ਡਿਪਟੀ ਕਮਿਸ਼ਨਰ ਨੇ ਮਾਤਰ ਛਾਇਆ ਆਸ਼ਰਮ ਆਲਮਗੜ੍ਹ ਅਬੋਹਰ ਵਿਖੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਡਿਪਟੀ ਕਮਿਸ਼ਨਰ ਨੇ ਮਾਤਰ ਛਾਇਆ ਆਸ਼ਰਮ ਆਲਮਗੜ੍ਹ ਅਬੋਹਰ ਵਿਖੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ
-ਬੱਚਿਆਂ ਨੂੰ ਲੋਹੜੀ ਉਪਹਾਰ ਵਜੋਂ ਸਕੂਲ ਬੈਗ ਅਤੇ ਖਾਣ ਪੀਣ ਦੀਆਂ ਚੀਜ਼ਾਂ ਭੇਂਟ
ਫਾਜਿਲਕਾ 16 ਜਨਵਰੀ
ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਵੱਲੋਂ ਮਾਤਰ ਛਾਇਆ ਅਨਾਥ ਆਸ਼ਰਮ ਆਲਮਗੜ੍ਹ ਅਬੋਹਰ ਵਿਖੇ ਰਹਿ ਰਹੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ।
ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ ਅਤੇ ਇਸ ਦਿਨ ਨੂੰ ਮਨਾਏ ਜਾਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਬੱਚਿਆਂ ਨੂੰ ਲੋਹੜੀ ਦੇ ਉਪਹਾਰ ਵਜੋਂ ਸਕੂਲ ਬੈਗ ਅਤੇ ਖਾਣ ਪੀਣ ਦੀਆਂ ਚੀਜ਼ਾਂ ਦਿੱਤੀਆਂ। ਉਨ੍ਹਾਂ ਬੱਚਿਆਂ ਨਾਲ ਖੁੱਲਾ ਸਮਾਂ ਬਿਤਾਇਆ ਅਤੇ ਗੱਲਾਬਾਤਾ ਵੀ ਕੀਤੀਆਂ। ਉਨ੍ਹਾਂ ਆਸ਼ਰਮ ਦੀ ਇੰਸਪੈਕਸ਼ਨ ਵੀ ਕੀਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬਚਿਆ ਨੂੰ ਆਸ਼ਰਮ ਵਿਖੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ।
ਬੱਚਿਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਸੰਬੋਧਨ ਨੂੰ ਪੂਰੇ ਉਤਸ਼ਾਹ ਨਾਲ ਸੁਣਿਆ। ਸੀ.ਸੀ.ਆਈ ਦੇ ਬੱਚਿਆਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਡਿਪਟੀ ਕਮਿਸ਼ਨਰ ਦੇ ਸਨਮੁੱਖ ਗਤੀਵਿਧੀਆਂ ਦਾ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ, ਰਣਵੀਰ ਕੌਰ, ਕੌਸ਼ਲ ਅਤੇ ਭੁਪਿੰਦਰਦੀਪ ਸਿੰਘ ਹਾਜ਼ਰ ਸਨ।