-ਚੇਅਰਮੈਨ ਢਿੱਲਵਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਫ਼ਰੀਦਕੋਟ
-ਚੇਅਰਮੈਨ ਢਿੱਲਵਾਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
-ਸਿੰਚਾਈ ਸਮਰੱਥਾਂ ਵਧਾਉਣ ਲਈ ਪਿੰਡਾਂ ਦੇ ਖਾਲਿਆਂ ਨੂੰ ਪਹਿਲ ਦੇ ਅਧਾਰ ਤੇ ਪੱਕਾ ਕੀਤਾ ਜਾਵੇਗਾ -ਢਿੱਲਵਾਂ
ਫਰੀਦਕੋਟ 15 ਜਨਵਰੀ, 2025 ()ਪੇਂਡੂ ਖੇਤਰਾਂ ਦਾ ਵਿਕਾਸ ਸਾਡੇ ਰਾਜ ਦੇ ਸਮੁੱਚੇ ਵਿਕਾਸ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹੈ। ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਤੇ ਨੌਜਵਾਨਾਂ ਦੇ ਸਰਪਪੱਖੀ ਵਿਕਾਸ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਯਤਨਸ਼ੀਲ ਹੈ । ਇਹ ਪ੍ਰਗਟਾਵਾ ਸ.ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਸ. ਨਰਭਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਨਹਿਰੀ ਖਾਲਿਆਂ ਦੀ ਸਫਾਈ ਅਤੇ ਸਿੰਚਾਈ ਪ੍ਰਣਾਲੀਆਂ ਦੇ ਨਵੀਨੀਕਰਨ ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲਿਆਂ ਦੀ ਸਫਾਈ ਤੇ ਮੁਰੰਮਤ, ਪੱਕੇ ਖਾਲੇ ਬਣਾਉਣ ਤੋਂ ਇਲਾਵਾ ਸਰਕਾਰ ਪੇਂਡੂ ਖੇਤਰਾਂ ਵਿੱਚ ਸਿੰਚਾਈ ਪ੍ਰਣਾਲੀਆਂ ਨੂੰ ਵੀ ਅਪਗ੍ਰੇਡ ਕਰ ਰਹੀ ਹੈ। ਇਸ ਯਤਨ ਨਾਲ ਨਾਂ ਸਿਰਫ਼ ਜਮੀਨੀਂ ਪਾਣੀ ਦੀ ਬੱਚਤ ਹੋਵੇਗੀ ਸਗੋਂ ਫਸਲ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਪਿੰਡ ਵਿੱਚ ਵੱਧ ਤੋਂ ਵੱਧ ਖੇਡ ਮੈਦਾਨ ਬਣਾਉਣ ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਸਕੇ।
ਉਨ੍ਹਾਂ ਮੀਟਿੰਗ ਦੌਰਾਨ ਪੰਚਾਇਤੀ ਵਿਭਾਗ ਦੇ ਸਮੂਹ ਸੈਕਟਰੀਆਂ ਨੂੰ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਹਰੇਕ ਪਿੰਡ ਵਿੱਚ ਖਾਲਿਆਂ / ਖੇਡ ਮੈਦਾਨ ਬਣਵਾਉਣ ਸੰਬੰਧੀ ਮਤੇ ਪ੍ਰਾਪਤ ਕੀਤੇ ਜਾਣ। ਉਪਰੰਤ ਹੀ ਉਸਾਰੀ ਦੇ ਕੰਮ ਸ਼ੁਰੂ ਕੀਤੇ ਜਾਣ । ਉਨ੍ਹਾਂ ਸਾਰਿਆਂ ਨੂੰ ਸੰਬੰਧਤ ਵਿਭਾਗੀ ਕੰਮਾਂ ਵਿੱਚ ਤੇਜੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਮੀਟਿੰਗ ਚਲਦੀਆਂ ਰਹਿਣਗੀਆਂ।
ਇਸ ਮੌਕੇ ਸ. ਨਰਭਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਹਰੇਕ ਪਿੰਡ ਵਿੱਚ ਖਾਲਿਆਂ ਦੀ ਸਫਾਈ ਮੁਰੰਮਤ ਨਿਰੰਤਰ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਬਲਾਕਾਂ ਦੇ ਸਾਰੇ ਪਿੰਡਾਂ ਦੇ ਅਧਿਕਾਰੀਆਂ ਤੋਂ ਪ੍ਰੋਗਰੈਸ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਪਿੰਡ ਵਿੱਚ ਵੀ ਖਾਲਿਆਂ ਸੰਬੰਧੀ ਦਿੱਕਤ ਆਉਂਦੀ ਹੈ ਤਾਂ ਮਤਾ ਬਣਾ ਕੇ ਉਹ ਜੀ.ਆਰ.ਐਸ ਨਾਲ ਤਾਲਮੇਲ ਕਰਕੇ ਆਪਣੀ ਅਰਜੀ ਦੇਣ ਉਸ ਤੇ ਤੁਰੰਤ ਕਾਰਵਾਈ ਹੋਵੇਗੀ।
ਇਸ ਮੌਕੇ ਬੀ.ਡੀ.ਓ ਕੋਟਕਪੂਰਾ ਅਭਿਨਵ ਗੋਇਲ, ਏ.ਪੀ.ਓ ਗਗਨਦੀਪ ਸਿੰਘ, ਜਿਲ੍ਹਾ ਨੋਡਲ ਅਫ਼ਸਰ , ਹਰਦੀਪ ਸਿੰਘ, ਪਿੰਡਾਂ ਦੇ ਸਮੂਹ ਸੈਕਟਰੀ, ਟੈਕਨੀਕਲ ਅਸੀਸਟੈਂਟ ਆਦਿ ਹਾਜ਼ਰ ਸਨ।