ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ
ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ
*ਲੜਕੀਆਂ ਦੇ ਫੈਂਸਿੰਗ ਮੁਕਾਬਲੇ ਵਿੱਚ ਫ਼ਤਹਿਗੜ੍ਹ ਸਾਹਿਬ ਦੀ ਪਵਨਦੀਪ ਕੌਰ ਨੇ ਮਾਰੀ ਬਾਜ਼ੀ
*ਦੂਜਾ ਸਥਾਨ ਜਸਲੀਨ ਕੌਰ ਫ਼ਤਹਿਗੜ੍ਹ ਸਾਹਿਬ ਨੇ ਕੀਤਾ ਹਾਸਲ
ਫ਼ਤਹਿਗੜ੍ਹ ਸਾਹਿਬ, 25 ਅਕਤੂਬਰ:
"ਖੇਡਾਂ ਵਤਨ ਪੰਜਾਬ ਦੀਆਂ-2024" ਤਹਿਤ ਫ਼ਤਹਿਗੜ੍ਹ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਸ਼ਾਨੌ ਸ਼ੌਕਤ ਨਾਲ ਸੰਪੰਨ ਹੋ ਗਈਆਂ। ਇਨ੍ਹਾਂ ਖੇਡਾਂ ਦੇ ਅੰਤਿਮ ਦਿਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਅਜੈ ਸਿੰਘ ਲਿਬੜਾ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਮੌਕੇ ਸ਼੍ਰੀ ਲਿਬੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਗਏ ਇਤਿਹਾਸਕ ਫੈਸਲਿਆਂ ਸਦਕਾ ਅੱਜ ਪੰਜਾਬ ਦੇ ਖਿਡਾਰੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਚੰਗਾ ਨਾਮਣਾ ਖੱਟ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹਨ ਅਤੇ ਖੇਡਾਂ ਇੱਕ ਅਜਿਹਾ ਸਾਧਨ ਹਨ, ਜਿਨ੍ਹਾਂ ਨਾਲ ਜੁੜ ਕੇ ਸਾਡੇ ਨੌਜਵਾਨ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਖੇਡਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਹੈ।
ਰਾਜ ਪੱਧਰੀ ਖੇਡਾਂ ਦੇ ਨਤੀਜਿਆਂ ਬਾਰੇ ਜ਼ਿਲ੍ਹਾ ਖੇਡ ਅਫਸਰ, ਗੁਰਦੀਪ ਕੌਰ ਨੇ ਦੱਸਿਆ ਕਿ ਲੜਕਿਆਂ ਦੇ 21 ਸਾਲ ਉਮਰ ਵਰਗ ਵਿੱਚ ਸਾਫਟਬਾਲ ਦਾ ਫਾਇਨਲ ਮੁਕਾਬਲਾ ਲੁਧਿਆਣਾ ਤੇ ਅੰਮ੍ਰਿਤਸਰ ਵਿਚਕਾਰ ਹੋਇਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 13-6 ਦੇ ਫਰਕ ਨਾਲ ਹਰਾਇਆ।
ਲੜਕੀਆਂ ਦੇ 21-30 ਸਾਲ ਉਮਰ ਵਰਗ ਦਾ ਫਾਇਨਲ ਮੁਕਾਬਲਾ ਲੁਧਿਆਣਾ ਤੇ ਅੰਮ੍ਰਿਤਸਰ ਵਿਚਕਾਰ ਹੋਇਆ, ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 6-0 ਦੇ ਫਰਕ ਨਾਲ ਜੇਤੂ ਰਹੀ। ਲੜਕਿਆਂ ਦੇ 21-30 ਸਾਲ ਉਮਰ ਵਰਗ ਦਾ ਫਾਇਨਲ ਮੁਕਾਬਲਾ ਜਲੰਧਰ ਤੇ ਅੰਮ੍ਰਿਤਸਰ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿੱਚ ਅੰਮ੍ਰਿਤਸਰ ਦੀ ਟੀਮ 2-0 ਦੇ ਫਰਕ ਨਾਲ ਜੇਤੂ ਰਹੀ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਲੜਕੀਆਂ ਦੇ 14 ਸਾਲ ਉਮਰ ਵਰਗ ਵਿੱਚ ਫੈਂਸਿੰਗ (ਈਵੈਂਟ ਇੱਪੀ ਟੀਮ) ਦੇ ਮੁਕਾਬਲੇ ਵਿੱਚ ਗੁਰਦਾਸਪੁਰ ਦੀ ਟੀਮ ਪਹਿਲੇ, ਮਾਨਸਾ ਦੂਜੇ ਤੇ ਤਰਨਤਾਰਨ ਜ਼ਿਲ੍ਹਾ ਤੀਜੇ ਤੇ ਐਸ.