ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦੇ ਲਾਈਵ ਸਰਟੀਫਿਕੇਟ ਅਪਲੋਡ ਕਰਨ ਲਈ ਦੋ ਦਿਨਾਂ ਸਪਰਸ਼ ਕੈਂਪ 15 ਤੇ 16 ਨੂੰ
ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦੇ ਲਾਈਵ ਸਰਟੀਫਿਕੇਟ ਅਪਲੋਡ ਕਰਨ ਲਈ ਦੋ ਦਿਨਾਂ ਸਪਰਸ਼ ਕੈਂਪ 15 ਤੇ 16 ਨੂੰ
ਜਲੰਧਰ, 13 ਜਨਵਰੀ : ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ‘ਤੇ ਵੈਟਰਨ ਦਿਵਸ ਮੌਕੇ ਸਥਾਨਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ 15 ਤੇ 16 ਜਨਵਰੀ 2025 ਨੂੰ ਸਪਰਸ਼ ਪੋਰਟਲ ਵਿੱਚ ਲਾਈਵ ਸਰਟੀਫਿਕੇਟ ਅਪਲੋਡ ਕਰਨ ਲਈ ਦੋ ਦਿਨ ਸਪਰਸ਼ ਕੈਂਪ ਲਗਾਇਆ ਜਾ ਰਿਹਾ ਹੈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਸਾਬਕਾ ਸੈਨਿਕਾ, ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਪੈਨਸ਼ਨ ਸਪਰਸ਼ ਪ੍ਰਣਾਲੀ ਰਾਹੀਂ ਮਿਲ ਰਹੀ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਲਾਈਵ ਸਰਟੀਫਿਕੇਟ ਸਪਰਸ਼ ਪੋਰਟਲ ਉਪਰ ਹੀ ਅਪਲੋਡ ਕਰਵਾਉਣੇ ਹੁੰਦੇ ਹਨ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਅੱਗੇ ਵੀ ਜਾਰੀ ਰਹਿ ਸਕੇ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕਾ, ਵਿਧਵਾਵਾਂ ਅਤੇ ਆਸ਼ਰਿਤਾਂ ਦੀ ਸਹੂਲਤ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਜਲੰਧਰ ਵਿਖੇ 15 ਜਨਵਰੀ ਤੇ 16 ਜਨਵਰੀ 2025 ਦਿਨ ਬੁੱਧਵਾਰ ਤੇ ਵੀਰਵਾਰ ਨੂੰ ਐਚ.ਡੀ.ਐਫ.ਸੀ. ਬੈਂਕ ਵੱਲੋਂ ਸਪਰਸ਼ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਲਾਈਵ ਸਰਟੀਫਿਕੇਟ ਸਪਰਸ਼ ਪੋਰਟਲ ‘ਤੇ ਅਪਲੋਡ ਕੀਤੇ ਜਾ ਸਕਣ।
ਉਨ੍ਹਾਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਾਰਨਾਂ ਕਰਕੇ ਉਨ੍ਹਾਂ ਨੇ ਆਪਣੇ ਲਾਈਵ ਸਰਟੀਫਿਕਟ ਅਜੇ ਤੱਕ ਅਪਲੋਡ ਨਹੀਂ ਕਰਵਾਏ ਹਨ ਤਾਂ ਉਹ 15 ਤੇ 16 ਜਨਵਰੀ 2025 ਨੂੰ ਸਪਰਸ਼ ਪੋਰਟਲ ਵਿੱਚ ਲਾਈਵ ਸਰਟੀਫਿਕੇਟ ਅਪਲੋਡ ਕਰਨ ਲਈ ਆਪਣੇ ਨਾਲ ਫੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ ਤੇ ਬੈਂਕ ਪਾਸ ਬੁੱਕ, ਜਿਸ ਵਿੱਚ ਪੈਨਸ਼ਨ ਆਉਂਦੀ ਹੈ, ਸਮੇਤ ਆਪਣਾ ਮੋਬਾਇਲ ਜਿਸ ਵਿੱਚ ਪੈਨਸ਼ਨ ਦਾ ਮੈਸੇਜ ਆਉਂਦਾ ਹੈ, ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਪਹੁੰਚ ਕੇ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।