ਇਫਕੋ ਵੱਲੋਂ ਵਿਸ਼ਵ ਦਾਲਾਂ ਦਿਵਸ ਮੌਕੇ ਪਿੰਡ ਪਹੇੜੀ ਦੀ ਸਹਿਕਾਰੀ ਸਭਾ `ਚ ਕਿਸਾਨ ਸਭਾ ਦਾ ਆਯੋਜਨ
*ਇਫਕੋ ਵੱਲੋਂ ਵਿਸ਼ਵ ਦਾਲਾਂ ਦਿਵਸ ਮੌਕੇ ਪਿੰਡ ਪਹੇੜੀ ਦੀ ਸਹਿਕਾਰੀ ਸਭਾ `ਚ ਕਿਸਾਨ ਸਭਾ ਦਾ ਆਯੋਜਨ
ਫ਼ਤਹਿਗੜ੍ਹ ਸਾਹਿਬ, 12 ਫਰਵਰੀ:
ਵਿਸ਼ਵ ਦਾਲਾਂ ਦਿਵਸ ਮੌਕੇ ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਪਿੰਡ ਪਹੇੜੀ ਦੀ ਬਹੁ-ਮੰਤਵੀ ਸਹਿਕਾਰੀ ਸਭਾ ਵਿੱਚ ਕਿਸਾਨ ਸਭਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਹਾਜਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਇਫਕੋ ਦੇ ਜ਼ਿਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਇਫਕੋ ਸਾਗਰੀਕਾਂ ਤਰਲ, ਨੈਨੋ ਖਾਦਾਂ ਅਤੇ ਤਰਲ ਕਨਸੋਰਸ਼ਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਦਾਣੇਦਾਰ ਖਾਦ ਯੂਰੀਆ ਦੇ ਤੀਸਰਾ ਬੈਗ ਦੀ ਥਾਂ ਨੈਨੋ ਯੂਰੀਆ ਤਰਲ, ਜਿਸ ਵਿੱਚ ਕਿ 20 ਫੀਸਦੀ ਨਾਈਟ੍ਰੋਜਨ ਹੈ, ਵਿੱਚ 125 ਲੀਟਰ ਪਾਣੀ ਵਿੱਚ ਮਿਲਾ ਕੇ ਨੇਪਸੇਕ ਸਪਰੇਅਰ ਨਾਲ ਸਪਰੇਅ ਕੀਤੀ ਜਾ ਸਕਦੀ ਹੈ ਜੋ ਕਿ ਜ਼ਿਆਦਾ ਲਾਹੇਬੰਦ ਸਾਬਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡਰੋਨ ਨਾਲ 10 ਲੀਟਰ ਪਾਣੀ ਵਿੱਚ ਨੈਨੋ ਯੂਰੀਆ ਮਿਲਾ ਕੇ ਵੀ ਸਪਰੇ ਕੀਤੀ ਜਾ ਸਕਦੀ ਹੈ।
ਸ਼੍ਰੀ ਜੈਨ ਨੇ ਇਫਕੋ ਦੀ ਸੁਪਰ ਜੋੜੀ (ਨੈਨੋ ਯੂਰੀਆ ਪਲੱਸ + ਸਗਰੀਕਾਂ ਤਰਲ) ਬਾਰੇ ਵੀ ਦੱਸਿਆ ਜਿਸ ਦੀ ਸਪਰੇ ਨਾਲ ਵੱਧ ਝਾੜ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੱਕੀ ਅਤੇ ਦਾਲਾਂ ਦੀ ਬਿਜਾਈ ਤੋਂ ਪਹਿਲਾਂ ਨੈਨੋ ਡੀ ਏ ਪੀ ਦੀ 5 ਮਿਲੀ ਲੀਟਰ ਪ੍ਰਤੀ ਕਿਲੋ ਦੇ ਹਿਸਾਂਬ ਨਾਲ ਬੀਜ ਸੋਧ ਕਰਕੇ ਮੱਕੀ ਦੀ ਬਿਜਾਈ ਕਰਕੇ ਵਧਿਆ ਝਾੜ ਲਿਆ ਜਾ ਸਕਦਾ ਹੈ । ਇਸ ਮੌਕੇ ਸਭਾ ਦੇ ਸਕੱਤਰ ਬਲਵਿੰਦਰ ਸਿੰਘ ਤੇ ਸੇਲਜ਼ਮੈਨ ਮਨਜੀਤ ਸਿੰਘ ਤੋਂ ਇਲਾਵਾ ਪਿੰਡ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜਰ ਸਨ।