ਏ.ਐਸ. ਨਗਰ ਮੋਹਾਲੀ ਦੀ ਟੀਮ ਚੌਥੇ ਸਥਾਨ 'ਤੇ ਰਹੀ।
ਅੰਡਰ-21 ਲੜਕੀਆਂ (ਈਵੈਂਟ ਸੈਬਰ ਵਿਅਕਤੀਗਤ) ਵਿੱਚ ਪਹਿਲਾ ਸਥਾਨ ਪਵਨਦੀਪ ਕੌਰ ਫ਼ਤਹਿਗੜ੍ਹ ਸਾਹਿਬ, ਦੂਜਾ ਸਥਾਨ ਜਸਲੀਨ ਕੌਰ ਫ਼ਤਹਿਗੜ੍ਹ ਸਾਹਿਬ, ਤੀਜਾ ਸਥਾਨ ਗਰੀਸ਼ਕਾ ਪਟਿਆਲਾ ਅਤੇ ਗੁਰਕੀਰਤ ਬਠਿੰਡਾ ਨੇ ਹਾਸਲ ਕੀਤਾ।
ਅੰਡਰ-14 ਲੜਕੀਆਂ (ਈਵੈਂਟ ਇੱਪੀ ਵਿਅਕਤੀਗਤ) ਵਿੱਚ ਪਹਿਲਾ ਸਥਾਨ ਜੈਪ੍ਰੀਤ ਕੌਰ ਜ਼ਿਲ੍ਹਾ ਫਿਰੋਜ਼ਪੁਰ, ਨਵਿਆ ਜ਼ਿਲ੍ਹਾ ਤਰਨਤਾਰਨ ਨੇ ਦੂਜਾ, ਅਨੁਪ੍ਰੀਤ ਰੰਧਾਵਾ ਜ਼ਿਲ੍ਹਾ ਗੁਰਦਾਸਪੁਰ ਤੇ ਈਸ਼ਿਕਾ ਜ਼ਿਲ੍ਹਾ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ।
ਸ਼੍ਰੀ ਪੰਕਜ ਸ਼ਰਮਾ ਫੈਂਸਿੰਗ ਕੋਚ (ਕਨਵੀਨਰ), ਸ਼੍ਰੀਮਤੀ ਅਮਨਦੀਪ ਕੌਰ ਕੋ-ਕਨਵੀਨਰ, ਸ਼੍ਰੀਮਤੀ ਕਰਮਜੀਤ ਕੌਰ,ਸ਼੍ਰੀ ਗੁਰਪ੍ਰੀਤ ਸਿੰਘ ਗੇਮ ਫੈਂਸਿੰਗ ਲਈ ਅਤੇ ਸ਼੍ਰੀ ਇੰਦਰਬੀਰ ਸਿੰਘ ਸਾਫਟਬਾਲ ਕਨਵੀਨਰ, ਮਿਸ. ਨਿਰਮਲਜੀਤ ਕੌਰ ਸਾਫਟਬਾਲ ਕੋ-ਕਨਵੀਨਰ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ।
ਸਮੂਹ ਕੋਚਿਜ ਸ਼੍ਰੀ ਰਾਹੁਲਦੀਪ ਸਿੰਘ (ਬਾਸਕਿਟਬਾਲ ਕੋਚ ਤੇ ਨੋਡਲ ਅਫ਼ਸਰ ਖੇਡਾਂ ਵਤਨ ਪੰਜਾਬ ਦੀਆਂ), ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਸੁਖਦੀਪ ਸਿੰਘ (ਫੁੱਟਬਾਲ ਕੋਚ) ,ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ),ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ. ਭੁਪਿੰਦਰ ਕੌਰ(ਅਥਲੈਟਿਕਸ ਕੋਚ), ਸ਼੍ਰੀਮਤੀ ਸੁਖਵਿੰਦਰ ਕੌਰ (ਖੋਹ-ਖੋਹ ਕੋਚ), ਮਨਦੀਪ ਸਿੰਘ, ਰੋਹਿਤ, ਵੱਲੋਂ ਰਿਹਾਇਸ਼ ਦਾ ਪ੍ਰਬੰਧ, ਖਿਡਾਰੀਆਂ ਲਈ ਖਾਣ-ਪੀਣ ਦੇ ਪ੍ਰਬੰਧਾਂ ਦੀਆਂ ਡਿਊਟੀਆਂ ਬਾਖੂਬੀ ਨਿਭਾਈਆਂ ਗਈਆਂ। ਸਮੂਹ ਫਿਜ਼ੀਕਲ ਐਜ਼ੂਕਸ਼ਨ ਦੇ ਅਧਿਆਪਕ ਅਤੇ ਸਟਾਫ਼ ਨੇ ਵੀ ਖੇਡਾਂ ਦੌਰਾਨ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਈਆਂ ।