ਜੇ.ਡੀ.ਏ. ਵਲੋਂ ਰਿਹਾਇਸ਼ੀ ਤੇ ਵਪਾਰਕ ਸਾਇਟਾਂ ਦੀ ਨਿਲਾਮੀ ਸ਼ੁਰੂ
ਦਫਤਰ, ਜਿਲ੍ਹਾ ਲੋਕ ਸੰਪਰਕ ਅਫਸਰ, ਕਪੂਰਥਲਾ
ਜੇ.ਡੀ.ਏ. ਵਲੋਂ ਰਿਹਾਇਸ਼ੀ ਤੇ ਵਪਾਰਕ ਸਾਇਟਾਂ ਦੀ ਨਿਲਾਮੀ ਸ਼ੁਰੂ
16 ਸਤੰਬਰ ਤੱਕ ਚੱਲੇਗੀ ਆਨਲਾਇਨ ਨਿਲਾਮੀ
ਸੁਲਤਾਨਪੁਰ ਲੋਧੀ, ਜਲੰਧਰ, ਮੁਕੇਰੀਆਂ ਤੇ ਹੁਸ਼ਿਆਰਪੁਰ ਵਿਖੇ ਸਾਇਟਾਂ ਉਪਲਬਧ
ਮੁੱਖ ਪ੍ਰਸ਼ਾਸ਼ਕ ਵਲੋਂ ਲੋਕਾਂ ਨੂੰ ਸੁਨਹਿਰੀ ਮੌਕੇ ਦਾ ਲਾਭ ਲੈਣ ਦਾ ਸੱਦਾ
ਕਪੂਰਥਲਾ, 9 ਸਤੰਬਰ: ਜਲੰਧਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸ਼ਕ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਹੈ ਕਿ ਅਥਾਰਟੀ ਵਲੋਂ ਦੁਆਬੇ ਦੇ ਮੁੱਖ ਸ਼ਹਿਰਾਂ ਜਲੰਧਰ, ਸੁਲਤਾਨਪੁਰ ਲੋਧੀ, ਮੁਕੇਰੀਆਂ ਤੇ ਹੁਸ਼ਿਆਰਪੁਰ ਵਿਖੇ ਰਿਹਾਇਸ਼ੀ ਤੇ ਵਪਾਰਕ ਸਾਇਟਾਂ ਦੀ ਆਨਲਾਇਨ ਨਿਲਾਮੀ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜੇ ਡੀ ਏ ਵਲੋਂ ਵਿਕਸਤ ਕੀਤੀਆਂ ਇਹ ਸਾਇਟਾਂ ਨਾ ਸਿਰਫ ਰਿਹਾਇਸ਼ ਸਗੋਂ ਵਪਾਰਕ ਪੱਖੋਂ ਵੀ ਬਹੁਤ ਅਹਿਮ ਹਨ ਕਿਉਂਕਿ ਸਾਰੀਆਂ ਸਾਇਟਾਂ ਨੂੰ ਪਾਰਕਿੰਗ, ਸੰਪਰਕੀ ਸੜਕਾਂ, ਸੀਵਰੇਜ਼ ਆਦਿ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ 8 ਵਪਾਰਕ ਥਾਵਾਂ, ਅਰਬਨ ਅਸਟੇਟ ਜਲੰਧਰ ਫੇਜ਼-1 ਵਿਖੇ ਰਿਹਾਇਸ਼ੀ ਤੇ ਵਪਾਰਕ ਦੋਵੇਂ, ਅਰਬਨ ਅਸਟੇਟ ਜਲੰਧਰ ਫੇਜ਼-2 ਵਿਖੇ ਵਪਾਰਕ ਤੇ ਹੁਸ਼ਿਆਰਪੁਰ ਵਿਖੇ ਰਿਹਾਇਸ਼ੀ ਪਲਾਟਾਂ ਦੀ ਈ=ਨਿਲਾਮੀ 6 ਸਤੰਬਰ ਤੋਂ ਚੱਲ ਰਹੀ ਹੈ, ਜੋ ਕਿ 16 ਸਤੰਬਰ ਨੂੰ ਬਾਅਦ ਦੁਪਹਿਰ 1 ਵਜੇ ਤੱਕ ਚੱਲੇਗੀ।
ਮੁੱਖ ਪ੍ਰਸ਼ਾਸ਼ਕ ਨੇ ਇਹ ਵੀ ਦੱਸਿਆ ਕਿ ਸਫਲ ਬੋਲੀਕਾਰ ਨੂੰ ਅਲਾਟਮੈਂਟ ਮੌਕੇ 10 ਫੀਸਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਜਦਕਿ ਅਲਾਟੀਆਂ ਨੂੰ ਕੇਵਲ 25 ਫੀਸਦੀ ਭੁਗਤਾਨ ਉੱਪਰ ਹੀ ਕਬਜ਼ਾ ਦੇ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਕ ਵਟਸਐਪ ਨੰਬਰ 98882-04455 ਵੀ ਜਾਰੀ ਕੀਤਾ ਗਿਆ ਹੈ, ਜਿਸ ਉੱਪਰ ਲੋਕ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ office@puda.gov.in ਉੱਪਰ ਮੇਲ ਕਰਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਕੈਪਸ਼ਨ- ਜੇ. ਡੀ.ਏ. ਦੇ ਮੁੱਖ ਪ੍ਰਸ਼ਾਸ਼ਕ ਅਮਰਪ੍ਰੀਤ ਕੌਰ ਸੰਧੂ ਜਾਣਕਾਰੀ ਦਿੰਦੇ ਹੋਏ।