀ ਕਿਸਮ ਦੇ ਬੇਲੋੜੇ ਅੱਤਿਆਚਾਰ ਨੂੰ ਰੋਕਣ ਲਈ ਸੋਸਾਇਟੀ ਫਾਰ ਪ੍ਰੋਵੈਨਸਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਮੀਟਿੰਗ ਸਹਾਇਕ ਕਮਿਸ਼ਨਰ ਸ਼ਿਕਾਇਤਾ ਮੈਡਮ ਤੁਸ਼ਿਤਾ ਗੁਲਾਟੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ ਸ਼ਿਕਾਇਤਾ ਮੈਡਮ ਤੁਸ਼ਿਤਾ ਗੁਲਾਟੀ ਨੇ ਜਿਲ੍ਹਾ ਵਿੱਚ ਆਵਾਰਾ ਪਸ਼ੂਆਂ ਸਬੰਧੀ ਯੋਗ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਨਗਰ ਕੌਂਸਲ ਫਰੀਦਕੋਟ ਨੂੰ ਸੋਸਾਇਟੀ ਫਾਰ ਪ੍ਰੋਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਲਈ ਹੈਲਪ ਲਾਈਨ ਨੰਬਰ ਜਾਰੀ ਕਰਨ ਦੀ ਹਦਾਇਤ ਕੀਤੀ ਤਾਂ ਜੋ ਜਿਲ੍ਹੇ ਵਿੱਚ ਜੇਕਰ ਕਿਤੇ ਵੀ ਜਾਨਵਰਾਂ ਤੇ ਕੋਈ ਹਿੰਸਾ ਪਾਈ ਜਾਂਦੀ ਹੈ, ਤਾਂ ਤੁਰੰਤ ਹੈਲਪ ਲਾਈਨ ਨੰਬਰ ਤੇ ਸੰਪਰਕ ਕਰਕੇ ਸ਼ਿਕਾਇਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸੁਸਾਇਟੀ ਲਈ ਬੈਂਕ ਵਿੱਚ ਅਕਾਊਂਟ ਖੁਲਵਾਉਣ, ਏ.ਬੀ.ਸੀ. ਪ੍ਰੋਗਰਾਮ ਸਬੰਧੀ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ।
ਇਸ ਮੌਕੇ ਤਹਿਸੀਲਦਾਰ ਫਰੀਦਕੋਟ ਸ੍ਰੀ ਰਾਮ ਚੰਦ, ਈ.ਓ ਫਰੀਦਕੋਟ ਸ੍ਰੀ ਅਮ੍ਰਿਤ ਲਾਲ, ਉੱਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪਵਨ ਕੁਮਾਰ ਤੋਂ ਇਸ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।