ਜ਼ਿਲ੍ਹੇ ਦੇ 10 ਆਯੂਸ਼ ਐਂਡ ਵੈਲਨੈਂਸ ਸੈਂਟਰਾਂ ਵਿੱਚ ਕਰੀਬ 05 ਹਜ਼ਾਰ ਵਿਅਕਤੀ ਲੈ ਰਹੇ ਨੇ ਲਾਭ
ਜ਼ਿਲ੍ਹੇ ਦੇ 10 ਆਯੂਸ਼ ਐਂਡ ਵੈਲਨੈਂਸ ਸੈਂਟਰਾਂ ਵਿੱਚ ਕਰੀਬ 05 ਹਜ਼ਾਰ ਵਿਅਕਤੀ ਲੈ ਰਹੇ ਨੇ ਲਾਭ
*ਡਿਪਟੀ ਕਮਿਸ਼ਨਰ ਨੇ 05 ਯੋਗਾ ਇੰਸਟਰਕਟਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਫ਼ਤਹਿਗੜ੍ਹ ਸਾਹਿਬ, 07 ਨਵੰਬਰ
ਸੀ.ਐਮ.ਦੀ ਯੋਗਸਾਲਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਧੀਨ ਚੱਲ ਰਹੇ 10 ਆਯੂਸ਼ ਹੈਲਥ ਐਂਡ ਵੈਲਨੈਂਸ ਸੈਂਟਰਾਂ ਵਿੱਚ ਪਾਰਟ ਟਾਈਮ ਯੋਗਾ ਇੰਨਸਟਰਕਟਰਾਂ ਦੀਆਂ ਖਾਲੀ ਪਈਆਂ 05 ਅਸਾਮੀਆਂ, ਜਿਨ੍ਹਾਂ ਲਈ 02 ਮਹਿਲਾ ਅਤੇ 03 ਪੁਰਸ਼ ਯੋਗਾ ਇੰਸਟਰਕਟਰਾਂ, ਨੂੰ ਭਰਤੀ ਕੀਤਾ ਗਿਆ, ਨੂੰ ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਨਿਯੁਕਤੀ ਪੱਤਰ ਸੌਂਪੇ।
ਡਿਪਟੀ ਕਮਿਸ਼ਨਰ ਨੇ ਇੰਨਸਟਰਕਟਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਵੱਧ ਤੋਂ ਵੱਧ ਮਿਹਨਤ ਕਰ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹੇ ਵਿੱਚ 10 ਆਯੂਸ਼ ਐਂਡ ਵੈਲਨੈਂਸ ਸੈਂਟਰ ਚਲ ਰਹੇ ਹਨ, ਜਿਨ੍ਹਾਂ ਵਿੱਚ ਇੱਕ-ਇੱਕ ਮਰਦ ਅਤੇ ਇੱਕ-ਇੱਕ ਔਰਤ ਇੰਸਟਰਕਟਰ ਕੰਮ ਕਰ ਰਹੇ ਹਨ। ਜ਼ਿਲ੍ਹੇ ਵਿੱਚ ਹੈਲਥ ਅਤੇ ਵੈਲਨੈਂਸ ਸੈਂਟਰਾਂ ਵਿੱਚ ਕਰੀਬ 05 ਹਜ਼ਾਰ ਵਿਅਕਤੀ ਲਾਭ ਉਠਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ.ਮੰਜੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇੰਸਟਰਕਟਰਾਂ ਦੀਆਂ 05 ਖਾਲੀ ਪਈਆਂ ਅਸਾਮੀਆਂ ਉੱਤੇ, ਜਿਨ੍ਹਾਂ ਵਿੱਚ ਖਮਾਣੋਂ ਕਲਾਂ ਵਿੱਚ ਮਨਿੰਦਰ ਕੌਰ, ਫੈਜੂਲਾਪੁਰ ਵਿੱਚ ਕੁਲਵੰਤ ਸਿੰਘ, ਖੇੜੀ ਨੌਧ ਸਿੰਘ ਬੇਅੰਤ ਸਿੰਘ, ਚੁੰਨੀ ਕਲਾਂ ਵਿੱਚ ਦੀਪਕ ਵਿਸ਼ਾਲ ਅਤੇ ਬਰਾਸ ਵਿੱਚ ਰਮਨਦੀਪ ਕੌਰ ਨੂੰ ਪਾਰਟ ਟਾਈਮ ਯੋਗ ਇੰਸਟਰਕਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨੋਡਲ ਅਫਸਰ ਡਾ. ਦੀਵਾਨ ਧੀਰ ਤੇ ਸੁਪਰਡੈਂਟ ਸ਼੍ਰੀਮਤੀ ਨੀਤੂ ਰਾਣੀ ਵੀ ਹਾਜ਼ਰ ਸਨ।