- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਖੇ ਚਲਾਉਣ ਅਤੇ ਵੇਚਣ ਦਾ ਸਮਾਂ ਨਿਰਧਾਰਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ
- ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਖੇ ਚਲਾਉਣ ਅਤੇ ਵੇਚਣ ਦਾ ਸਮਾਂ ਨਿਰਧਾਰਿਤ
ਫਿਰੋਜ਼ਪੁਰ, 30 ਅਕਤੂਬਰ 2023:
ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਰਿਟ ਪਟੀਸ਼ਨ (ਸਿਵਲ) ਨੰ.728 ਆਫ 2015, ਮਿਤੀ 23/10/2018 ਰਾਹੀਂ ਪਾਸ ਕੀਤੇ ਹੁਕਮ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ 2 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪਟਾਖੇ ਚਲਾਉਣ ਦਾ ਸਮਾਂ ਦੀਵਾਲੀ ਮੌਕੇ 12 ਨਵੰਬਰ 2023 ਨੂੰ ਰਾਤ 08:00 ਤੋਂ 10:00 ਵਜੇ ਤੱਕ (ਦੋ ਘੰਟੇ), ਗੁਰੂਪੁਰਬ ਮੌਕੇ 27 ਨਵੰਬਰ 2023 ਨੂੰ ਸਵੇਰੇ 4.00 ਤੋਂ ਸਵੇਰੇ 5.00 ਵਜੇ ਇਕ ਘੰਟਾ ਅਤੇ ਰਾਤ 9:00 ਤੋਂ 10:00 ਵਜੇ (ਇਕ ਘੰਟਾ), ਕ੍ਰਿਸਮਿਸ ਮੌਕੇ 25-26 ਦਸੰਬਰ 2023 ਅਤੇ ਨਵੇਂ ਸਾਲ ਮੌਕੇ ਰਾਤ 11:55 ਤੋਂ 12:30 ਤੱਕ ਨਿਰਧਾਰਿਤ ਕੀਤਾ ਹੈ।
ਉਕਤ ਤਿਉਹਾਰਾਂ ਦੇ ਸਬੰਧ ਵਿੱਚ ਪਟਾਖੇ ਵੇਚਣ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 07:00 ਵਜੇ ਤੱਕ ਦਾ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਉਕਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਪਟਾਖੇ ਚਲਾਉਣ ਅਤੇ ਵੇਚਣ ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਦੀਵਾਲੀ, ਗੁਰੂਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ ਵਾਲੀ ਰਾਤ ਤੱਕ ਲਾਗੂ ਰਹੇਗਾ।