ਨਗਰ ਕੌਂਸਲ ਦੀਆਂ ਜਮੀਨਾਂ ਤੇ ਨਜਾਇਜ਼ ਕਬਜੇ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ-ਕਾਰਜ ਸਾਧਕ ਅਫਸਰ
*ਨਗਰ ਕੌਂਸਲ ਦੀਆਂ ਜਮੀਨਾਂ ਤੇ ਨਜਾਇਜ਼ ਕਬਜੇ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ-ਕਾਰਜ ਸਾਧਕ ਅਫਸਰ*
ਮੰਡੀ ਗੋਬਿੰਦਗੜ੍ਹ 12 ਫਰਵਰੀ
ਨਗਰ ਕੌਂਸਲ ਦੀਆਂ ਜਮੀਨਾਂ ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਹਨਾਂ ਲੋਕਾਂ ਵਿਰੁੱਧ ਨਗਰ ਕੌਂਸਲ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੇ ਕੀਤਾ। ਉਹਨਾਂ ਦੱਸਿਆ ਕਿ ਉਹਨਾਂ ਕੋਲ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦਾ ਵਾਧੂ ਚਾਰਜ ਹੈ ਪ੍ਰੰਤੂ ਸਰਕਾਰੀ ਜਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ਲਈ ਉਹ ਸਖਤ ਕਾਰਵਾਈ ਕਰ ਰਹੇ ਹਨ। ਉਹਨਾਂ ਦੱਸਿਆ ਕਿ ਤੇ ਮੰਡੀ ਗੋਬਿੰਦਗੜ੍ਹ ਦੀ ਜਿਸ ਸਰਕਾਰੀ ਜਮੀਨ ਤੇ ਮੀਟ ਮੱਛੀ ਦੀਆਂ ਦੁਕਾਨਾਂ ਤੇ ਖੋਖੇ ਨਜਾਇਜ਼ ਢੰਗ ਨਾਲ ਲਗਾਏ ਗਏ ਹਨ ਉਹ ਜਮੀਨ ਪੰਜਾਬ ਸੀਡ ਕਾਰਪੋਰੇਸ਼ਨ ਲਿਮਿਟਡ ਦੀ ਹੈ ਜੋ ਕਿ ਲੰਮੇ ਸਮੇਂ ਤੋਂ ਖਾਲੀ ਪਈ ਹੈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਮੀਟ ਮੱਛੀ ਮਾਰਕੀਟ ਨੂੰ ਕਈ ਵਾਰ ਬੰਦ ਕਰਵਾਇਆ ਜਾ ਚੁੱਕਿਆ ਹੈ ਅਤੇ ਖੋਖੇ ਵਾਲਿਆ ਦੇ ਚਲਾਣ ਵੀ ਕੱਟੇ ਜਾਦੇ ਹਨ।

ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਮੀਟ ਵਿਕਰੇਤਾਵਾ ਲਈ ਇੱਕ ਮੀਟ ਮਾਰਕੀਟ ਬਣਾਈ ਗਈ ਹੈ। ਜਿਸ ਵਿੱਚ ਕੁੱਲ 28 ਬੂਥ ਬਣਾਏ ਗਏ ਹਨ ਇਹਨਾਂ ਬੂਥਾ ਨੂੰ ਕਿਰਾਏ ਤੇ ਦੇਣ ਲਈ ਨਗਰ ਕੌਂਸਲ ਵੱਲੋਂ ਕਈ ਵਾਰ ਖੁੱਲ੍ਹੀ ਬੋਲੀ ਰੱਖੀ ਗਈ ਹੈ ਪਰ ਕੋਈ ਵੀ ਮੀਟ ਵਿਕਰੇਤਾ ਇਹਨਾਂ ਦੁਕਾਨਾ ਨੂੰ ਲੈਣ ਲਈ ਬੋਲੀ ਦੇਣ ਲਈ ਨਹੀਂ ਆਇਆ ਹੈ। ਜਿਸ ਕਾਰਨ ਇਹ ਮੀਟ ਮਾਰਕੀਟ ਇਸ ਸਮੇਂ ਵਰਤੋਂ ਵਿੱਚ ਨਹੀਂ ਹੈ। ਨਗਰ ਕੌਂਸਲ ਵੱਲੋਂ ਮੁੜ ਤੋਂ ਇਸ ਮੀਟ ਮਾਰਕੀਟ ਦੀ ਨਿਲਾਮੀ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ ਜਲਦ ਹੀ ਇਹਨਾਂ ਬੂਥਾ/ਦੁਕਾਨਾ ਨੂੰ ਕਿਰਾਏ ਤੇ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੀਟ ਵਿਕ੍ਰੇਤਾਵਾਂ ਦੇ ਇਹ ਮੀਟ ਮਾਰਕਿਟ ਬੰਦ ਕਰਾਉਣ ਲਈ ਬਣਦੀਆਂ ਧਾਰਾਵਾਂ ਅਧੀਨ ਚਲਾਨ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਉਕਤ ਨਜਾਇਜ ਮੀਟ ਦੀਆਂ ਦੁਕਾਨਾਂ ਨੂੰ ਕਾਨੂੰਨ ਅਨੁਸਾਰ ਬੰਦ ਕਰਵਾਇਆ ਜਾ ਸਕੇ।