ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਕਰਵਾਇਆ ਜਾਗਰੂਕਤਾ ਕੈਂਪ
ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਕਰਵਾਇਆ ਜਾਗਰੂਕਤਾ ਕੈਂਪ
ਹੁਸ਼ਿਆਰਪੁਰ, 20 ਮਾਰਚ: ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਮਿਤੀ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਪਿੰਡ ਮੂਗੋਵਾਲ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੀ ਸ਼ੁਰੂਆਤ ਵਿੱਚ ਸਹਿਯੋਗੀ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਇਸ ਕੇਂਦਰ ਦੁਆਰਾ ਕਿਸਾਨ ਭਲਾਈ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਉਨ੍ਹਾਂ ਖੇਤੀ ਤੋਂ ਵੱਧ ਮੁਨਾਫੇ ਲਈ ਫ਼ਸਲਾਂ ਦੀ ਕਾਸ਼ਤ ਦੌਰਾਨ ਖਮੀਰੀਕ੍ਰਿਤ ਜੈਵਿਕ ਖਾਦ ਦੀ ਵਰਤੋ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘਟਾਈ, ਜ਼ਮੀਨ ਦੀ ਸਿਹਤ ਵਿਚ ਸੁਧਾਰ ਅਤੇ ਵਾਤਾਵਰਣ ਪ੍ਰਦੂਸ਼ਣ ਘੱਟ ਕੀਤਾ ਜਾ ਸਕਦਾ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਖੇਤੀ ਜਿਣਸਾਂ ਦੇ ਮੁੱਲ-ਵਾਧੇ ਲਈ ਪ੍ਰੋਸੈਸਿੰਗ ਅਪਣਾਉਣ, ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ, ਪੌਸ਼ਟਿਕ ਘਰੇਲੂ ਬਗੀਚੀ ਅਤੇ ਕੁਦਰਤੀ ਖੇਤੀ ਬਾਬਤ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸੰਪੂਰਨ ਐਗਰੀਵੈਨਚਰ ਪ੍ਰਾਈਵੇਟ ਲਿਮੀਟਿਡ, ਫਾਜਿਲਕਾ ਦੇ ਸੇਲਸ ਮੈਨੇਜਰ ਮਨੋਜ ਕੁਮਾਰ ਸਚਦੇਵਾ ਨੇ ਖਮੀਰੀਕ੍ਰਿਤ ਜੈਵਿਕ ਖਾਦ ਸਬੰਧੀ ਕਿਸਾਨਾਂ ਨਾਲ ਚਰਚਾ ਵੀ ਕੀਤੀ। ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀ ਸਾਹਿੱਤ ਅਤੇ ਗਰਮੀ ਦੀਆਂ ਸਬਜੀਆਂ ਦੀਆਂ ਕਿੱਟਾਂ ਵੀ ਉਪਲਬਧ ਕਰਵਾਈਆਂ ਗਈਆਂ।