ਬੱਚੇ ਪੜਾਈ ਦੌਰਾਨ ਜੀਵਨ ਦਾ ਟੀਚਾ ਕਰਨ ਨਿਰਧਾਰਿਤ
ਬੱਚੇ ਪੜਾਈ ਦੌਰਾਨ ਜੀਵਨ ਦਾ ਟੀਚਾ ਕਰਨ ਨਿਰਧਾਰਿਤ
ਅੱਜ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ),ਜਲੰਧਰ ਜੀ ਦੀ ਅਗਵਾਈ ਹੇਠ ਚੱਲ ਰਹੇ ਸੱਕਿਲ ਸੈਂਟਰ ਸ਼ੀਵ ਐਜੈਕੇਸ਼ਨਲ ਸੋਸਾਇਟੀ,ਜਲੰਧਰ ਦਾ ਸ਼੍ਰੀ ਨਰੇਸ਼ ਕੁਮਾਰ, ਜਿਲ੍ਹਾਂ ਰੋਜਗਾਰ ਅਤੇ ਸਿਖਲਾਈ ਅਫਸਰ,ਜਲੰਧਰ ਵਲੋ ਅਚਨਚੇਤ ਦੋਰਾ ਕੀਤਾ ਗਿਆ।
ੳਨਾਂ ਵਲੋ ਬੱਚਿਆ ਨੂੰ ਪ੍ਰੋਸਾਹਿਤ ਕਰਦੇ ਸਮੇ ਦਸਿਆ ਗਿਆ ਕਿ ਹਰ ਵਿਿਦਆਰਥੀ ਨੂੰ ਪੜਾਈ ਦੇ ਦੋਰਾਨ ਜੀਵਨ ਵਿੱਚ ਕੋਈ ਟੀਚਾ ਜਰੂਰ ਨਿਰਧਾਰਿਤ ਕਰਨਾ ਚਾਹਿਦਾ ਹੈ ਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨੀ ਚਾਹਿਦੀ ਹੈ ਤਾਂ ਹੀ ਵਿਿਦਆਰਥੀ ਆਪਣੇ ਜੀਵਨ ਵਿੱਚ ਸਫਲ ਹੋ ਸਕਦੇ ਹਨ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੀ ਨਰੇਸ਼ ਕੁਮਾਰ, ਜਿਲ੍ਹਾਂ ਰੋਜਗਾਰ ਅਤੇ ਸਿਖਲਾਈ ਅਫਸਰ,ਜਲੰਧਰ ਵਲੋ ਅੱਜ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਦੀਨ ਦਿਆਲ ਉਪਾਧਿਆਏ ਕੋਸ਼ਲ ਵਿਕਾਸ ਯੋਜਨਾ ਅਧੀਨ ਸ਼ੀਵ ਐਜੂਕੇਸ਼ਨਲ ਸੋਸਾਇਟੀ, ਜਲੰਧਰ ਵਲੋ ਚਲਾਏ ਜਾ ਰਹੇ ਸੱਕਿਲ ਸੈਂਟਰ ਹੈਲਥ ਕੇਅਰ ਬੈਚ ਦੇ ਸਿਿਖਆਰਥੀਆਂ ਨੂੰ ਵੈਲਕਮ ਕਿੱਟਾ ਵੰਡਣ ਸਮੇ ਕੀਤਾ।
ਇਸ ਮੋਕੇ ਸ਼੍ਰੀ ਨਰੇਸ਼ ਕੁਮਾਰ, ਜਿਲ੍ਹਾਂ ਰੋਜਗਾਰ ਅਤੇ ਸਿਖਲਾਈ ਅਫਸਰ,ਜਲੰਧਰ ਵਲੋ ਸਿਿਖਆਰਥੀਆ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸੈਂਟਰ ਤੋ ਵਧੀਆ ਹੁਨਰ ਹਾਸਲ ਕਰਨ,ਤਾਂ ਜੋ ਆਪਣੇ ਆਪ ਨੂੰ ਹੁਨਰਮੰਦ ਕਰਨ ਉਪਰੰਤ ਵਧੀਆ ਨੋਕਰੀਦੇ ਕਾਬਲ ਬਣ ਕੇ ਆਪਣੇ ਪੈਰਾ ਤੇ ਖੜੇ ਹੋ ਸਕਦੇ ਹਨ ਅਤੇ ਪਰਿਵਾਰ ਦੀ ਆਮਦਨ ਦਾ ਹਿੱਸਾ ਬਣ ਸਕਦੇ ਹਨ।ਇਸ ਦੇ ਉਨਾਂ ਵਲੋ ਸਵੈ ਰੁਜਗਾਰ ਬਾਰੇ ਸਿਿਖਆਰਥੀਆ ਨੂੰ ਜਾਣੂ ਕਰਵਾਇਆ ਗਿਆਂ।ਇਸ ਮੋਕੇ ਟ੍ਰੇਨਿੰਗ ਲੈ ਰਹੇ ਸਿਿਖਆਰਥੀਆ ਨਾਲ ਗੱਲਬਾਤ ਕੀਤੀ ਗਈ।
ਇਸ ਮੋਕੇ ਜਿਲ੍ਹਾਂ ਰੋਜਗਾਰ ਅਤੇ ਕਾਰੋਬਾਰ ਬਿੳਰੋ ਵਲੋ ਸ਼੍ਰੀ ਸੂਰਜ ਕਲੇਰ, ਜਿਲਾਂ ਮੈਨੇਜਰ, ਸ਼੍ਰੀਮਤੀ ਮਨਦੀਪ ਕੌਰ, ਬੀ.ਟੀ.ਐਮ ਭਾਰਤੀ ਸ਼ਰਮਾ, ਕਰੀਅਰ ਕੌਸਲਰ ਅਤੇ ਸ਼੍ਰੀ ਨਿਿਖਲ ਸ਼ਰਮਾ, ਪ੍ਰੋਜੈਕਟ ਹੈਡ ਮੋਜੂਦ ਸਨ।