25 ਫਰਵਰੀ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ ਵਿਖੇ ਲਗਾਇਆ ਜਾਵੇਗਾ ਕੈਂਪ
25 ਫਰਵਰੀ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ ਵਿਖੇ ਲਗਾਇਆ ਜਾਵੇਗਾ ਕੈਂਪ
ਫਿਰੋਜ਼ਪੁਰ ( ) ਮੱਛੀ ਪਾਲਣ ਵਿਭਾਗ ਫਿਰੋਜ਼ਪੁਰ ਵੱਲੋਂ ਪ੍ਰਧਾਨ ਮੰਤਰੀ ਮਤੱਸਯ ਕਿਸਾਨ ਸਮ੍ਰਿਧੀ ਸਤਿ-ਯੋਜਨਾ (ਪੀ.ਐਮ ਐਮ.ਕੇ.ਐਸ.ਐਸ.ਵਾਈ) ਦੇ ਪ੍ਰਚਾਰ ਅਤੇ ਨੈਸ਼ਨਲ ਫਿਸ਼ਰੀਜ ਡਿਜੀਟਲ ਪਲੈਟਫਾਰਮ (ਐਨ.ਐਫ.ਡੀ.ਪੀ) ਤੇ ਰਜਿਸਟ੍ਰੇਸ਼ਨ ਕਰਵਾਉਣ ਲਈ 25 ਫਰਵਰੀ ਨੂੰ ਸਰਕਾਰੀ ਮੱਛੀ ਪੂੰਗ ਫਾਰਮ ਮੱਲਵਾਲ, ਫਿਰੋਜ਼ਪੁਰ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਫਿਰੋਜ਼ਪੁਰ ਸ. ਗੁਰਬੀਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਐਨ.ਐਫ.ਡੀ.ਪੀ ਪੋਰਟਲ ਤੇ ਰਜਿਸਟ੍ਰੇਸ਼ਨ ਦੇ ਨਾਲ-ਨਾਲ ਪੀ.ਐਮ ਐਮ.ਕੇ.ਐਸ.ਐਸ.ਵਾਈ ਸਕੀਮ ਅਧੀਨ ਉਪਲੱਬਧ ਹੋਰ ਕੰਪੋਨੈਂਟਾਂ ਜਿਵੇ ਕਿ ਕਰਾਪ ਇੰਨਸ਼ੋਰਿਅੰਸ, ਇੰਸੈਂਟਿਵ ਟੂ ਮਾਈਕਰੋ ਇੰਟਰਪ੍ਰਾਈਜ, ਕੋਆਪਰੇਟਿਵ ਆਦਿ ਬਾਰੇ ਵੀ ਦੱਸਿਆ ਜਾਵੇਗਾ। ਮੱਛੀ ਪਾਲਣ ਵਿਭਾਗ ਫਿਰੋਜ਼ਪੁਰ ਸਾਰੇ ਮੱਛੀ ਕਾਸ਼ਤਕਾਰ, ਮੱਛੀ ਵਿਕਰੇਤਾ ਅਤੇ ਮੱਛੀ ਨਾਲ ਸਬੰਧਤ ਕੋਈ ਵੀ ਕਾਰੋਬਾਰ ਵਾਲੇ ਵਿਅਕਤੀ ਨੂੰ ਇਸ ਕੈਂਪ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।